ਸੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ ਮੌਕੇ ਅਦਾਕਾਰਾ ਅੰਕਿਤਾ ਲੋਖੰਡੇ ਨੇ ਕਰਵਾਇਆ ਹਵਨ

2021-06-14T14:41:43.003

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ। 14 ਜੂਨ, 2020 ਨੂੰ ਸੁਸ਼ਾਂਤ ਦੇ ਮੁੰਬਈ ਵਾਲੇ ਘਰ ’ਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਅਦਾਕਾਰ ਦਾ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਹਰ ਕਿਸੇ ਲਈ ਇਕ ਸਦਮਾ ਸੀ, ਜਿਸ ਨੂੰ ਲੋਕ ਅਜੇ ਤਕ ਨਹੀਂ ਭੁਲਾ ਪਾਏ ਹਨ।

ਇਹ ਖ਼ਬਰ ਵੀ ਪੜ੍ਹੋ : 12 ਸਾਲ ਦੇ ਕਰੀਅਰ ’ਚ ਸੁਸ਼ਾਂਤ ਸਿੰਘ ਰਾਜਪੂਤ ਨੇ ਨਿਭਾਏ ਸ਼ਾਨਦਾਰ ਕਿਰਦਾਰ, ਜਾਣੋ ਟੀ. ਵੀ. ਤੋਂ ਬਾਲੀਵੁੱਡ ਦਾ ਸਫਰ

ਇਹੀ ਕਾਰਨ ਹੈ ਕਿ ਇਕ ਸਾਲ ਤੋਂ ਬਾਅਦ ਵੀ ਲੋਕ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਤੋਂ ਸੁਸ਼ਾਂਤ ਨੂੰ ਯਾਦ ਕਰਦੇ ਰਹਿੰਦੇ ਹਨ। ਕਦੇ ਉਨ੍ਹਾਂ ਦੀਆਂ ਫ਼ਿਲਮਾਂ ਤੇ ਕਦੇ ਉਨ੍ਹਾਂ ਦੀ ਸਮਝਦਾਰੀ ਦੇ ਕਾਰਨ ਅਕਸਰ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਨਾ ਸਿਰਫ਼ ਪ੍ਰਸ਼ੰਸਕ, ਸਗੋਂ ਸਿਤਾਰੇ ਵੀ ਸੁਸ਼ਾਂਤ ਨੂੰ ਯਾਦ ਕਰਕੇ ਅਜੇ ਵੀ ਭਾਵੁਕ ਹੋ ਜਾਂਦੇ ਹਨ। ਅੱਜ ਉਨ੍ਹਾਂ ਦੀ ਪਹਿਲੀ ਬਰਸੀ ’ਤੇ ਹਰ ਕੋਈ ਸੁਸ਼ਾਂਤ ਨੂੰ ਯਾਦ ਕਰ ਰਿਹਾ ਹੈ ਤੇ ਹਰ ਕੋਈ ਆਪਣੇ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ।

PunjabKesari

ਸੁਸ਼ਾਂਤ ਦੀ ਪਹਿਲੀ ਬਰਸੀ ਮੌਕੇ ਅੰਕਿਤਾ ਲੋਖੰਡੇ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਹਵਨ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਜਿਵੇਂ ਇਹ ਹਵਨ ਸੁਸ਼ਾਂਤ ਲਈ ਹੀ ਕਰਾਇਆ ਜਾ ਰਿਹਾ ਹੈ। ਵੀਡੀਓ ’ਚ ਕਿਸੇ ਦਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ ਹੈ। ਅੰਕਿਤਾ ਦੀ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਅੰਕਿਤਾ ਤੇ ਸੁਸ਼ਾਂਤ ਨੇ ਜ਼ੀ ਟੀ. ਵੀ. ਦੇ ਸੀਰੀਅਲ ‘ਪਵਿੱਤਰ ਰਿਸ਼ਤਾ’ ਰਾਹੀਂ ਘਰ-ਘਰ ’ਚ ਆਪਣੀ ਪਛਾਣ ਬਣਾਈ ਸੀ। ਇਸ ਸੀਰੀਅਲ ਦੌਰਾਨ ਦੋਵਾਂ ਦਾ ਪਿਆਰ ਸਿਰੇ ਚੜ੍ਹਿਆ ਸੀ। ਦੋਵਾਂ ਨੇ ਕੁਝ ਸਾਲ ਤੱਕ ਇਕ-ਦੂਜੇ ਨੂੰ ਡੇਟ ਕੀਤਾ ਪਰ ਫਿਰ ਅਲੱਗ ਹੋ ਗਏ। ਸੁਸ਼ਾਂਤ ਦੇ ਦਿਹਾਂਤ ਤੋਂ ਬਾਅਦ ਅੰਕਿਤਾ ਨੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਸੁਪੋਰਟ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh