ਸੁਸ਼ਾਂਤ ਦੇ ਪ੍ਰਸ਼ੰਸਕਾਂ ਦੀ ਟਰੋਲਿੰਗ ਤੋਂ ਦੁਖੀ ਹੋਈ ਅੰਕਿਤਾ ਲੋਖੰਡੇ, ਵੀਡੀਓ ਸਾਂਝੀ ਕਰਕੇ ਦੇਖੋ ਕੀ ਕਿਹਾ

3/2/2021 11:47:13 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਪ੍ਰੇਮਿਕਾ ਅੰਕਿਤਾ ਲੋਖੰਡੇ ਨੇ ਸੋਸ਼ਲ ਮੀਡੀਆ ’ਤੇ ਆਪਣਾ ਦਰਦ ਬਿਆਨ ਕੀਤਾ ਹੈ। ਤਸਵੀਰਾਂ ਤੇ ਡਾਂਸ ਵੀਡੀਓਜ਼ ਸਾਂਝੀਆਂ ਕਰਨ ਤੋਂ ਬਾਅਦ ਹੋਈ ਟਰੋਲਿੰਗ ’ਤੇ ਉਸ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਦਰਅਸਲ ਸੁਸ਼ਾਂਤ ਦੀ ਮੌਤ ਤੋਂ ਬਾਅਦ ਆਪਣੀ ਨਿੱਜੀ ਜ਼ਿੰਦਗੀ ’ਚ ਖੁਸ਼ ਰਹਿਣ ਲਈ ਅੰਕਿਤਾ ਪੋਸਟਾਂ ਸਾਂਝੀਆਂ ਕਰਦੀ ਹੈ, ਜਿਸ ਕਰਕੇ ਉਹ ਟਰੋਲ ਹੋ ਜਾਂਦੀ ਹੈ।

ਅੰਕਿਤਾ ਨੇ ਇਸ ਤੋਂ ਦੁਖੀ ਹੋ ਕੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਜਾਰੀ ਕੀਤੀ ਤੇ ਕਿਹਾ, ‘ਜੋ ਲੋਕ ਅੱਜ ਮੇਰੇ ਵੱਲ ਉਂਗਲੀਆਂ ਨਾਲ ਇਸ਼ਾਰਾ ਕਰ ਰਹੇ ਹਨ, ਉਹ ਸ਼ਾਇਦ ਮੇਰੇ ਰਿਸ਼ਤੇ ਨੂੰ ਨਹੀਂ ਜਾਣਦੇ ਸਨ। ਸਾਡੀ ਜ਼ਿੰਦਗੀ ’ਚ ਸਭ ਚੀਜ਼ਾਂ ਖਤਮ ਹੋਣ ਤੋਂ ਪਹਿਲਾਂ ਤੁਸੀਂ ਸਭ ਕਿਥੇ ਸੀ? ਅੱਜ ਮੈਨੂੰ ਦੋਸ਼ੀ ਠਹਿਰਾਇਆ ਗਿਆ ਪਰ ਮੇਰਾ ਕੋਈ ਕਸੂਰ ਨਹੀਂ। ਜ਼ਿੰਦਗੀ ’ਚ ਹਰ ਕਿਸੇ ਦੀ ਆਪਣੀ ਇੱਛਾ ਹੁੰਦੀ ਹੈ।’

 
 
 
 
 
 
 
 
 
 
 
 
 
 
 
 

A post shared by Ankita Lokhande (@lokhandeankita)

ਅੰਕਿਤਾ ਨੇ ਅੱਗੇ ਕਿਹਾ, ‘ਸੁਸ਼ਾਂਤ ਹਮੇਸ਼ਾ ਜ਼ਿੰਦਗੀ ’ਚ ਅੱਗੇ ਵਧਣਾ ਚਾਹੁੰਦਾ ਸੀ ਤੇ ਉਸ ਨੇ ਵੀ ਅਜਿਹਾ ਕੀਤਾ। ਉਹ ਚਲਾ ਗਿਆ ਪਰ ਮੈਂ ਇਸ ਲਈ ਕਿਥੇ ਗਲਤ ਹੋ ਗਈ। ਮੈਂ ਉਦਾਸੀ ’ਚੋਂ ਵੀ ਲੰਘੀ ਹਾਂ ਪਰ ਮੈਂ ਸ਼ਾਇਦ ਇਹ ਗੱਲਾਂ ਨਹੀਂ ਦੱਸੀਆਂ। ਤੁਸੀਂ ਮੇਰੀ ਕਹਾਣੀ ਨਹੀਂ ਜਾਣਦੇ ਇਸ ਲਈ ਮੈਨੂੰ ਦੋਸ਼ੀ ਨਾ ਠਹਿਰਾਓ।’

ਅੰਕਿਤਾ ਅਖੀਰ ’ਚ ਕਹਿੰਦੀ ਹੈ, ‘ਮੈਂ ਵੀ ਬਹੁਤ ਬੁਰੀ ਸਥਿਤੀ ’ਚ ਸੀ, ਮੈਨੂੰ ਵੀ ਦੁੱਖ ਝੱਲਣਾ ਪਿਆ। ਮੈਨੂੰ ਵੀ ਬਹੁਤ ਰੋਣਾ ਪਿਆ, ਮੈਨੂੰ ਦੋਸ਼ ਦੇਣਾ ਬੰਦ ਕਰੋ ਕਿਉਂਕਿ ਮੈਂ ਸੀਨ ’ਚ ਨਹੀਂ ਹਾਂ। ਮੇਰੀ ਉਸ ਦੀ ਜ਼ਿੰਮੇਵਾਰੀ ਸੀ ਤੇ ਮੈਂ ਉਸ ਨੂੰ ਚੰਗੀ ਤਰ੍ਹਾਂ ਨਿਭਾਇਆ।’

ਦੱਸਣਯੋਗ ਹੈ ਕਿ ਸੁਸ਼ਾਂਤ ਦੀ 14 ਜੂਨ, 2020 ਨੂੰ ਰਹੱਸਮਈ ਹਾਲਤ ’ਚ ਮੌਤ ਹੋ ਗਈ ਸੀ। ਪਹਿਲਾਂ ਉਸ ਦੀ ਮੌਤ ਨੂੰ ਆਤਮ ਹੱਤਿਆ ਮੰਨਿਆ ਗਿਆ ਸੀ ਪਰ ਫਿਰ ਸੀ. ਬੀ. ਆਈ. ਮੌਤ ਨੂੰ ਸ਼ੱਕੀ ਪਾ ਕੇ ਜਾਂਚ ’ਚ ਜੁਟ ਗਈ।

ਨੋਟ– ਅੰਕਿਤਾ ਵਲੋਂ ਸਾਂਝੀ ਕੀਤੀ ਇਸ ਵੀਡੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh