‘ਭਾਬੀ ਜੀ...’ ਦੀ ਅੰਗੂਰੀ ਭਾਬੀ ਨੂੰ ਲੋਕਾਂ ਨੇ ਕੀਤਾ ਰੱਜ ਕੇ ਟਰੋਲ, ਸੈਂਡਲ ਪਹਿਨ ਕੇ ਸੂਰਜ ਨੂੰ ਦੇ ਰਹੀ ਸੀ ਅਰਗ

Saturday, Jan 15, 2022 - 12:59 PM (IST)

‘ਭਾਬੀ ਜੀ...’ ਦੀ ਅੰਗੂਰੀ ਭਾਬੀ ਨੂੰ ਲੋਕਾਂ ਨੇ ਕੀਤਾ ਰੱਜ ਕੇ ਟਰੋਲ, ਸੈਂਡਲ ਪਹਿਨ ਕੇ ਸੂਰਜ ਨੂੰ ਦੇ ਰਹੀ ਸੀ ਅਰਗ

ਮੁੰਬਈ (ਬਿਊਰੋ)– ‘ਭਾਬੀ ਜੀ ਘਰ ਪਰ ਹੈਂ’ ਦੀ ਅੰਗੂਰੀ ਭਾਬੀ ਯਾਨੀ ਸ਼ੁਭਾਂਗੀ ਅਤਰੇ ਟਰੋਲਰਜ਼ ਦੇ ਨਿਸ਼ਾਨੇ ’ਤੇ ਆ ਗਈ ਹੈ। ਅਸਲ ’ਚ ਮਕਰ ਸੰਕਰਾਂਤੀ ਮੌਕੇ ਸ਼ੁਭਾਂਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ਕਾਰਨ ਉਹ ਟਰੋਲਰਜ਼ ਦੇ ਨਿਸ਼ਾਨੇ ’ਤੇ ਆ ਗਈ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਇਸ ਵੀਡੀਓ ’ਚ ਸ਼ੁਭਾਂਗੀ ਮਕਰ ਸੰਕਰਾਂਤੀ ਮੌਕੇ ਸੂਰਜ ਨੂੰ ਅਰਗ ਦਿੰਦੀ ਨਜ਼ਰ ਆ ਰਹੀ ਹੈ। ਉਹ ਪੂਜਾ ’ਚ ਮਗਨ ਹੈ ਤੇ ਮੰਤਰਾਂ ਦਾ ਉਚਾਰਨ ਕਰ ਰਹੀ ਹੈ ਪਰ ਉਸ ਨੇ ਸੈਂਡਲ ਪਹਿਨ ਰੱਖੇ ਹਨ।

ਸੈਂਡਲ ਪਹਿਨ ਕੇ ਪੂਜਾ ਕਰਨ ਦੇ ਚਲਦਿਆਂ ਸ਼ੁਭਾਂਗੀ ਨੂੰ ਲੋਕ ਟਰੋਲ ਕਰਨ ਲੱਗ ਗਏ। ਇਕ ਯੂਜ਼ਰ ਨੇ ਲਿਖਿਆ, ‘ਚੱਪਲ ਤਾਂ ਉਤਾਰ ਦਿੰਦੀ ਮੈਡਮ।’ ਇਕ ਹੋਰ ਨੇ ਲਿਖਿਆ, ‘ਤੁਸੀਂ ਪੂਜਾ ਨਹੀਂ, ਸੂਰਜ ਦੇਵ ਦਾ ਅਪਮਾਨ ਕਰ ਰਹੇ ਹੋ।’

ਸ਼ੁਭਾਂਗੀ ਦੀ ਇਸ ਵੀਡੀਓ ’ਤੇ ਦੇਖਦਿਆਂ ਹੀ ਕੁਮੈਂਟਸ ਦਾ ਹੜ੍ਹ ਲੱਗ ਗਿਆ, ਜਿਸ ਕਾਰਨ ਉਸ ਨੇ ਵੀ ਟਰੋਲ ਕਰਨ ਵਾਲਿਆਂ ਨੂੰ ਜਵਾਬ ਦੇਣ ’ਚ ਦੇਰ ਨਹੀਂ ਲਗਾਈ।

ਸ਼ੁਭਾਂਗੀ ਨੇ ਲਿਖਿਆ, ‘ਮੇਰੇ ਪਿਆਰੇ ਦੋਸਤੋ, ਜੋ ਵੀ ਮੇਰੇ ਲਈ ਗਲਤ ਲਿਖ ਰਹੇ ਹਨ, ਉਨ੍ਹਾਂ ਲਈ ਇਕ ਜਵਾਬ। ਜਿਥੇ ਮੈਂ ਖੜ੍ਹੀ ਹਾਂ ਸੂਰਜ ਨੂੰ ਅਰਗ ਦੇਣ ਲਈ, ਉਹ ਸਾਡੇ ਸਟੂਡੀਓ ਦਾ ਹਿੱਸਾ ਹੈ, ਇਥੇ ਕਈ ਵਾਰ ਟੁੱਟੇ ਕੱਚ ਦੇ ਟੁਕੜੇ ਤੇ ਨਹੁੰ ਪਏ ਰਹਿੰਦੇ ਹਨ। ਹਾਂ, ਇਕ ਗੱਲ ਹੋਰ ਪ੍ਰਾਰਥਨਾ ਕਰਨ ਲਈ ਮਨ ਸਾਫ ਹੋਣਾ ਜ਼ਰੂਰੀ ਹੈ, ਮਨ ਮੈਲਾ ਹੋਵੇ ਤੇ ਬਾਹਰੋਂ ਸਾਫ-ਸਫਾਈ ਕਰ ਵੀ ਲਓ ਤਾਂ ਵੀ ਕੋਈ ਫਾਇਦਾ ਨਹੀਂ, ਜ਼ਰਾ ਇਸ ਗੱਲ ’ਤੇ ਧਿਆਨ ਦੇਣਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News