ਅੰਗਦ ਬੇਦੀ ਅਤੇ ਨੇਹਾ ਧੂਪੀਆ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਪੁੱਤਰ ਦਾ ਪਹਿਲਾ ਜਨਮਦਿਨ (ਤਸਵੀਰਾਂ)

10/06/2022 4:54:45 PM

ਬਾਲੀਵੁੱਡ ਡੈਸਕ- ਅਦਾਕਾਰ ਅੰਗਦ ਬੇਦੀ ਅਤੇ ਉਨ੍ਹਾਂ ਦੀ ਪਤਨੀ ਨੇਹਾ ਧੂਪੀਆ ਨੇ ਆਪਣੇ ਪੁੱਤਰ ਗੁਰਿਕ ਸਿੰਘ ਦਾ ਪਹਿਲਾ ਜਨਮਦਿਨ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਮਨਾਇਆ। ਸਟਾਰ ਜੋੜਾ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਬੱਚੇ ਮੇਹਰ ਅਤੇ ਗੁਰਿਕ ਉਨ੍ਹਾਂ ਨਾਲ ਨਜ਼ਰ ਆਏ। ਇਸ ਮੌਕੇ ਅੰਗਦ ਬੇਦੀ ਦੇ ਪਿਤਾ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਵੀ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ ਅੰਗਦ ਬੇਦੀ ਦਾ ਜੱਦੀ ਸ਼ਹਿਰ ਅੰਮ੍ਰਿਤਸਰ ਹੈ।

ਇਹ ਵੀ ਪੜ੍ਹੋ : ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਨੇਹਾ ਕੱਕੜ, ਕਿਹਾ-ਦਰਸ਼ਨ ਕਰ ਮਿਲਿਆ ਸਕੂਨ

PunjabKesari

ਹਾਲਾਂਕਿ ਅੰਗਦ ਪਿਤਾ ਬਿਸ਼ਨ ਸਿੰਘ ਨਾਲ ਅੰਮ੍ਰਿਤਸਰ  ਪਹੁੰਚੇ। ਹਾਲ ਹੀ ’ਚ ਸ਼ਾਰਟ ਫ਼ਿਲਮ ‘ਦਿ ਲਿਸਟ’ ’ਚ ਨਜ਼ਰ ਆਏ ਅੰਗਦ ਨੇ ਇਕ ਬਿਆਨ 'ਚ ਕਿਹਾ ਕਿ ‘ਮੇਰੇ ਲਈ ਪਰਿਵਾਰ ਕਿਸੇ ਵੀ ਚੀਜ਼ ਤੋਂ ਪਹਿਲਾਂ ਪਰਿਵਾਰ ਆਉਂਦਾ ਹੈ। ਇਹ ਮੇਰੇ ਪੁੱਤਰ ਦਾ ਜਨਮਦਿਨ ਹੈ ਅਤੇ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਉਹ ਆਪਣੇ ਦਾਦਾ ਜੀ ਨਾਲ ਵੀ ਕੁਝ ਸਮਾਂ ਬਿਤਾਏ, ਕਿਉਂਕਿ ਉਹ ਜੋ ਰਿਸ਼ਤਾ ਸਾਂਝਾ ਕਰਦੇ ਹਨ ਉਹ ਬਹੁਤ ਖ਼ਾਸ ਹੈ।’

PunjabKesari

ਅੰਗਦ ਅਤੇ ਨੇਹਾ ਦੇ ਦੋਵੇਂ ਪਰਿਵਾਰ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਇਸ ਲਈ ਉਨ੍ਹਾਂ ਨੇ ਆਪਣੇ ਪੁੱਤਰ ਦਾ ਪਹਿਲਾ ਜਨਮਦਿਨ ਉੱਥੇ ਹੀ ਮਨਾਉਣ ਦਾ ਫ਼ੈਸਲਾ ਕੀਤਾ। ਇਸ ਦੇ ਨਾਲ ਹੀ ਬਿਸ਼ਨ ਸਿੰਘ ਚਾਹੁੰਦਾ ਸੀ ਕਿ ਉਸ ਦੇ ਪੋਤੇ ਦਾ ਪਹਿਲਾ ਜਨਮ ਦਿਨ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾਵੇ।

PunjabKesari

ਇਹ ਵੀ ਪੜ੍ਹੋ : ਕਪਿਲ ਦੇ ਸ਼ੋਅ ’ਚ ਰਾਜੂ ਸ਼੍ਰੀਵਾਸਤਵ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ, 11 ਮਸ਼ਹੂਰ ਕਾਮੇਡੀਅਨ ਇਕੱਠੇ ਆਉਣਗੇ ਨਜ਼ਰ

ਅੰਗਦ ਨੇ ਅੱਗੇ ਕਿਹਾ ਕਿ ‘ਪਰਮਾਤਮਾ ਦੀ ਕਿਰਪਾ ਨਾਲ, ਮੇਰੇ ਕੋਲ ਉਹ ਸਭ ਕੁਝ ਹੈ ਜਿਸਦੀ ਮੈਨੂੰ ਲੋੜ ਹੈ। ਧੰਨਵਾਦ ਕਹਿਣ ਲਈ, ਅਸੀਂ ਸਾਰੇ ਹਰਿਮੰਦਰ ਸਾਹਿਬ ਵਿਖੇ ਆਪਣਾ ਧੰਨਵਾਦ ਪ੍ਰਗਟ ਕਰਨ ਲਈ ਅੰਮ੍ਰਿਤਸਰ ਦੀ ਯਾਤਰਾ ਕਰ ਰਹੇ ਹਾਂ। ਸਾਡੇ ਪਰਿਵਾਰ ਲਈ ਜਨਮਦਿਨ ਹਮੇਸ਼ਾ ਬਹੁਤ ਗੂੜ੍ਹਾ ਅਤੇ ਨਿੱਜੀ ਰਿਹਾ ਹੈ ਅਤੇ ਅਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਪਸੰਦ ਕਰਦੇ ਹਾਂ।’

PunjabKesari


Shivani Bassan

Content Editor

Related News