ਅਨਨਿਆ ਪਾਂਡੇ ਦੇ ਕੱਦ ਨੂੰ ਲੋਕਾਂ ਨੇ ਕੀਤਾ ਟਰੋਲ, ਕਿਹਾ– ‘ਅੱਜ ਦੁੱਗਲ ਸਾਬ੍ਹ ਟਾਵਰ ਬਣੇ ਹਨ’

Wednesday, Sep 28, 2022 - 01:58 PM (IST)

ਅਨਨਿਆ ਪਾਂਡੇ ਦੇ ਕੱਦ ਨੂੰ ਲੋਕਾਂ ਨੇ ਕੀਤਾ ਟਰੋਲ, ਕਿਹਾ– ‘ਅੱਜ ਦੁੱਗਲ ਸਾਬ੍ਹ ਟਾਵਰ ਬਣੇ ਹਨ’

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਅਕਸਰ ਚਰਚਾ ’ਚ ਰਹਿੰਦੀ ਹੈ। ਇਕ ਪਾਸੇ ਜਿਥੇ ਅਨਨਿਆ ਪਾਂਡੇ ਆਪਣੀ ਪ੍ਰੋਫੈਸ਼ਨਲ ਲਾਈਫ ਕਾਰਨ ਖ਼ਬਰਾਂ ’ਚ ਰਹਿੰਦੀ ਹੈ, ਦੂਜੇ ਪਾਸੇ ਉਸ ਦੀ ਨਿੱਜੀ ਜ਼ਿੰਦਗੀ ਦੇ ਚਰਚੇ ਵੀ ਹੁੰਦੇ ਰਹਿੰਦੇ ਹਨ। ਆਖਰੀ ਵਾਰ ਫ਼ਿਲਮ ‘ਲਾਈਗਰ’ ’ਚ ਦਿਖੀ ਅਨਨਿਆ ਪਾਂਡੇ ਹਾਲ ਹੀ ’ਚ ਪਾਪਾਰਾਜ਼ੀ ਦੇ ਕੈਮਰਿਆਂ ’ਚ ਕੈਦ ਹੋਈ ਤੇ ਲੰਬਾਈ ਕਾਰਨ ਸੋਸ਼ਲ ਮੀਡੀਆ ਯੂਜ਼ਰਸ ਵਿਚਾਲੇ ਚਰਚਾ ਦਾ ਵਿਸ਼ਾ ਬਣ ਗਈ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ 'ਤੇ ਜਤਾਇਆ ਦੁੱਖ, ਕਿਹਾ- ਰੱਬ ਦੇ ਠੇਕੇਦਾਰ ਨਾ ਬਣੋ

ਅਸਲ ’ਚ ਹਾਲ ਹੀ ’ਚ ਅਨਨਿਆ ਪਾਂਡੇ ਫਿਨੀਕਸ ਪੈਲਾਡੀਯਮ ਦੇ ਬਾਹਰ ਨਜ਼ਰ ਆਈ। ਅਨਨਿਆ ਪਾਂਡੇ ਨੂੰ ਪਾਪਾਰਾਜ਼ੀ ਨੇ ਇਕ ਸਟਾਈਲਿਸ਼ ਬਲੈਕ ਸੂਟ ’ਚ ਸਪਾਟ ਕੀਤਾ, ਜੋ ਕਾਫੀ ਸ਼ਾਨਦਾਰ ਸੀ। ਇਕ ਪਾਸੇ ਜਿਥੇ ਉਸ ਦੀ ਲੁੱਕ ਨੂੰ ਪ੍ਰਸ਼ੰਸਕਾਂ ਨੇ ਪਸੰਦ ਕੀਤਾ, ਉਥੇ ਉਸ ਦੇ ਕੱਦ ’ਤੇ ਚਰਚਾ ਸ਼ੁਰੂ ਹੋ ਗਈ। ਅਸਲ ’ਚ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ’ਚ ਅਨਨਿਆ ਪਾਂਡੇ ਕਾਫੀ ਲੰਬੀ ਦਿਖ ਰਹੀ ਹੈ। ਇਸ ਦਾ ਕਾਰਨ ਕੋਈ ਉਸ ਦੀ ਹਾਈ ਹੀਲਜ਼ ਨੂੰ ਦੱਸ ਰਿਹਾ ਹੈ ਤਾਂ ਕਿਸੇ ਦਾ ਕਹਿਣਾ ਹੈ ਕਿ ਆਲੇ-ਦੁਆਲੇ ਦੇ ਲੋਕ ਕੱਦ ’ਚ ਛੋਟੇ ਹਨ।

ਅਨਨਿਆ ਪਾਂਡੇ ਦੀਆਂ ਇਹ ਤਸਵੀਰਾਂ ਤੇ ਵੀਡੀਓਜ਼ ਦੇਖਦੇ ਹੀ ਦੇਖਦੇ ਵਾਇਰਲ ਹੋ ਗਈਆਂ ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਕਾਫੀ ਮਜ਼ੇਦਾਰ ਕੁਮੈਂਟਸ ਕੀਤੇ ਹਨ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ‘‘ਅੱਜ ਦੁੱਗਲ ਸਾਬ੍ਹ ਮੋਬਾਇਲ ਟਾਵਰ ਬਣੇ ਹਨ।’’

PunjabKesari

ਦੂਜੇ ਯੂਜ਼ਰ ਨੇ ਲਿਖਿਆ, ‘‘ਇਹ ਹੀਲਜ਼ ਪਹਿਨ ਕੇ ਬਹੁਤ ਸਟ੍ਰਗਲ ਕਰ ਰਹੀ ਹੈ।’’ ਉਥੇ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਇਹ ਤਾਂ ਸਰਕਸ ਦੀ ਜੋਕਰ ਲੱਗ ਰਹੀ ਹੈ।’’ ਇਸ ਤੋਂ ਇਲਾਵਾ ਵੀ ਅਨਨਿਆ ਦੇ ਕੱਦ ’ਤੇ ਢੇਰ ਸਾਰੇ ਕੁਮੈਂਟਸ ਦੇਖਣ ਨੂੰ ਮਿਲ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News