ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰ ਰਹੀ ਹੈ ਅਨਨਿਆ ਪਾਂਡੇ

Saturday, Jan 29, 2022 - 11:46 AM (IST)

ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰ ਰਹੀ ਹੈ ਅਨਨਿਆ ਪਾਂਡੇ

ਮੁੰਬਈ (ਬਿਊਰੋ)– ਅਨਨਿਆ ਪਾਂਡੇ, ਜੋ ਸ਼ਕੁਨ ਬੱਤਰਾ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਗਹਿਰਾਈਆਂ’ ’ਚ ਟੀਆ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ, ਆਪਣੇ 23ਵੇਂ ਸਾਲ ’ਚ ਬਹੁਮੁਖੀ ਅਦਾਕਾਰੀ ਨਾਲ ਸਫਲਤਾ ਦੇ ਸਿਖਰ ’ਤੇ ਚੜ੍ਹਦੀ ਨਜ਼ਰ ਆ ਰਹੀ ਹੈ।

ਉਸ ਦੀ ਫ਼ਿਲਮ ‘ਗਹਿਰਾਈਆਂ’ ਇਕ ਰਿਸ਼ਤਿਆਂ ਦਾ ਡਰਾਮਾ ਹੈ, ਜੋ ਆਧੁਨਿਕ ਰਿਸ਼ਤਿਆਂ ਦੀ ਡੂੰਘਾਈ ਨੂੰ ਦਰਸਾਉਂਦੀ ਹੈ। ਟਰੇਲਰ ਨੂੰ ਦੇਖ ਕੇ ਲੋਕ ਅਨਨਿਆ ਦੇ ਕਿਰਦਾਰ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਉਸ ਦੀ ਹੋਰ ਝਲਕ ਦੇਖਣ ਲਈ ਬੇਤਾਬ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸ਼ਾਈਨਿੰਗ ਸਾੜ੍ਹੀ ’ਚ ਕਰਵਾਇਆ ਫੋਟੋਸ਼ੂਟ, ਦਿਸਿਆ ਦਿਲਕਸ਼ ਅੰਦਾਜ਼

‘ਸਟੂਡੈਂਟ ਆਫ ਦਿ ਈਅਰ 2’, ‘ਖਾਲੀ ਪੀਲੀ’, ‘ਪਤੀ ਪਤਨੀ ਔਰ ਵੋ’ ਵਰਗੀਆਂ ਫ਼ਿਲਮਾਂ ’ਚ ਆਪਣੀ ਪਛਾਣ ਬਣਾ ਚੁੱਕੀ ਅਨਨਿਆ ਫ਼ਿਲਮ ‘ਗਹਿਰਾਈਆਂ’ ’ਚ ਬਿਲਕੁਲ ਨਵੇਂ ਕਿਰਦਾਰ ’ਚ ਨਜ਼ਰ ਆਵੇਗੀ। ਸ਼ਾਇਦ ਇਹ ਰੋਲ ਇਸ ਅਦਾਕਾਰਾ ਦੇ ਕਰੀਅਰ ਦੀ ਪਰਿਭਾਸ਼ਾ ਸਾਬਿਤ ਹੋ ਸਕਦਾ ਹੈ।

ਦੱਸ ਦੇਈਏ ਕਿ ‘ਗਹਿਰਾਈਆਂ’ 11 ਫਰਵਰੀ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ। ਫ਼ਿਲਮ ’ਚ ਦੀਪਿਕਾ ਪਾਦੁਕੋਣ, ਸਿਧਾਂਤ ਚਤੁਰਵੇਦੀ ਤੇ ਧੈਰਿਆ ਕਾਰਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News