ਕਰੂਜ਼ 'ਤੇ ਹੋਵੇਗਾ ਅਨੰਤ-ਰਾਧਿਕਾ ਦਾ ਦੂਜਾ ਪ੍ਰੀ-ਵੈਡਿੰਗ, 300 VIP ਮਹਿਮਾਨ, ਲਾਗੂ ਹੋਵੇਗੀ ਇਹ ਪਾਲਿਸੀ

05/22/2024 10:55:54 AM

ਮੁੰਬਈ (ਬਿਊਰੋ) : ਬਿਜ਼ਨਸਮੈਨ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਫੰਕਸ਼ਨ 6 ਜੁਲਾਈ ਤੋਂ 12 ਜੁਲਾਈ ਦਰਮਿਆਨ ਮੁੰਬਈ 'ਚ ਹੋਣਾ ਹੈ ਪਰ ਇਸ ਤੋਂ ਪਹਿਲਾਂ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਦੂਜਾ ਪ੍ਰੀ-ਵੈਡਿੰਗ ਫੰਕਸ਼ਨ ਹੋਵੇਗਾ, ਜੋ 29 ਮਈ ਤੋਂ ਸ਼ੁਰੂ ਹੋਵੇਗਾ ਅਤੇ 1 ਜੂਨ ਤੱਕ ਚੱਲੇਗਾ। ਦੂਜਾ ਪ੍ਰੀ-ਵੈਡਿੰਗ ਫੰਕਸ਼ਨ ਇਟਲੀ 'ਚ ਸ਼ੁਰੂ ਹੋਵੇਗਾ ਅਤੇ 1 ਜੂਨ ਨੂੰ ਸਵਿਟਜ਼ਰਲੈਂਡ 'ਚ ਸਮਾਪਤ ਹੋਵੇਗਾ।
ਇਸ ਤੋਂ ਪਹਿਲਾਂ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਫੰਕਸ਼ਨ 1 ਤੋਂ 3 ਮਾਰਚ ਦਰਮਿਆਨ ਜਾਮਨਗਰ 'ਚ ਆਯੋਜਿਤ ਕੀਤਾ ਗਿਆ ਸੀ। ਇਸ ਸ਼ਾਨਦਾਰ ਸਮਾਰੋਹ 'ਚ ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਵਿਦੇਸ਼ੀ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਹੁਣ ਵਿਆਹ ਤੋਂ ਪਹਿਲਾਂ ਅਨੰਤ-ਰਾਧਿਕਾ ਦਾ ਦੂਜਾ ਪ੍ਰੀ-ਵੈਡਿੰਗ ਫੰਕਸ਼ਨ ਹੋਣ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ -  ਮਾਂ ਚਰਨ ਕੌਰ ਨੇ ਪੁੱਤ ਸਿੱਧੂ ਦੀ ਬਰਸੀ ਨੂੰ ਲੈ ਕੇ ਸਾਂਝੀ ਕੀਤੀ ਪੋਸਟ, ਦੱਸਿਆ ਜਲੰਧਰ 'ਚ ਕਿੱਥੇ ਪਾਏ ਜਾਣਗੇ ਪਾਠ ਦੇ ਭੋਗ

300 VIP ਮਹਿਮਾਨ, ਨੋ ਫ਼ੋਨ ਪਾਲਿਸੀ
ਖ਼ਬਰਾਂ ਮੁਤਾਬਕ, ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੀ ਦੂਜੀ ਪ੍ਰੀ-ਵੈਡਿੰਗ ਬਹੁਤ ਖ਼ਾਸ ਹੋਣ ਵਾਲੀ ਹੈ। ਅਜਿਹਾ ਇਸ ਲਈ ਕਿਉਂਕਿ ਇਹ ਫੰਕਸ਼ਨ ਕਰੂਜ਼ 'ਤੇ ਹੋਣ ਜਾ ਰਹੇ ਹਨ। 300 ਵੀ. ਆਈ. ਪੀ. ਮਹਿਮਾਨ ਜੋੜੇ ਦੇ ਇਸ ਵਿਸ਼ੇਸ਼ ਜਸ਼ਨ 'ਚ ਸ਼ਾਮਲ ਹੋਣਗੇ। ਇਸ ਤਿੰਨ ਦਿਨਾਂ ਸਮਾਗਮ ਨੂੰ ਬਹੁਤ ਹੀ ਨਿੱਜੀ ਰੱਖਿਆ ਜਾਵੇਗਾ ਅਤੇ ਮਹਿਮਾਨਾਂ ਲਈ ਨੋ-ਫੋਨ ਨੀਤੀ ਹੋਵੇਗੀ।

ਸਪੇਸ ਥੀਮ ਵਾਲਾ ਆਊਟਫਿੱਟ ਪਾਵੇਗੀ ਪ੍ਰੀ-ਵੈਡਿੰਗ 'ਚ 
ਰਾਧਿਕਾ ਮਰਚੈਂਟ ਦੇ ਦੂਜੇ ਪ੍ਰੀ-ਵੈਡਿੰਗ ਤੋਂ ਪਹਿਲਾਂ ਹੀ ਉਨ੍ਹਾਂ ਦਾ ਇਕ ਆਊਟਫਿੱਟ ਵੀ ਵਾਇਰਲ ਹੋ ਰਿਹਾ ਹੈ, ਕਿਹਾ ਜਾ ਰਿਹਾ ਹੈ ਕਿ ਇਹ ਸਪੇਸ ਥੀਮ ਵਾਲਾ ਆਊਟਫਿੱਟ ਰਾਧਿਕਾ ਦੇ ਵਿਆਹ ਦੇ ਫੰਕਸ਼ਨ ਲਈ ਡਿਜ਼ਾਈਨ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੇ ਰੋਡ ਸ਼ੋਅ ਦੌਰਾਨ ਪਥਰਾਅ, ਸੁੱਟੀਆਂ ਕੱਚ ਦੀਆਂ ਬੋਤਲਾਂ

ਇਨ੍ਹਾਂ ਕਲਾਕਾਰਾ ਨੂੰ ਦਿੱਤਾ ਗਿਆ ਸੱਦਾ 
ਕਰੂਜ਼ 'ਤੇ ਇਨ੍ਹਾਂ ਸਮਾਗਮਾਂ ਲਈ ਬਾਲੀਵੁੱਡ ਦੀਆਂ ਕਈ ਖ਼ਾਸ ਹਸਤੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਖ਼ਬਰਾਂ ਮੁਤਾਬਕ, ਮਹਿਮਾਨਾਂ ਦੀ ਸੂਚੀ 'ਚ ਸ਼ਾਹਰੁਖ ਖ਼ਾਨ, ਰਣਬੀਰ ਕਪੂਰ-ਆਲੀਆ ਭੱਟ, ਸਲਮਾਨ ਖ਼ਾਨ, ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ, ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ, ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਸ਼ਾਮਲ ਹਨ। ਇਸ ਦੇ ਨਾਲ ਹੀ ਸੋਨਮ ਕਪੂਰ ਅਤੇ ਆਨੰਦ ਆਹੂਜਾ ਵਰਗੇ ਸਿਤਾਰੇ ਸ਼ਾਮਲ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


sunita

Content Editor

Related News