ਐਕਸ਼ਨ ਕਰਦੇ ਨਜ਼ਰ ਆਏ ਆਯੂਸ਼ਮਾਨ ਖੁਰਾਣਾ, ‘ਐਨ ਐਕਸ਼ਨ ਹੀਰੋ’ ਫ਼ਿਲਮ ਦਾ ਟਰੇਲਰ ਰਿਲੀਜ਼ (ਵੀਡੀਓ)
Sunday, Nov 13, 2022 - 11:14 AM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਦੀ ਨਵੀਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਦਾ ਨਾਂ ‘ਐਨ ਐਕਸ਼ਨ ਹੀਰੋ’ ਹੈ ਤੇ ਨਾਂ ਤੋਂ ਸਾਫ ਹੈ ਕਿ ਆਯੂਸ਼ਮਾਨ ਖੁਰਾਣਾ ਦੀ ਇਹ ਫ਼ਿਲਮ ਐਕਸ਼ਨ ਨਾਲ ਭਰਪੂਰ ਹੋਣ ਵਾਲੀ ਹੈ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮਾਂ ਨਾ ਚੱਲਣ ਤੋਂ ਪ੍ਰੇਸ਼ਾਨ ਅਕਸ਼ੇ ਕੁਮਾਰ, ਕਿਹਾ– ‘ਮੈਨੂੰ ਆਪਣੀ ਫੀਸ ਘੱਟ ਕਰਨੀ ਹੋਵੇਗੀ’
ਟਰੇਲਰ ਦੇਖ ਕੇ ਪਤਾ ਲੱਗਦਾ ਹੈ ਕਿ ਆਯੂਸ਼ਮਾਨ ਖੁਰਾਣਾ ਦੇ ਪਿੱਛੇ ਕੁਝ ਲੋਕ ਪਏ ਹਨ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਭਰਾ ਦੀ ਮੌਤ ਜਾਂ ਕਤਲ ਪਿੱਛੇ ਆਯੂਸ਼ਮਾਨ ਖੁਰਾਣਾ ਦਾ ਹੱਥ ਹੈ। ਆਯੂਸ਼ਮਾਨ ਫ਼ਿਲਮ ’ਚ ਵੀ ਇਕ ਫ਼ਿਲਮ ਸਟਾਰ ਦੀ ਭੂਮਿਕਾ ’ਚ ਹਨ।
ਉਹ ਆਪਣੇ ’ਤੇ ਆਈ ਮੁਸੀਬਤ ਤੋਂ ਭੱਜਣ ਲਈ ਲੰਡਨ ਚਲੇ ਜਾਂਦੇ ਹਨ ਪਰ ਉਥੇ ਵੀ ਮੁਸੀਬਤ ਉਨ੍ਹਾਂ ਦਾ ਪਿੱਛਾ ਨਹੀਂ ਛੱਡਦੀ। ਟਰੇਲਰ ’ਚ ਐਕਸ਼ਨ ਦੀ ਜ਼ਬਰਦਸਤ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਆਯੂਸ਼ਮਾਨ ਖੁਰਾਣਾ ਇੰਨਾ ਐਕਸ਼ਨ ਕਰਦੇ ਨਜ਼ਰ ਆਉਣਗੇ।
ਦੱਸ ਦੇਈਏ ਕਿ ‘ਐਨ ਐਕਸ਼ਨ ਹੀਰੋ’ ਫ਼ਿਲਮ 2 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਅਨਿਰੁੱਧ ਅਈਅਰ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਵੀ ਉਨ੍ਹਾਂ ਨੇ ਖ਼ੁਦ ਹੀ ਲਿਖੀ ਹੈ। ਫ਼ਿਲਮ ’ਚ ਆਯੂਸ਼ਮਾਨ ਤੋਂ ਇਲਾਵਾ ਜੈਦੀਪ ਅਹਲਾਵਤ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।