ਸ਼ੋਅ ਦੇ ਸੈੱਟ 'ਤੇ ਇਸ ਅਦਾਕਾਰਾ ਨਾਲ ਹੋਇਆ ਹਾਦਸਾ, ਵਾਲ-ਵਾਲ ਬਚੀ ਜਾਨ

Friday, Sep 06, 2024 - 11:58 AM (IST)

ਸ਼ੋਅ ਦੇ ਸੈੱਟ 'ਤੇ ਇਸ ਅਦਾਕਾਰਾ ਨਾਲ ਹੋਇਆ ਹਾਦਸਾ, ਵਾਲ-ਵਾਲ ਬਚੀ ਜਾਨ

ਮੁੰਬਈ- ਅਦਾਕਾਰਾ ਨਿਆ ਸ਼ਰਮਾ ਦਾ ਹਾਲ ਹੀ 'ਚ ਟੀਵੀ ਸ਼ੋਅ 'ਸੁਹਾਗਨ ਚੁੜੇਲ' ਦੇ ਸੈੱਟ 'ਤੇ ਦੁਰਘਟਨਾ ਦਾ ਸਾਹਮਣਾ ਕਰਨਾ ਪਿਆ, ਜਿਸ 'ਚ ਉਹ ਵਾਲ-ਵਾਲ ਬਚ ਗਈ। ਇਕ ਸੀਨ ਦੀ ਸ਼ੂਟਿੰਗ ਦੌਰਾਨ ਅੱਗ ਦੀਆਂ ਲਪਟਾਂ ਉਸ ਦੇ ਚਿਹਰੇ 'ਤੇ ਲੱਗੀਆਂ ਅਤੇ ਉਹ ਡਰ ਗਈ। ਜਿਸ ਤੋਂ ਬਾਅਦ ਤੁਰੰਤ ਹੀ ਸ਼ੂਟਿੰਗ ਰੋਕ ਦਿੱਤੀ ਗਈ। ਨਿਆ ਸ਼ਰਮਾ ਨੇ ਸੈੱਟ ਤੋਂ ਆਪਣੀਆਂ ਕੁਝ ਤਸਵੀਰਾਂ ਅਤੇ ਅੱਗ ਲੱਗਣ ਦੇ ਦ੍ਰਿਸ਼ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਨਾ ਤਾਂ ਨਿਆ ਸ਼ਰਮਾ ਅਤੇ ਨਾ ਹੀ ਸ਼ੋਅ ਦੀ ਟੀਮ ਦੇ ਕਿਸੇ ਮੈਂਬਰ ਨੂੰ ਅੰਦਾਜ਼ਾ ਸੀ ਕਿ ਅਜਿਹਾ ਕੁਝ ਹੋ ਸਕਦਾ ਹੈ।

 

 
 
 
 
 
 
 
 
 
 
 
 
 
 
 
 

A post shared by Nia Sharma (@niasharma90)

ਨਿਆ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਨਿਆ ਇਕ'ਸੁਹਾਗਨ ਚੁੜੇਲ' ਦਾ ਕਿਰਦਾਰ ਨਿਭਾ ਰਹੀ ਹੈ। ਕੁਝ ਲੋਕ ਉਸ ਨੂੰ ਅੱਗ ਦੀਆਂ ਮਸ਼ਾਲਾਂ ਨਾਲ ਘੇਰ ਰਹੇ ਸਨ, ਜੋ ਸ਼ੂਟਿੰਗ ਦਾ ਹਿੱਸਾ ਸੀ। ਅਦਾਕਾਰਾ ਨੂੰ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ ਪਰ ਇਸ ਦੌਰਾਨ ਉਸ ਦਾ ਚਿਹਰਾ ਅੱਗ ਦੀ ਲਪੇਟ 'ਚ ਆਉਣ ਤੋਂ ਬਚ ਗਿਆ। ਨਿਆ ਸ਼ਰਮਾ ਚੀਕ ਕੇ ਹੇਠਾਂ ਡਿੱਗ ਪਈ।

PunjabKesari

ਜਿਵੇਂ ਹੀ ਨਿਆ ਜ਼ਮੀਨ 'ਤੇ ਡਿੱਗੀ, ਨਿਰਦੇਸ਼ਕ ਨੇ ਤੁਰੰਤ ਕੱਟ ਕਿਹਾ। ਇਸ ਤੋਂ ਪਹਿਲਾਂ ਨਨੇ ਇੰਸਟਾਗ੍ਰਾਮ 'ਤੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਸੀ ਅਤੇ ਲਿਖਿਆ ਸੀ, 'ਮੈਂ ਹਮੇਸ਼ਾ ਹਾਦਸੇ ਤੋਂ ਇਕ ਕਦਮ ਦੂਰ ਰਹਿੰਦੀ ਹਾਂ।' ਸੀਨ ਸ਼ੂਟ ਦੌਰਾਨ ਜਿਸ ਦੌਰਾਨ ਨਿਆ ਸ਼ਰਮਾ ਦਾ ਚਿਹਰਾ ਝੁਲਸਣ ਤੋਂ ਬਚ ਗਿਆ, ਉਸ ਨੇ ਸ਼ੀਸ਼ੇ ਦੇ ਕੰਮ ਵਾਲੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ।

PunjabKesari

ਨਿਆ ਸ਼ਰਮਾ ਦੀ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲੱਗੇ। ਇਕ ਪ੍ਰਸ਼ੰਸਕ ਨੇ ਲਿਖਿਆ, 'ਓ ਮਾਈ ਗੌਡ, ਤੁਸੀਂ ਠੀਕ ਹੋ?''ਸੁਹਾਗਨ ਚੁੜੇਲ' ਕਲਰਜ਼ ਟੀ.ਵੀ. ਅਤੇ ਜੀਓ ਸਿਨੇਮਾ ਐਪ 'ਤੇ ਟੈਲੀਕਾਸਟ ਕੀਤਾ ਗਿਆ ਹੈ। ਸ਼ੋਅ ਦੇ ਨਾਲ-ਨਾਲ ਅਦਾਕਾਰਾ ਦੇ ਕਿਰਦਾਰ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ।

PunjabKesari

'ਸੁਹਾਗਨ ਚੁੜੇਲ' ਤੋਂ ਇਲਾਵਾ ਨਿਆ ਸ਼ਰਮਾ ਰਿਐਲਿਟੀ ਸ਼ੋਅ 'ਲਾਫਟਰ ਸ਼ੈੱਫਸ' 'ਚ ਵੀ ਨਜ਼ਰ ਆ ਰਹੀ ਹੈ।

 


author

Priyanka

Content Editor

Related News