ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ 'ਅਰਦਾਸ ਕਰਾ' ਦੀ ਸਟਾਰ ਕਾਸਟ (ਵੀਡੀਓ)

Sunday, Jul 07, 2019 - 09:08 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਫਿਲਮ 'ਅਰਦਾਸ ਕਰਾਂ' ਦੀ ਸਮੂਹ ਸਟਾਰ ਕਾਸਟ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ 'ਚ ਨਤਮਸਤਕ ਹੋਈ। ਦੱਸ ਦੇਈਏ ਕਿ ਫਿਲਮ ਅਰਦਾਸ ਕਰਾਂ 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ। ਦਰਬਾਰ ਸਾਹਿਬ 'ਚ ਨਤਮਸਤਕ ਹੋਣ ਤੋਂ ਬਾਅਦ ਸਟਾਰ ਕਾਸਟ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਮੀਡੀਆਂ ਨਾਲ ਰੂਬਰੂ ਹੁੰਦਿਆਂ ਗਿੱਪੀ ਨੇ ਕਿਹਾ ਕਿ ਅਰਦਾਸ ਕਰਾਂ ਫਿਲਮ ਓਨਾ ਦੇ ਕਰੀਅਰ ਦੀ ਬੇਹਤਰੀਨ ਫਿਲਮ ਹੈ। ਸਟਾਰ ਕਾਸਟ ਨੇ ਲੋਕਾਂ ਨੂੰ ਅਪੀਲ ਕੀਤੀ ਕੇ 19 ਜੁਲਾਈ ਨੂੰ ਉਹ ਆਪਣੇ ਪੂਰੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖ ਕੇ ਆਉਣ। ਫਿਲਮ ਦੀ ਕਹਾਣੀ ਵਿਚ 1962 ਤੋਂ ਲੈ ਕੇ ਹੁਣ ਤੱਕ ਦਾ ਬਦਲਦਾ ਪੰਜਾਬ ਵਿਖੇਗਾ। ਪੰਜਾਬ ਦੀ ਗਰਮੀ ਦਿਖੇਗੀ ਤਾਂ ਕੈਨੇਡਾ ਵਿਚ ਠੰਡ ਦਾ ਕਹਿਰ ਨਜ਼ਰ ਆਵੇਗਾ।ਸ੍ਰੀ ਹਰਿਮੰਦਰ ਸਾਹਿਬ ਵਿਚ 'ਅਰਦਾਸ ਕਰਾਂ' ਦੀ ਟੀਮ ਨੇ 'ਹੱਸਦਾ ਪੰਜਾਬ ਰਹੇ, ਵਸਦਾ ਅਵਾਮ ਰਹੇ' ਦੀ ਅਰਦਾਸ ਕੀਤੀ ।


author

Baljeet Kaur

Content Editor

Related News