ਅੰਮ੍ਰਿਤਾ ਵਿਰਕ-ਆਰ ਨੇਤ ਨੇ ਨਵੇਂ ਗੀਤ ਦਾ ਕੀਤਾ ਐਲਾਨ

Friday, Sep 06, 2024 - 05:12 PM (IST)

ਅੰਮ੍ਰਿਤਾ ਵਿਰਕ-ਆਰ ਨੇਤ ਨੇ ਨਵੇਂ ਗੀਤ ਦਾ ਕੀਤਾ ਐਲਾਨ

ਜਲੰਧਰ- ਪੰਜਾਬੀ ਸਿਨੇਮਾ ਦੇ ਨਾਲ-ਨਾਲ ਸੰਗੀਤਕ ਖੇਤਰ 'ਚ ਗਾਇਕੀ ਦੇ ਕਈ ਰੰਗ ਵੇਖਣ ਨੂੰ ਮਿਲ ਰਹੇ ਹਨ, ਜਿਸ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ ਪੁਰਾਣੇ ਅਤੇ ਨਵੇਂ ਦੌਰ ਦੇ ਦੋ ਗਾਇਕ ਅੰਮ੍ਰਿਤਾ ਵਿਰਕ ਅਤੇ ਆਰ ਨੇਤ, ਜੋ ਅਪਣੇ ਇਕ ਖਾਸ ਗਾਣੇ 'ਰੂਹ' ਲਈ ਪਹਿਲੀ ਵਾਰ ਇਕੱਠੇ ਹੋਏ ਹਨ, ਜਿਨ੍ਹਾਂ ਦੀ ਬਿਹਤਰੀਨ ਗਾਇਨ ਜੁਗਲਬੰਦੀ ਦਾ ਇਜ਼ਹਾਰ ਕਰਵਾਉਂਦਾ ਇਹ ਡਿਊਟ ਗਾਇਕ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Dilsher Singh (@dilsher.trumakers)

'ਆਰ ਨੇਤ ਮਿਊਜ਼ਿਕ' ਅਤੇ 'ਆਰ ਚੇਤ ਸ਼ਰਮਾ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਖ਼ੂਬਸੂਰਤ ਗਾਣੇ ਨੂੰ ਆਵਾਜ਼ਾਂ ਅੰਮ੍ਰਿਤਾ ਵਿਰਕ ਅਤੇ ਆਰ ਨੇਤ ਨੇ ਦਿੱਤੀਆਂ ਹਨ, ਜਦਕਿ ਇਸ ਦਾ ਦਿਲ-ਟੁੰਬਵਾਂ ਸੰਗੀਤ ਮੈਟਮਿਕਸ ਦੁਆਰਾ ਤਿਆਰ ਕੀਤਾ ਗਿਆ ਹੈ।ਸੰਗੀਤਕ ਅਤੇ ਗਾਇਨ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾ ਰਹੇ ਉਕਤ ਗਾਣੇ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਆਰ ਨੇਤ ਨੇ ਖੁਦ ਕੀਤੀ ਹੈ, ਜਿਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ 10 ਸਤੰਬਰ ਨੂੰ ਵੱਡੇ ਪੱਧਰ 'ਤੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ 'ਟਰੂ ਮੇਕਰਜ਼' ਵੱਲੋਂ ਕੀਤੀ ਗਈ ਹੈ ਜਿੰਨ੍ਹਾਂ ਵੱਲੋਂ ਬੇਹੱਦ ਉੱਚ ਪੱਧਰੀ ਮਾਪਦੰਡਾਂ ਅਧੀਨ ਇਸ ਦਾ ਫਿਲਮਾਂਕਣ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ ਦੂਜੀ ਵਾਰੀ ਮਾਂ ਬਣਨ ਵਾਲੀ ਹੈ ਰੂਬੀਨਾ ਦਿਲਾਇਕ! ਜਾਣੋ ਸੱਚਾਈ

ਦੱਸਣਯੋਗ ਹੈ ਕਿ 'ਡਿਫਾਲਟਰ' ਗੀਤ ਤੋਂ ਬਾਅਦ ਸੁਰਖੀਆਂ 'ਚ ਆਏ ਗਾਇਕ ਆਰ ਨੇਤ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ, ਜਿੰਨ੍ਹਾਂ 'ਚ 'ਦੱਬਦਾ ਕਿੱਥੇ ਆ', ਸਿੱਧੂ ਮੂਸੇ ਵਾਲਾ ਨਾਲ ਗੀਤ 'ਪੋਆਏਜ਼ਨ', 'ਲੁਟੇਰਾ' ਅਤੇ 'ਨਾਨ' ਵਰਗੇ ਗੀਤ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News