ਅੰਮ੍ਰਿਤਾ ਰਾਵ ਅੱਜ ਕਰਵਾਏਗੀ ਬੁਆਏਫ੍ਰੈਂਡ ਨਾਲ ਵਿਆਹ

05/15/2016 3:56:16 PM

ਮੁੰਬਈ : ਬਾਲੀਵੁੱਡ ''ਚ ਅੱਜਕਲ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਬਿਪਾਸ਼ਾ-ਕਰਨ ਤੋਂ ਬਾਅਦ ਹੁਣ ਇਕ ਹੋਰ ਜੋੜਾ ਵਿਆਹ ਕਰਵਾਉਣ ਜਾ ਰਿਹਾ ਹੈ। ਐਤਵਾਰ ਨੂੰ ਅੰਮ੍ਰਿਤਾ ਰਾਵ ਆਪਣੇ ਸੱਤ ਸਾਲਾਂ ਦੇ ਲੰਬੇ ਅਫੇਅਰ ਤੋਂ ਬਾਅਦ ਵਿਆਹ ਕਰਵਾਉਣ ਵਾਲੀ ਹੈ।
ਇਕ ਵੈੱਬਸਾਈਟ ''ਚ ਛਪੀ ਖ਼ਬਰ ਅਨੁਸਾਰ ਐਤਵਾਰ ਨੂੰ ਅੰਮ੍ਰਿਤਾ ਅਤੇ ਅਨਮੋਲ ਵਿਆਹ ਕਰਨਗੇ। ਅਨਮੋਲ ਕਿੱਤੇ ਵਜੋਂ ਇਕ ਰੇਡੀਓ ਜੌਕੀ ਅਤੇ ਐਂਕਰ ਹਨ। ਉਨ੍ਹਾਂ ਦੇ ਵਿਆਹ ''ਚ ਖਾਸ ਦੋਸਤ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋ ਰਹੇ ਹਨ। ਅੰਮ੍ਰਿਤਾ ਆਪਣੇ ਵਿਆਹ ਦੀ ਖ਼ਬਰ ਨੂੰ ਨਿਜੀ ਰੱਖਣਾ ਚਾਹੁੰਦੀ ਹੈ। ਉਸ ਨੇ ਕਦੇ ਵੀ ਆਪਣੇ ਅਫੇਅਰ ਦੀ ਚਰਚਾ ਨਹੀਂ ਕੀਤੀ।
ਪਿਛਲੇ ਦਿਨੀਂ ਮੀਡੀਆ ''ਚ ਖ਼ਬਰ ਆਈ ਸੀ ਕਿ ਅੰਮ੍ਰਿਤਾ ਅਤੇ ਅਨਮੋਲ ਨੇ ਚੋਰੀ-ਛਿਪੇ ਵਿਆਹ ਕਰਵਾ ਲਿਆ ਹੈ। ਹਾਲਾਂਕਿ ਹੁਣ ਕਿਹਾ ਜਾ ਰਿਹਾ ਹੈ ਕਿ ਉਹ ਅੱਜ ਵਿਆਹ ਕਰਵਾਉਣ ਵਾਲੀ ਹੈ। ਸੂਤਰਾਂ ਅਨੁਸਾਰ ਇਸ ਵੇਲੇ ਅੰਮ੍ਰਿਤਾ ਅਤੇ ਅਨਮੋਲ ਦੋਵੇਂ ਆਪੋ-ਆਪਣੇ ਕੰਮ ''ਚ ਰੁੱਝੇ ਹਨ, ਇਸ ਲਈ ਉਹ ਵਿਆਹ ਤੋਂ ਤੁਰੰਤ ਬਾਅਦ ਕੋਈ ਪਾਰਟੀ ਨਹੀਂ ਰੱਖਣਗੇ।
ਜ਼ਿਕਰਯੋਗ ਹੈ ਕਿ ਅੱਜਕਲ ਅੰਮ੍ਰਿਤਾ ਟੀ.ਵੀ. ਪ੍ਰੋਗਰਾਮ ''ਮੇਰੀ ਆਵਾਜ਼ ਹੀ ਪਹਿਚਾਨ ਹੈ'' ਵਿਚ ਨਜ਼ਰ ਆ ਰਹੀ ਹੈ। ਫਿਲਮ ''ਇਸ਼ਕ-ਵਿਸ਼ਕ'' ਨਾਲ ਡੈਬਿਊ ਕਰਨ ਵਾਲੀ ਅਦਾਕਾਰਾ ਅੰਮ੍ਰਿਤਾ ਨੂੰ ਵੱਡੇ ਪਰਦੇ ''ਤੇ ਆਖਰੀ ਵਾਰ ਫਿਲਮ ''ਸਤਿਆਗ੍ਰਹਿ'' ''ਚ ਦੇਖਿਆ ਗਿਆ ਸੀ।


Related News