ਕਰਨ ਔਜਲਾ ਨਾਲ ਪੰਗੇ ''ਤੇ ਹੁਣ ਅੰਮ੍ਰਿਤ ਮਾਨ ਨੇ ਸ਼ਰੇਆਮ ਆਖੀ ਇਹ ਗੱਲ

Wednesday, Sep 22, 2021 - 02:43 PM (IST)

ਕਰਨ ਔਜਲਾ ਨਾਲ ਪੰਗੇ ''ਤੇ ਹੁਣ ਅੰਮ੍ਰਿਤ ਮਾਨ ਨੇ ਸ਼ਰੇਆਮ ਆਖੀ ਇਹ ਗੱਲ

ਚੰਡੀਗੜ੍ਹ (ਬਿਊਰੋ) : ਪੰਜਾਬੀ ਇੰਡਸਟਰੀ 'ਚ ਹਰ ਸਮੇਂ ਕੋਈ ਨਾ ਕੋਈ ਵਿਵਾਦ ਛਿੜਿਆ ਰਹਿੰਦਾ ਹੈ। ਵੱਡੇ-ਵੱਡੇ ਸਿਤਾਰੇ ਆਪਸ 'ਚ ਲੜਦੇ ਰਹਿੰਦੇ ਹਨ ਤੇ ਇਸ ਦੀ ਝਲਕ ਹਮੇਸ਼ਾ ਉਨ੍ਹਾਂ ਦੇ ਗੀਤਾਂ, ਇੰਟਰਵਿਊਜ਼ ਜਾਂ ਜਨਤਕ ਗੱਲਬਾਤ 'ਚ ਨਜ਼ਰ ਆ ਜਾਂਦੀ ਹੈ। ਅਜਿਹਾ ਹੀ ਵਿਵਾਦ ਸੋਨਮ ਬਾਜਵਾ ਦੇ ਟਾਕ ਸ਼ੋਅ 'ਦਿਲ ਦੀਆਂ ਗੱਲਾਂ' 'ਚ ਉਦੋਂ ਪੈਦਾ ਹੋਇਆ, ਜਦੋਂ ਕਰਨ ਔਜਲਾ ਨੇ ਅੰਮ੍ਰਿਤ ਮਾਨ 'ਤੇ ਟਿੱਪਣੀ ਕੀਤੀ।

ਇਹ ਖ਼ਬਰ ਪੜ੍ਹੋ - ਕੀ ਦਿਲਜੀਤ ਦੋਸਾਂਝ ਨਾਲ ਹੁਣ ਸ਼ਹਿਨਾਜ਼ ਕਰੇਗੀ ਫ਼ਿਲਮ 'ਹੋਂਸਲਾ ਰੱਖ' ਦੀ ਸ਼ੂਟਿੰਗ? ਪੜ੍ਹੋ ਪੂਰੀ ਖ਼ਬਰ

ਦਰਅਸਲ, ਟਾਕ ਸ਼ੋਅ ਦੌਰਾਨ ਕਰਨ ਔਜਲਾ ਨੂੰ ਪੁੱਛਿਆ ਗਿਆ ਕਿ ਉਹ ਅੰਮ੍ਰਿਤ ਮਾਨ ਤੋਂ ਕਿਹੜੇ ਗੁਣ ਹਾਸਲ ਕਰਨਾ ਚਾਹੁੰਦੇ ਹਨ? ਇਸ ਦਾ ਉਨ੍ਹਾਂ ਨੇ ਹੈਰਾਨੀਕੁਨ ਜਵਾਬ ਦਿੰਦਿਆਂ ਕਿਹਾ, "ਕੋਈ ਨਹੀਂ"। ਇਸ ਤੋਂ ਬਾਅਦ ਅੰਮ੍ਰਿਤ ਮਾਨ ਨੇ ਇੰਸਟਾਗ੍ਰਾਮ ਪੋਸਟ ਕੈਪਸ਼ਨ ਰਾਹੀਂ ਜਵਾਬ ਦਿੱਤਾ। ਵਿਵਾਦ ਜ਼ਿਆਦਾ ਨਾ ਚੱਲਿਆ ਪਰ ਦੋਵਾਂ ਗਾਇਕਾਂ ਦੇ ਫੈਨਜ਼ ਇਸ ਗੱਲ ਨੂੰ ਨਾ ਭੁੱਲੇ। ਇਨ੍ਹਾਂ ਦੋਹਾਂ ਦੇ ਫੈਨਜ਼ ਰੋਜ਼ਾਨਾ ਆਪਸ 'ਚ ਭਿੜਦੇ ਰਹਿੰਦੇ ਹਨ। ਕਈ ਵਾਰ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹਨ।

ਇਹ ਖ਼ਬਰ ਪੜ੍ਹੋ - ਅਫਸਾਨਾ ਖ਼ਾਨ ਤੋਂ ਬਾਅਦ ਇਸ ਗਾਇਕਾ ਦਾ ਵੀ ਨਾਂ ਹੋਇਆ ਫਾਈਨਲ, 'ਬਿੱਗ ਬੌਸ 15' ਦੇ ਘਰ ਹੋਵੇਗਾ ਸੁਰਾਂ ਦਾ ਧਮਾਲ

ਇੱਕ ਤਾਜ਼ਾ ਇੰਟਰਵਿਊ 'ਚ ਅੰਮ੍ਰਿਤ ਮਾਨ ਤੋਂ ਇਸ ਵਿਵਾਦ ਬਾਰੇ ਪੁੱਛਿਆ ਗਿਆ ਸੀ ਅਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਇਹ ਪੌਜ਼ੇਟਿਵ ਗੱਲ ਹੈ। ਅੰਮ੍ਰਿਤ ਮਾਨ ਨੇ ਜਵਾਬ ਦਿੱਤਾ ਕਿ ਕਰਨ ਔਜਲਾ ਤੇ ਉਨ੍ਹਾਂ ਵਿਚਕਾਰ ਕੁਝ ਵਿਚਾਰਧਾਰਕ ਅੰਤਰ ਹੋ ਸਕਦੇ ਹਨ ਪਰ ਕਿਸੇ ਵੀ ਤਰ੍ਹਾਂ ਇੱਕ-ਦੂਜੇ ਦੇ ਦੁਸ਼ਮਣ ਨਹੀਂ ਹਨ। ਉਨ੍ਹਾਂ ਨੇ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਨੂੰ ਵੀ ਅਪੀਲ ਕੀਤੀ, ਜਿਹੜੇ ਫੈਨਜ਼ ਸੋਸ਼ਲ ਮੀਡੀਆ 'ਤੇ ਭਿੜ ਰਹੇ ਹਨ, ਉਹ ਇੱਕ ਲਾਈਨ ਬਣਾਉਣ ਤੇ ਕਿਸੇ ਵੀ ਸਥਿਤੀ 'ਚ ਇਸ ਨੂੰ ਪਾਰ ਨਾ ਕਰੋ। ਉਨ੍ਹਾਂ ਕਿਹਾ ਕਿ ਦੋਵੇਂ ਅਦਾਕਾਰ ਲੋਕਾਂ ਦੇ ਪਿਆਰ ਕਾਰਨ ਇੱਥੇ ਹਨ ਤੇ ਉਨ੍ਹਾਂ ਨੂੰ ਕਿਸੇ ਨਾਲ ਨਫ਼ਰਤ ਕਰਦੇ ਨਹੀਂ ਵੇਖਣਾ ਚਾਹੁੰਦੇ। ਉਨ੍ਹਾਂ ਨੇ ਵਿਵਾਦ ਇਹ ਇਹ ਕਹਿ ਕੇ ਖ਼ਤਮ ਕਰ ਦਿੱਤਾ ਕਿ ਦੋਵੇਂ ਕਲਾਕਾਰ ਆਪਣੀ ਬੇਹੱਦ ਸਖ਼ਤ ਮਿਹਨਤ ਕਾਰਨ ਇੰਡਸਟਰੀ 'ਚ ਹਨ ਤੇ ਇਹੀ ਉਹ ਚੀਜ਼ ਹੈ ਜੋ ਉਨ੍ਹਾਂ ਨੂੰ ਵਧੇਰੇ ਸਫ਼ਲਤਾ ਪ੍ਰਾਪਤ ਕਰਨ 'ਚ ਸਹਾਇਤਾ ਕਰੇਗੀ। ਹਰ ਕੋਈ ਆਪਣਾ ਕੰਮ ਕਰ ਰਿਹਾ ਹੈ ਅਤੇ ਕਰਦਾ ਰਹੇਗਾ।

ਇਹ ਖ਼ਬਰ ਪੜ੍ਹੋ - ਕੈਨੇਡਾ ਚੋਣਾਂ ’ਚ ਹਾਰੀ ਮੰਗੇਤਰ ਗੀਤ ਗਰੇਵਾਲ ਲਈ ਪਰਮੀਸ਼ ਵਰਮਾ ਨੇ ਸਾਂਝੀ ਕੀਤੀ ਖ਼ਾਸ ਪੋਸਟ


author

sunita

Content Editor

Related News