ਕਰਨ ਔਜਲਾ ਤੋਂ ਬਾਅਦ, ਅਮ੍ਰਿਤ ਮਾਨ ਨੇ ਕੀਤੀਆਂ ''ਦਿਲ ਦੀਆਂ ਗੱਲਾਂ''

Saturday, Feb 27, 2021 - 03:53 PM (IST)

ਕਰਨ ਔਜਲਾ ਤੋਂ ਬਾਅਦ, ਅਮ੍ਰਿਤ ਮਾਨ ਨੇ ਕੀਤੀਆਂ ''ਦਿਲ ਦੀਆਂ ਗੱਲਾਂ''

ਜਲੰਧਰ : ਜ਼ੀ ਪੰਜਾਬੀ ਦਾ ਚੈਟ ਸ਼ੋਅ ‘ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ’ ਅਜਿਹਾ ਪਹਿਲਾ ਪਲੇਟਫਾਰਮ ਰਿਹਾ ਹੈ ਜਿੱਥੇ ਪੰਜਾਬੀ ਕਲਾਕਾਰਾਂ ਨੇ ਆਪਣੇ ਸਭ ਪੱਖ ਦਿਖਾਏ ਹਨ। ਬੀ ਪ੍ਰਾਕ ਦਾ ਰਾਸ਼ਟਰੀ ਟੈਲੀਵੀਜ਼ਨ 'ਤੇ ਆਪਣੀ ਪਤਨੀ ਨੂੰ ਪ੍ਰੋਪੋਜ਼ ਕਰਨ ਤੋਂ ਲੈ ਕੇ ਕਰਨ ਔਜਲਾ ਦਾ ਆਪਣੇ ਮਾਤਾ-ਪਿਤਾ ਦੇ ਦੇਹਾਂਤ' ਤੇ ਦਿਲ ਤੋਂ ਗੱਲ ਕਰਨ ਤਕ, ਕਲਾਕਾਰ ਉਨ੍ਹਾਂ ਦੇ ਕਦੇ ਨਹੀਂ ਵੇਖੇ ਗਏ ਅਵਤਾਰ ’ਚ ਦਿਖਾਈ ਦੇ ਰਹੇ ਹਨ। ਇਸ ਹਫ਼ਤੇ, ਪਾਲੀਵੁੱਡ ਦਾ ਬੰਬ ਜੱਟ ਅਮ੍ਰਿਤ ਮਾਨ ਸ਼ੋਅ ਦੇ ਮਹਿਮਾਨ ਹੋਣਗੇ। ਹਮੇਸ਼ਾ ਕਠੋਰ ਅਤੇ ਸਖ਼ਤ ਅੰਮ੍ਰਿਤ ਮਾਨ ਦਰਸ਼ਕਾਂ ਨੂੰ ਆਪਣਾ ਨਰਮ ਪੱਖ ਵਿਖਾਏਗਾ। ਆਪਣੇ ਕੈਰੀਅਰ ਦੀਆਂ ਚੋਣਾਂ ਬਾਰੇ ਗੱਲ ਕਰਨ ਤੋਂ ਇਲਾਵਾ, ਅਮ੍ਰਿਤ ਮਾਨ ਆਪਣੀ ਮਾਂ ਦੀ ਹਾਲ ਹੀ ਚ ਹੋਈ ਮੌਤ ਬਾਰੇ ਗੱਲ ਕਰਦੇ ਹੋਏ ਦਿਖਾਈ ਦੇਣਗੇ। ਉਸਨੇ ਆਪਣੀ ਮਾਂ ਦੀਆਂ ਆਪਣੀਆਂ ਪਿਆਰੀਆਂ ਯਾਦਾਂ ਅਤੇ ਸਾਡੀ ਜਿੰਦਗੀ ਵਿੱਚ ਮਾਪਿਆਂ ਦੀ ਮਹੱਤਤਾ ਨੂੰ ਵੀ ਸਾਂਝਾ ਕੀਤਾ।

PunjabKesari

ਉਸਦੇ ਪਿਤਾ ਅਤੇ ਇੰਡਸਟਰੀ ਤੋਂ ਉਸ ਦੇ ਪਿਆਰੇ ਦੋਸਤ ਜੋਰਡਨ ਸੰਧੂ ਵੀ ਸ਼ੋਅ ਵਿੱਚ ਉਨ੍ਹਾਂ ਨਾਲ ਸ਼ਾਮਲ ਹੋਣਗੇ। ਸ਼ੋਅ ਵਿੱਚ ਅਮ੍ਰਿਤ ਮਾਨ ਤੋਂ ਇਲਾਵਾ ਅਭਿਨੇਤਾ-ਨਿਰਦੇਸ਼ਕ-ਗਾਇਕ ਪਰਮੀਸ਼ ਵਰਮਾ ਵੀ ਆਪਣੇ ਭਰਾ ਸੁਖਨ ਵਰਮਾ ਅਤੇ ਪਿਤਾ ਡਾ: ਸਤੀਸ਼ ਵਰਮਾ ਦੇ ਨਾਲ ਸ਼ੋਅ ’ਚ ਨਜ਼ਰ ਆਉਣਗੇ। ਪਰਮੀਸ਼ ਵਰਮਾ ਦੀ ਸੋਨਮ ਬਾਜਵਾ ਨਾਲ ਮਸਤੀ ਅਤੇ ਆਪਣੇ ਦੋਸਤਾਂ ਲਈ ਹਮੇਸ਼ਾ ਖੜੇ੍ਹ ਰਹਿਣ ਵਾਲਾ ਸੁਭਾਅ, ਦਰਸ਼ਕਾਂ ਦਾ ਦਿਲ ਯਕੀਨੀ ਜਿੱਤੇਗਾ। 'ਦਿਲ ਦੀਆਂ ਗੱਲਾਂ' ਸ਼ੋਅ ਜ਼ੀ ਪੰਜਾਬੀ 'ਤੇ ਹਰ ਸ਼ਨੀਵਾਰ-ਐਤਵਾਰ ਰਾਤ 8:30 ਵਜੇ ਤੋਂ 9:30 ਵਜੇ ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

PunjabKesari

PunjabKesari


author

Anuradha

Content Editor

Related News