ਗਾਇਕ ਅੰਮ੍ਰਿਤ ਮਾਨ ਨੇ ''ਕੌਮ ਦੇ ਸਿੰਘ ਸੂਰਮਿਆਂ ਦੇ ਨਾਂ'' ''ਤੇ ਆਪਣੇ ਅਗਲੇ ਗੀਤ ਦਾ ਕੀਤਾ ਐਲਾਨ

Friday, Oct 28, 2022 - 05:50 PM (IST)

ਗਾਇਕ ਅੰਮ੍ਰਿਤ ਮਾਨ ਨੇ ''ਕੌਮ ਦੇ ਸਿੰਘ ਸੂਰਮਿਆਂ ਦੇ ਨਾਂ'' ''ਤੇ ਆਪਣੇ ਅਗਲੇ ਗੀਤ ਦਾ ਕੀਤਾ ਐਲਾਨ

ਜਲੰਧਰ (ਬਿਊਰੋ) : ਪੰਜਾਬੀ ਅੰਮ੍ਰਿਤ ਮਾਨ ਦਾ ਨਾਂ ਸੰਗੀਤ ਜਗਤ ਦੇ ਟੌਪ ਗਾਇਕਾਂ ਦੀ ਸੂਚੀ 'ਚ ਸ਼ੁਮਾਰ ਹੈ। ਹਾਲ ਹੀ 'ਚ ਉਨ੍ਹਾਂ ਦੇ ਆਏ ਗੀਤ 'ਡਿਟੇਲ' ਤੇ 'ਹਾਂਜੀ ਹਾਂਜੀ' ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਹੁਣ ਅੰਮ੍ਰਿਤ ਮਾਨ ਨੇ ਆਪਣੇ ਇੱਕ ਹੋਰ ਨਵੇਂ ਗੀਤ ਦਾ ਐਲਾਨ ਕੀਤਾ ਹੈ। ਅੰਮ੍ਰਿਤ ਮਾਨ ਨੇ ਆਪਣੇ ਨਵੇਂ ਗੀਤ 'ਵਾਰੀਅਰਜ਼' ਦਾ ਐਲਾਨ ਕੀਤਾ ਹੈ। ਇਹ ਗੀਤ ਉਨ੍ਹਾਂ ਲਈ ਬਹੁਤ ਖ਼ਾਸ ਹੈ। ਇਸ ਬਾਰੇ ਆਪਣੀਆਂ ਭਾਵਨਾਵਾਂ ਅੰਮ੍ਰਿਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਬਿਆਨ ਕੀਤੀਆਂ ਹਨ, ਕਿਉਂਕਿ ਇਹ ਗੀਤ ਮਾਨ ਨੇ ਕੌਮ ਦੇ ਸਿੰਘ ਸੂਰਮਿਆਂ ਲਈ ਗਾਉਣ ਜਾ ਰਹੇ ਹਨ।

ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਅੰਮ੍ਰਿਤ ਮਾਨ ਨੇ ਲਿਖਿਆ, "ਇੱਕ ਗੀਤ ਕੌਮ ਦੇ ਸਿੰਘ ਸ਼ੇਰਾਂ ਦੇ ਨਾਂ, ਜਲਦ ਆ ਰਿਹਾ ਹੈ 'ਵਾਰੀਅਰ'।" ਇਸ ਦੇ ਨਾਲ ਹੀ ਕੈਪਸ਼ਨ 'ਚ ਅੰਮ੍ਰਿਤ ਮਾਨ ਨੇ ਲਿਖਿਆ, "ਇਹ ਮੈਂ ਆਪ ਨਹੀਂ ਲਿਖਿਆ, ਬਾਬੇ ਨੇ ਲਿਖਵਾਇਆ। 'ਵਾਰੀਅਰਜ਼ ਆਵੇ ਫ਼ਿਰ?''

ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਦੀ ਇਸ ਪੋਸਟ ਤੋਂ ਬਾਅਦ ਫ਼ੈਨਜ਼ ਉਨ੍ਹਾਂ ਦੇ ਇਸ ਨਵੇਂ ਗੀਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਹਾਲਾਂਕਿ ਅੰਮ੍ਰਿਤ ਮਾਨ ਨੇ ਹਾਲੇ ਤੱਕ ਇਸ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਨਹੀਂ ਕੀਤਾ ਹੈ ਪਰ ਮਾਨ ਨੇ ਇਹ ਜ਼ਰੂਰ ਕਿਹਾ ਕਿ ਜਲਦ ਹੀ ਇਹ ਗੀਤ ਰਿਲੀਜ਼ ਹੋਵੇਗਾ। 

ਨੋਟ - ਇਸ ਖ਼ਬਰ ਸਬਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News