ਅੰਮ੍ਰਿਤ ਮਾਨ ਨੂੰ ਆਈ ਮਾਂ ਦੀ ਯਾਦ, ਸ਼ੇਅਰ ਕੀਤੀ ਭਾਵੁਕ ਪੋਸਟ

Sunday, Jul 14, 2024 - 05:47 PM (IST)

ਜਲੰਧਰ- ਹਰੇਕ ਗੀਤ 'ਚ ਮਹਾਰਾਜਿਆਂ ਵਰਗਾ ਰੁਤਬਾ ਰੱਖਣ ਵਾਲੇ ਪੰਜਾਬੀ ਗਾਇਕ ਤੇ ਉੱਘੇ ਅਦਾਕਾਰ ਅੰਮ੍ਰਿਤ ਮਾਨ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ।ਅਦਾਕਾਰ ਗਾਇਕ, ਗੀਤਕਾਰ ਵਜੋਂ ਪੰਜਾਬੀ ਇੰਡਸਟਰੀ 'ਚ ਜਾਣੇ ਜਾਂਦੇ ਹਨ। ਅੰਮ੍ਰਿਤ ਮਾਨ ਦਾ ਅਸਲ ਨਾਂ ਅੰਮ੍ਰਿਤਪਾਲ ਸਿੰਘ ਮਾਨ ਹੈ।

ਇਹ ਵੀ ਪੜ੍ਹੋ :ਅਨੰਤ-ਰਾਧਿਕਾ ਦੇ ਸ਼ੁੱਭ ਆਸ਼ੀਰਵਾਦ ਸਮਾਰੋਹ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ, ਦੇਖੋ ਤਸਵੀਰਾਂ

ਕਲਾਕਾਰ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦਾ ਹੈ। ਇਸ ਵਿਚਾਵੇ ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸ਼ੇਅਰ ਕੀਤੀ ਹੈ।ਦਰਅਸਲ, ਕਲਾਕਾਰ ਦੀ ਇਹ ਪੋਸਟ ਉਨ੍ਹਾਂ ਦੀ ਮਾਂ ਦੇ ਨਾਂਅ ਹੈ। ਉਨ੍ਹਾਂ ਆਪਣੀ ਮਾਂ ਨੂੰ ਯਾਦ ਕਰਦਿਆਂ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਕਹੀਆਂ ਹਨ।ਅੰਮ੍ਰਿਤ ਮਾਨ ਨੇ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਰੱਬਾਂ ਮਾਵਾਂ ਨਾ ਖੋਹੀ, ਮਿਸ ਯੂ ਮਾਏ ਮੇਰੀਏ। ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਕੁਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari

ਦੱਸ ਦਈਏ ਕਿ ਅੰਮ੍ਰਿਤ ਮਾਨ ਨੇ ਸਾਲ 2015 'ਚ ਰਿਲੀਜ਼ ਹੋਏ ਗੀਤ 'ਦੇਸੀ ਦਾ ਡਰੱਮ' ਨਾਲ ਸੰਗੀਤ ਜਗਤ 'ਚ ਸ਼ੋਹਰਤ ਖੱਟੀ। ਇਸ ਤੋਂ ਬਾਅਦ ਉਨ੍ਹਾਂ ਦੇ ਗੀਤ 'ਮੁੱਛ ਤੇ ਮਸ਼ੂਕ', 'ਕਾਲੀ ਕਮੈਰੋ', 'ਪੈੱਗ ਦੀ ਵਾਸ਼ਨਾ', 'ਗੁਰਿਲਾ ਵਾਰ', 'ਸ਼ਿਕਾਰ,'ਟਰੈਡਿੰਗ ਨੱਖਰਾ', 'ਪਰੀਆਂ ਤੋਂ ਸੋਹਣੀ', 'ਬਲੱਡ 'ਚ ਤੂੰ' ਤੇ 'ਕੋਲਰਬੋਨ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਕੀਲਿਆ।ਅੰਮ੍ਰਿਤ ਮਾਨ ਇਨ੍ਹਾਂ ਤੋਂ ਇਲਾਵਾ 'ਜੱਟ ਫੱਟੇ ਚੱਕ', 'ਬੰਬ ਜੱਟ', 'ਬੰਬੀਹਾ ਬੋਲੇ', 'ਅਸੀਂ ਓਹ ਹੁੰਨੇ ਆ', 'ਬਾਪੂ' ਤੇ 'ਮਾਂ' ਗੀਤ ਨਾਲ ਵੀ ਖੂਬ ਸੁਰਖ਼ੀਆਂ ਬਟੌਰ ਚੁੱਕੇ ਹਨ।

ਇਹ ਵੀ ਪੜ੍ਹੋ :ਮਾਂਗ 'ਚ ਸਿੰਦੂਰ ਅਤੇ ਲਾਲ ਅਨਾਰਕਲੀ ਸੂਟ 'ਚ ਅਰਸ਼ਾਂ ਤੋਂ ਉਤਰੀ ਪਰੀ ਲੱਗ ਰਹੀ ਸੀ ਸੋਨਾਕਸ਼ੀ ਸਿਨਹਾ

ਅੰਮ੍ਰਿਤ ਮਾਨ ਨੇ ਪੰਜਾਬੀ ਫ਼ਿਲਮ 'ਚੰਨਾ ਮੇਰਿਆ' ਨਾਲ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫ਼ਿਲਮ ਤੋਂ ਬਾਅਦ ਅੰਮ੍ਰਿਤ ਮਾਨ' ਦੋ ਦੂਣੀ ਪੰਜ', 'ਆਟੇ ਦੀ ਚਿੜੀ' ਤੇ 'ਲੌਂਗ ਲਾਚੀ' ਵਰਗੀਆਂ ਫ਼ਿਲਮਾਂ 'ਚ ਸ਼ਾਨਦਾਰ ਅਭਿਨੈ ਕਰ ਚੁੱਕੇ ਹਨ। ਆਪਣੇ ਕੰਮ ਨਾਲ ਅੰਮ੍ਰਿਤ ਮਾਨ ਨੇ ਪੰਜਾਬੀ ਇੰਡਸਟਰੀ 'ਚ ਆਪਣਾ ਰੁਤਬਾ ਬਣਾਇਆ ਹੈ।


Priyanka

Content Editor

Related News