ਅਮਰਿੰਦਰ ਗਿੱਲ ਨੇ ਲੋਕਾਂ ਨੂੰ ਦਿੱਤਾ ਦੋਹਰਾ ਸਰਪ੍ਰਾਈਜ਼, ਜਾਣ ਪ੍ਰਸ਼ੰਸਕ ਹੋਏ ਬਾਗੋ ਬਾਗ

Monday, Aug 09, 2021 - 11:12 AM (IST)

ਅਮਰਿੰਦਰ ਗਿੱਲ ਨੇ ਲੋਕਾਂ ਨੂੰ ਦਿੱਤਾ ਦੋਹਰਾ ਸਰਪ੍ਰਾਈਜ਼, ਜਾਣ ਪ੍ਰਸ਼ੰਸਕ ਹੋਏ ਬਾਗੋ ਬਾਗ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਘੱਟ-ਵੱਧ ਹੀ ਨਜ਼ਰ ਆਉਂਦੇ ਹਨ। ਅਮਰਿੰਦਰ ਗਿੱਲ ਸੋਸ਼ਲ ਮੀਡੀਆ ਤੋਂ ਕੁਝ ਦੂਰੀ ਹੀ ਬਣਾ ਕੇ ਰੱਖਦੇ ਹਨ ਪਰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਕਸਰ ਹੀ ਸਰਪ੍ਰਾਈਜ਼ ਦਿੰਦੇ ਰਹਿੰਦੇ ਹਨ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਫੈਨਜ਼ ਖੁਸ਼ ਹੋਣ ਦਾ ਮੌਕਾ ਦਿੱਤਾ ਹੈ। ਅਮਰਿੰਦਰ ਗਿੱਲ ਨੇ ਆਪਣੀ ਮਿਊਜ਼ਿਕ ਐਲਬਮ 'ਜੁਦਾ 3' ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਤੋਹਫ਼ਾ ਦਿੱਤਾ ਹੈ। ਦਰਅਸਲ, ਉਹ ਆਪਣੀ ਫ਼ਿਲਮ 'ਚੱਲ ਮੇਰਾ ਪੁੱਤ-2' ਨੂੰ ਮੁੜ ਤੋਂ ਰਿਲੀਜ਼ ਕਰ ਰਹੇ ਹਨ।

PunjabKesari

ਹਾਲ ਹੀ 'ਚ ਅਮਰਿੰਦਰ ਗਿੱਲ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, 'JUDAA 3 ਚੈਪਟਰ ਵਨ 30th Aug 2021...CHAL MERA PUTT 2 (updated version) 27th Aug 2021 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ 'ਚ 🙏😇।' ਇਸ ਪੋਸਟ 'ਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। 

PunjabKesari

ਜੇ ਗੱਲ ਕਰੀਏ ਅਮਰਿੰਦਰ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਅਮਰਿੰਦਰ ਗਿੱਲ ਜਿੰਨੇ ਵਧੀਆ ਗਾਇਕ ਨੇ ਉਨ੍ਹੇ ਹੀ ਬਾਕਮਾਲ ਦੇ ਅਦਾਕਾਰ ਵੀ ਹਨ। ਉਨ੍ਹਾਂ ਪੰਜਾਬੀ ਸਿਨੇਮਾ ਨੂੰ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਰਜਵਾਂ ਪਿਆਰ ਮਿਲਿਆ।


author

sunita

Content Editor

Related News