ਅਮਰਿੰਦਰ ਗਿੱਲ ਦੀ ਫ਼ਿਲਮ ''ਚੱਲ ਮੇਰਾ ਪੁੱਤ 2'' ਦੇ ਪ੍ਰਸ਼ੰਸਕਂ ਲਈ ਵੱਡੀ ਖ਼ੁਸ਼ਖਬਰੀ

Monday, Mar 15, 2021 - 07:28 PM (IST)

ਅਮਰਿੰਦਰ ਗਿੱਲ ਦੀ ਫ਼ਿਲਮ ''ਚੱਲ ਮੇਰਾ ਪੁੱਤ 2'' ਦੇ ਪ੍ਰਸ਼ੰਸਕਂ ਲਈ ਵੱਡੀ ਖ਼ੁਸ਼ਖਬਰੀ

ਚੰਡੀਗੜ੍ਹ (ਬਿਊਰੋ) : ਸਾਲ 2019 'ਚ ਰਿਲੀਜ਼ ਹੋਈ ਫ਼ਿਲਮ 'ਚੱਲ ਮੇਰਾ ਪੁੱਤ' ਪਸੰਦੀਦਾ ਪੰਜਾਬੀ ਫ਼ਿਲਮਾਂ 'ਚੋਂ ਇੱਕ ਹੈ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਅਤੇ ਵਿਦੇਸ਼ੀ ਬਾਜ਼ਾਰ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣ ਗਈ। ਨਿਰਦੇਸ਼ਕ ਜਨਜੋਤ ਸਿੰਘ ਨੇ ਫ਼ਿਲਮ ਦਾ ਸੀਕਵਲ ਬਣਾਇਆ, ਜਿਸ ਦਾ ਨਾਮ 'ਚੱਲ ਮੇਰਾ ਪੁੱਤ 2' ਰੱਖਿਆ ਗਿਆ ਸੀ। ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ, ਸਿਮੀ ਚਾਹਲ ਤੇ ਗੈਰੀ ਸੰਧੂ ਵਰਗੇ ਸਿਤਾਰੇ ਮੁੱਖ ਭੂਮਿਕਾਵਾਂ 'ਚ ਸਨ। ਇਹ ਫ਼ਿਲਮ 13 ਮਾਰਚ, 2020 ਨੂੰ ਰਿਲੀਜ਼ ਹੋਈ ਸੀ। ਫ਼ਿਲਮ ਵਧੀਆ ਪ੍ਰਦਰਸ਼ਨ ਕਰ ਰਹੀ ਸੀ ਪਰ ਕੋਵਿਡ-19 ਨੂੰ ਇਹ ਪਸੰਦ ਨਹੀਂ ਆਈ। ਥੀਏਟਰ ਗਲੋਬਲ ਮਹਾਂਮਾਰੀ ਕਾਰਨ ਬੰਦ ਹੋ ਗਏ ਅਤੇ 'ਚੱਲ ਮੇਰਾ ਪੁੱਤ 2' ਨੂੰ ਪ੍ਰੇਸ਼ਾਨੀ ਝੱਲਣੀ ਪਈ। ਉਸ ਦਿਨ ਤੋਂ ਹੀ ਦਰਸ਼ਕ ਫ਼ਿਲਮ ਦੇ ਮੁੜ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ।

ਹਾਲ ਹੀ 'ਚ 'ਚੱਲ ਮੇਰੀ ਪੁੱਤ 2' ਕਾਸਟ ਦੇ ਇੱਕ ਹਿੱਸੇ ਵਾਲੇ ਜ਼ਫਰੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਫੈਨ ਨੂੰ ਜਵਾਬ ਦਿੰਦੇ ਹੋਏ ਕਿਹਾ ਫ਼ਿਲਮ ਜਲਦ ਹੀ ਸਿਨੇਮਾਘਰਾਂ 'ਚ ਦੁਬਾਰਾ ਰਿਲੀਜ਼ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਫ਼ਿਲਮ ਨੂੰ ਓਟੀਟੀ 'ਤੇ ਵੀ ਰਿਲੀਜ਼ ਕੀਤਾ ਜਾਵੇਗਾ (ਨੈੱਟਫਲਿਕਸ ਜਾਂ ਐਮਾਜ਼ੌਨ ਦੇ ਪ੍ਰਮੁੱਖ ਓਟੀਟੀ ਪਲੇਟਫਾਰਮਾਂ 'ਤੇ)।

ਅਮਰਿੰਦਰ ਗਿੱਲ ਦੀ ਇਸ ਫ਼ਿਲਮ ਦੇ ਪ੍ਰਸ਼ੰਸਕਾਂ ਲਈ ਇਹ ਖ਼ੁਸ਼ਖਬਰੀ ਹੈ ਕਿਉਂਕਿ ਇੱਕ ਸਾਲ ਹੋ ਗਿਆ ਜਦੋਂ ਤੋਂ ਦਰਸ਼ਕ ਫ਼ਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਹੁਣ ਫ਼ਿਲਮ ਦੀ ਕਾਸਟ ਤੋਂ ਆ ਰਹੀ ਰਿਲੀਜ਼ਿੰਗ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਫ਼ਿਲਮ ਦੀ ਪੱਕੀ ਰਿਲੀਜ਼ਿੰਗ ਡੇਟ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ। ਹੁਣ ਸਿਨੇਮਾਘਰ ਹੌਲੀ-ਹੌਲੀ ਖੁੱਲ੍ਹ ਰਹੇ ਹਨ ਤੇ ਵਿਸ਼ਵ ਮਹਾਂਮਾਰੀ ਤੋਂ ਬਾਹਰ ਆ ਰਿਹਾ ਹੈ। 
 


author

sunita

Content Editor

Related News