ਵਿਵਾਦਾਂ ਤੋਂ ਦੂਰ ਤੇ ਸਭ ਦੇ ਚਹੇਤੇ ਕਲਾਕਾਰ ਨੇ ਅਮਰਿੰਦਰ ਗਿੱਲ, ਜਾਣੋ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
Tuesday, May 11, 2021 - 12:06 PM (IST)
ਚੰਡੀਗੜ੍ਹ (ਬਿਊਰੋ)- ਜੇਕਰ ਤੁਹਾਨੂੰ ਪੁੱਛੀਏ ਕਿ ਪੰਜਾਬੀ ਇੰਡਸਟਰੀ ਦਾ ਉਹ ਕਿਹੜਾ ਸਿਤਾਰਾ ਹੈ, ਜਿਸ ਨੂੰ ਲੋਕਾਂ ਵਲੋਂ ਹਮੇਸ਼ਾ ਪਿਆਰ ਦਿੱਤਾ ਜਾਂਦਾ ਹੈ ਤਾਂ ਤੁਹਾਡੀ ਜ਼ੁਬਾਨ 'ਤੇ ਵੀ ਅਮਰਿੰਦਰ ਗਿੱਲ ਦਾ ਨਾਂ ਹੀ ਆਵੇਗਾ। ਅੱਜ ਅਮਰਿੰਦਰ ਗਿੱਲ ਦਾ ਜਨਮਦਿਨ ਹੈ। ਅਮਰਿੰਦਰ ਗਿੱਲ ਅੱਜ 45 ਸਾਲਾਂ ਦੇ ਹੋ ਗਏ ਹਨ। ਅਮਰਿੰਦਰ ਗਿੱਲ ਦਾ ਜਨਮ 11 ਮਈ, 1976 ਨੂੰ ਅੰਮ੍ਰਿਤਸਰ ਵਿਖੇ ਹੋਇਆ।
ਇਹ ਖ਼ਬਰ ਵੀ ਪੜ੍ਹੋ : ਜਾਤੀਸੂਚਕ ਸ਼ਬਦ ਬੋਲ ਕੇ ਬੁਰੀ ਫਸੀ 'ਬਬਿਤਾ ਜੀ', ਟਵਿਟਰ 'ਤੇ ਉਠੀ ਗ੍ਰਿਫ਼ਤਾਰੀ ਦੀ ਮੰਗ
ਹਮੇਸ਼ਾ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਅਮਰਿੰਦਰ ਗਿੱਲ ਚੰਗੇ ਗਾਇਕ ਤੇ ਅਦਾਕਾਰ ਹੋਣ ਦੇ ਨਾਲ-ਨਾਲ ਫ਼ਿਲਮ ਨਿਰਮਾਤਾ ਵੀ ਹਨ। ਅਮਰਿੰਦਰ ਨੇ ਕਈ ਐਵਾਰਡ ਵੀ ਆਪਣੀ ਝੋਲੀ ਪਵਾਏ ਹਨ। ਅਮਰਿੰਦਰ ਨੇ ਆਪਣਾ ਪਹਿਲਾ ਗੀਤ ਜਲੰਧਰ ਦੂਰਦਰਸ਼ਨ ਪ੍ਰੋਗਰਾਮ 'ਕਾਲਾ ਡੋਰੀਆ' ਲਈ ਰਿਕਾਰਡ ਕੀਤਾ ਸੀ।
ਅਮਰਿੰਦਰ ਗਿੱਲ ਨੇ ਹੁਣ ਤੱਕ 'ਅੰਗਰੇਜ਼', 'ਚੱਲ ਮੇਰਾ ਪੁੱਤ', 'ਲਾਹੌਰੀਏ', 'ਲਵ ਪੰਜਾਬ', 'ਅਸ਼ਕੇ' ਵਰਗੀਆਂ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ ਤੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਅਮਰਿੰਦਰ ਗਿੱਲ ਵਲੋਂ ਸੁਪੋਰਟ ਕੀਤੀ ਜਾ ਰਹੀ ਹੈ।
ਅਮਰਿੰਦਰ ਗਿੱਲ ਦੇ ਆਉਣ ਵਾਲੇ ਪ੍ਰਾਜੈਕਟਾਂ ਦੀ ਲਿਸਟ ਵੀ ਕਾਫੀ ਲੰਮੀ ਹੈ। ਫਿਲਹਾਲ ਅਮਰਿੰਦਰ ਦੀ ਸਭ ਤੋਂ ਚਰਚਿਤ ਰਿਲੀਜ਼ ਹੋਣ ਵਾਲੀ ਫ਼ਿਲਮ 'ਚੱਲ ਮੇਰਾ ਪੁੱਤ 3' ਹੈ, ਜਿਸ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਤਾਲਾਬੰਦੀ ਦੌਰਾਨ ਅਮਰਿੰਦਰ ਦੀ ਫ਼ਿਲਮ 'ਚੱਲ ਮੇਰਾ ਪੁੱਤ 2' ਸਿਰਫ ਦੋ ਦਿਨ ਦੀ ਸਿਨੇਮਾਘਰਾਂ 'ਚ ਲੱਗੀ ਸੀ। ਇਸ ਫ਼ਿਲਮ ਨੂੰ ਵੀ ਮੁੜ ਰਿਲੀਜ਼ ਕੀਤੇ ਜਾਣ ਦੀ ਚਰਚਾ ਹੈ।
ਨੋਟ- ਅਮਰਿੰਦਰ ਗਿੱਲ ਦੀ ਕਿਹੜੀ ਗੱਲ ਦੇ ਤੁਸੀਂ ਮੁਰੀਦ ਹੋ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।