2021 ਦੀ ਪਹਿਲੀ ਪੰਜਾਬੀ ਫ਼ਿਲਮ ‘ਪੁਆੜਾ’, 11 ਮਾਰਚ ਨੂੰ ਸਿਨੇਮਾਘਰਾਂ ’ਚ ਹੋਵੇਗੀ ਰਿਲੀਜ਼

01/19/2021 10:28:53 AM

ਜਲੰਧਰ (ਬਿਊਰੋ) — ਲਗਭਗ ਇਕ ਸਾਲ ਦੀ ਲੰਬੀ ਉਡੀਕ ਤੋਂ ਬਾਅਦ ਇਸ ਸਾਲ ਵੱਡੇ ਪਰਦੇ ’ਤੇ ਧਮਾਕਾ ਕਰਨ ਲਈ ਪੰਜਾਬੀ ਫ਼ਿਲਮ ‘ਪੁਆੜਾ’ ਤਿਆਰ ਹੈ। ‘ਪੁਆੜਾ’ ਫ਼ਿਲਮ ਦਾ ਮਤਲਬ ਹੈ ਪੰਗਾ। ਪਿਛਲੇ ਸਾਲ ਕੋਰੋਨਾ ਆਫ਼ਤ ਕਾਰਨ ਸਿਨੇਮਾਘਰ ਬੰਦ ਹੋਣ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਹੀ ਨਹÄ ਸਗੋਂ ਪੂਰੀ ਦੁਨੀਆਾਂ ਦੀ ਫ਼ਿਲਮ ਇੰਡਸਟਰੀ ਜਿਵੇਂ ਰੁਕ ਹੀ ਗਈ ਸੀ ਪਰ ਹੁਣ ਮੁੜ ਤੋਂ ਨਵੀਂ ਉਮੀਦ ਅਤੇ ਜੋਸ਼ ਨਾਲ ਹਰ ਕੋਈ ਉੱਭਰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਹੁਣ ਜਦੋਂ ਹੌਲੀ-ਹੌਲੀ ਸਿਨੇਮਾਘਰ ਖੁੱਲ੍ਹ ਰਹੇ ਹਨ ਅਤੇ ਦਰਸ਼ਕਾਂ ਦੀ ਮੰਗ ਨੂੰ ਵੇਖਦੇ ਹੋਏ ਪੰਜਾਬੀ ਫ਼ਿਲਮ ‘ਪੁਆੜਾ’ ਦੇ ਨਿਰਮਾਤਾਵਾਂ ਨੇ ਦਰਸ਼ਕਾਂ ਪ੍ਰਤੀ ਕਦਮ ਵਧਾਉਂਦਿਆਂ ਫ਼ਿਲਮ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। 

 
 
 
 
 
 
 
 
 
 
 
 
 
 
 
 

A post shared by Sonam Bajwa (@sonambajwa)

ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਐਮੀ ਵਿਰਕ ਅਤੇ ਖ਼ੂਬਸੂਰਤ ਅਦਾਕਾਰਾ ਸੋਨਮ ਬਾਜਵਾ ਇਸ ਫ਼ਿਲਮ ’ਚ ਮੁੱਖ ਭੂਮਿਕਾ ਨਿਭਾ ਰਹੇ ਹਨ। ਇਹ ਫ਼ਿਲਮ 11 ਮਾਰਚ 2021 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਸੁਪਰਹਿੱਟ ਫ਼ਿਲਮ ‘ਛੜਾ’ ਲਿਆਉਣ ਵਾਲੀਆਂ ਦੋ ਕੰਪਨੀਆਂ ਏ. ਐਂਡ. ਏ. ਪਿਕਚਰਜ਼ ਤੇ ਬ੍ਰੈਟ ਫ਼ਿਲਮਜ਼ ਵਲੋਂ ਨਿਰਮਤ ਫ਼ਿਲਮ ‘ਪੁਆੜਾ’ ’ਚ ਉਨ੍ਹਾਂ ਨਾਲ ਜ਼ੀ ਸਟੂਡੀਓ ਵੀ ਬੋਰਡ’ਤੇ ਹੈ। ਜ਼ੀ ਸਟੂਡੀਓ ਨੇ ਫ਼ਿਲਮ ਦੇ ਸਾਰੇ ਵਿਸ਼ਵ-ਵਿਆਪੀ ਅਧਿਕਾਰ ਹਾਸਲ ਕਰ ਲਏ ਹਨ।

ਇਹ ਕਹਿਣਾ ਗਲ਼ਤ ਨਹੀਂ ਹੋਵੇਗਾ ਕਿ ਇਸ ਫ਼ਿਲਮ ਨਾਲ ਪੰਜਾਬੀ ਫ਼ਿਲਮ ਜਗਤ ’ਚ ਮੁੜ ਤੋਂ ਸਾਕਾਰਾਤਮਕ ਕਾਮਯਾਬੀ ਦੀ ਲਹਿਰ ਦਿਖਾਈ ਦੇ ਸਕਦੀ ਹੈ ਤੇ ਦਰਸ਼ਕ ਆਪਣੇ ਮਨਪਸੰਦ ਸਿਤਾਰਿਆਂ ਤੇ ਮਨੋਰੰਜਨ ਨਾਲ ਪੌਪਕਾਰਨ ਤੇ ਨਾਸ਼ਤੇ ਦਾ ਆਨੰਦ ਮਾਣ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News