ਐਮੀ ਵਿਰਕ ਅਤੇ ਸੋਨਮ ਬਾਜਵਾ ਇਸ ਦਿਨ ਸਿਨੇਮਾਘਰਾਂ ''ਚ ''ਨਿੱਕਾ ਜ਼ੈਲਦਾਰ 4'' ਨਾਲ ਲਾਉਣਗੇ ਰੌਣਕਾਂ

Wednesday, Jul 31, 2024 - 01:01 PM (IST)

ਐਮੀ ਵਿਰਕ ਅਤੇ ਸੋਨਮ ਬਾਜਵਾ ਇਸ ਦਿਨ ਸਿਨੇਮਾਘਰਾਂ ''ਚ ''ਨਿੱਕਾ ਜ਼ੈਲਦਾਰ 4'' ਨਾਲ ਲਾਉਣਗੇ ਰੌਣਕਾਂ

ਜਲੰਧਰ (ਬਿਊਰੋ) : ਪੰਜਾਬੀ ਸਿਨੇਮਾ ਦੀਆਂ ਆਗਾਮੀ ਅਤੇ ਬਹੁ-ਚਰਚਿਤ ਫ਼ਿਲਮਾਂ 'ਚ ਸ਼ਾਮਲ 'ਨਿੱਕਾ ਜ਼ੈਲਦਾਰ 4' ਦੀ ਰਿਲੀਜ਼ਿੰਗ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਕਿ 7 ਮਾਰਚ 2025 ਨੂੰ ਵਰਲਡ-ਵਾਈਡ ਜਾਰੀ ਕੀਤੀ ਜਾ ਰਹੀ ਹੈ। ਹਾਲ ਹੀ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਜੱਟ ਐਂਡ ਜੂਲੀਅਟ 3' ਦਾ ਨਿਰਮਾਣ ਕਰ ਚੁੱਕੇ 'ਵਾਈਟ ਹਿੱਲ ਸਟੂਡਿਓਜ਼' ਵੱਲੋਂ 'ਪਟਿਆਲਾ ਮੋਸ਼ਨ ਪਿਕਚਰਜ਼' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਉਕਤ ਫ਼ਿਲਮ ਦਾ ਲੇਖਨ ਜਗਦੀਪ ਸਿੱਧੂ ਅਤੇ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਅਮਿਤਾਭ ਬੱਚਨ ਤੋਂ ਹੋ ਗਈ ਇਹ ਵੱਡੀ ਗ਼ਲਤੀ, ਹੱਥ ਜੋੜ ਮੰਗੀ ਸਾਰਿਆਂ ਤੋਂ ਮੁਆਫ਼ੀ

ਕਾਮੇਡੀ-ਡਰਾਮਾ ਅਤੇ ਪਰਿਵਾਰਿਕ ਕਹਾਣੀਸਾਰ ਆਧਾਰਿਤ ਇਸ ਫ਼ਿਲਮ 'ਚ ਇੱਕ ਵਾਰ ਫਿਰ ਐਮੀ ਵਿਰਕ ਅਤੇ ਸੋਨਮ ਬਾਜਵਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿਨ੍ਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਸੁਖਵਿੰਦਰ ਚਾਹਲ, ਗੁਰਮੀਤ ਸਾਜਨ, ਜਯੋਤੀ ਅਰੋੜਾ, ਨਿਸ਼ਾ ਬਾਨੋ ਸਮੇਤ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ। ਮੋਹਾਲੀ ਅਤੇ ਖਰੜ੍ਹ ਦੇ ਆਸ-ਪਾਸ ਦੇ ਇਲਾਕਿਆਂ 'ਚ ਫ਼ਿਲਮਾਈ ਗਈ ਉਕਤ ਫ਼ਿਲਮ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਇਕੱਠਿਆਂ ਲਗਾਤਾਰ ਅੱਠਵੀਂ ਪੰਜਾਬੀ ਫ਼ਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਨਿੱਕਾ ਜ਼ੈਲਦਾਰ' ਸੀਰੀਜ਼ ਤੋਂ ਇਲਾਵਾ 'ਸ਼ੇਰ ਬੱਗਾ', 'ਮੁਕਲਾਵਾ', 'ਪੁਆੜਾ', 'ਕੁੜੀ ਹਰਿਆਣੇ ਵੱਲ ਦੀ' ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ, ਜਿਨ੍ਹਾਂ ਦੀ ਸਕ੍ਰੀਨ ਜੋੜੀ ਅੱਜ ਦੀਆਂ ਸਭ ਤੋਂ ਪਸੰਦੀਦਾ ਅਤੇ ਹਿੱਟ ਜੋੜੀਆਂ 'ਚ ਸ਼ੁਮਾਰ ਕਰਵਾਉਂਦੀ ਹੈ।

ਨਿਰਮਾਤਾ ਗੁਣਬੀਰ ਸਿੱਧੂ, ਮਨਮੋਰਡ ਸਿੱਧੂ, ਅਮਨੀਤ ਸ਼ੇਰ ਕਾਕੂ, ਰਮਨੀਤ ਸ਼ੇਰ ਵੱਲੋਂ ਬਿੱਗ ਸੈਟਅੱਪ ਅਧੀਨ ਬਣਾਈ ਗਈ ਉਕਤ ਮਲਟੀ-ਸਟਾਰਰ ਫ਼ਿਲਮ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਉਤਸੁਕਤਾ ਦਾ ਕਾਰਨ ਇਸ ਤੋਂ ਪਹਿਲਾਂ ਆਈਆਂ ਇਸੇ ਸੀਕਵਲ ਸੀਰੀਜ਼ ਦੀਆਂ ਤਿੰਨੋ ਫ਼ਿਲਮਾਂ 'ਨਿੱਕਾ ਜ਼ੈਲਦਾਰ', 'ਨਿੱਕਾ ਜ਼ੈਲਦਾਰ 2', 'ਨਿੱਕਾ ਜ਼ੈਲਦਾਰ 3' ਦੀ ਸੁਪਰ ਸਫ਼ਲਤਾ ਨੂੰ ਵੀ ਮੰਨਿਆ ਜਾ ਸਕਦਾ ਹੈ, ਜੋ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰਨ 'ਚ ਪੂਰੀ ਤਰ੍ਹਾਂ ਸਫ਼ਲ ਰਹੀਆਂ ਸਨ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਕੰਗਨਾ ਰਣੌਤ ਨੇ ਛੇੜਿਆ ਨਵਾਂ ਮੁੱਦਾ, ਜਿਸ ਨੇ ਹਰ ਪਾਸੇ ਮਚਾਈ ਤੜਥੱਲੀ

ਅੱਜ ਦੇ ਉੱਚ-ਕੋਟੀ ਲੇਖਕਾਂ ਅਤੇ ਨਿਰਦੇਸ਼ਕਾਂ 'ਚ ਅਪਣੀ ਮੌਜੂਦਗੀ ਦਰਜ ਕਰਵਾ ਰਹੇ ਜਗਦੀਪ ਸਿੱਧੂ ਦੇ ਕਰੀਅਰ ਨੂੰ ਸ਼ੁਰੂਆਤੀ ਮਜ਼ਬੂਤੀ ਦੇਣ ਵਾਲੀ ਇਸ ਫ਼ਿਲਮ ਸੀਰੀਜ਼ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਦੇ ਫ਼ਿਲਮੀ ਸਫ਼ਰ ਨੂੰ ਹੋਰ ਚਾਰ ਲਾਉਣ 'ਚ ਵੀ ਇਨ੍ਹਾਂ ਸੀਕਵਲ ਫ਼ਿਲਮਾਂ ਨੇ ਹੀ ਅਹਿਮ ਭੂਮਿਕਾ ਨਿਭਾਈ ਹੈ, ਜਿਨ੍ਹਾਂ ਦੋਹਾਂ ਦੀ ਸ਼ਾਨਦਾਰ ਬਤੌਰ ਲੇਖਕ ਅਤੇ ਨਿਰਦੇਸ਼ਕ ਕੈਮਿਸਟਰੀ ਇੱਕ ਵਾਰ ਫਿਰ ਨਵੇਂ ਅਯਾਮ ਸਿਰਜਣ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News