ਅਮਿਤਾਭ ਬੱਚਨ ਨੇ ਮੁੜ ਕਰਵਾਇਆ ਕੋਰੋਨਾ ਟੈਸਟ, ਰਿਪੋਰਟ ਆਈ ਸਾਹਮਣੇ

Thursday, Jul 23, 2020 - 04:55 PM (IST)

ਅਮਿਤਾਭ ਬੱਚਨ ਨੇ ਮੁੜ ਕਰਵਾਇਆ ਕੋਰੋਨਾ ਟੈਸਟ, ਰਿਪੋਰਟ ਆਈ ਸਾਹਮਣੇ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ। ਨਾਨਾਵਤੀ ਹਸਪਤਾਲ 'ਚ ਦਾਖਲ ਅਮਿਤਾਭ ਬੱਚਨ ਦੀ ਕੋਰੋਨਾ ਰਿਪੋਰਟ ਹੁਣ ਨੈਗੇਟਿਵ ਆ ਗਈ ਹੈ। 11 ਜੁਲਾਈ ਤੋਂ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੇ ਅਮਿਤਾਭ ਦੀ ਕੋਰੋਨਾ ਰਿਪੋਰਟ ਨੈਗੇਟਿਵ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
PunjabKesari
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਿਤਾਭ ਦੇ ਬਲੱਡ ਟੈਸਟ, ਸੀਟੀ ਸਕੈਨ ਆਦਿ ਟੈਸਟਾਂ ਦੀਆਂ ਰਿਪੋਰਟਾਂ ਠੀਕ ਆਈਆਂ ਹਨ। ਅਭਿਸ਼ੇਕ ਬੱਚਨ ਦੀ ਹਾਲਤ ਵੀ ਠੀਕ ਹੈ। ਉਸ ਨੂੰ ਅਮਿਤਾਭ ਤੋਂ ਬਾਅਦ ਉਸੇ ਦਿਨ ਨਾਨਾਵਤੀ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਅਜਿਹੀ ਸਥਿਤੀ 'ਚ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਚਰਚਾ ਹੈ।

 
 
 
 
 
 
 
 
 
 
 
 
 
 

मज़हब तो ये दो हथेलियाँ बताती हैं, जुड़ें तो "पूजा" खुलें तो “दुआ” कहलाती हैं..! 🙏🏼

A post shared by Amitabh Bachchan (@amitabhbachchan) on Jul 23, 2020 at 1:38am PDT


ਹਾਲਾਂਕਿ, ਹਸਪਤਾਲ ਜਾਂ ਕਿਸੇ ਵੀ ਸਰੋਤ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਅਭਿਤਾਭ ਅਤੇ ਅਭਿਸ਼ੇਕ ਨੂੰ ਕਿਸ ਦਿਨ ਛੁੱਟੀ ਦਿੱਤੀ ਜਾਵੇਗੀ ਪਰ ਕਿਹਾ ਜਾ ਰਿਹਾ ਹੈ ਕਿ ਦੋਵਾਂ ਨੂੰ ਇੱਕ ਜਾਂ ਦੋ ਦਿਨਾਂ 'ਚ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।


author

sunita

Content Editor

Related News