ਅਮਿਤਾਭ ਦੇ ਘਰ ਕੋਰੋਨਾ ਨੇ ਮੁੜ ਦਿੱਤੀ ਦਸਤਕ, ਹੁਣ ਇਹ ਮੈਂਬਰ ਕੋਰੋਨਾ ਪਾਜ਼ੇਟਿਵ

Wednesday, Jan 05, 2022 - 11:51 AM (IST)

ਅਮਿਤਾਭ ਦੇ ਘਰ ਕੋਰੋਨਾ ਨੇ ਮੁੜ ਦਿੱਤੀ ਦਸਤਕ, ਹੁਣ ਇਹ ਮੈਂਬਰ ਕੋਰੋਨਾ ਪਾਜ਼ੇਟਿਵ

ਨਵੀਂ ਦਿੱਲੀ (ਬਿਊਰੋ) - ਕੋਰੋਨਾ ਨੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਘਰ ਦਸਤਕ ਦੇ ਦਿੱਤੀ ਹੈ। ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਅਮਿਤਾਭ ਬੱਚਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਵਾਇਰਸ ਦੀ ਲਪੇਟ 'ਚ ਨਹੀਂ ਆਇਆ ਹੈ। ਉਹ ਸਾਰੇ ਸੁਰੱਖਿਅਤ ਹਨ। ਅਮਿਤਾਭ ਬੱਚਨ ਦੇ ਘਰ ਕੰਮ ਕਰਨ ਵਾਲਾ ਇੱਕ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਵਾਂਗ ਕੀ ਤੁਸੀਂ ਵੀ ਕਰ ਸਕਦੇ ਹੋ ਇਹ ਯੋਗ ਆਸਨ?

ਅਮਿਤਾਭ ਬੱਚਨ ਦੇ ਸਟਾਫ਼ ਮੈਂਬਰ ਨੂੰ ਹੋਇਆ ਕੋਰੋਨਾ
ਅਮਿਤਾਭ ਬੱਚਨ ਦੇ ਘਰ 'ਚ ਕੰਮ ਕਰ ਰਹੇ ਕੁੱਲ 31 ਸਟਾਫ ਦਾ ਐਤਵਾਰ ਨੂੰ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਨ੍ਹਾਂ 'ਚੋਂ ਇੱਕ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਅਮਿਤਾਭ ਬੱਚਨ ਨੇ ਬਲਾਗ 'ਚ ਇਹ ਜਾਣਕਾਰੀ ਦਿੱਤੀ ਹੈ। ਆਪਣੇ ਬਲਾਗ 'ਚ ਬਿੱਗ ਬੀ ਨੇ ਲਿਖਿਆ, ''ਮੈਂ ਘਰੇਲੂ ਕੋਵਿਡ ਸਥਿਤੀਆਂ ਨਾਲ ਨਜਿੱਠ ਰਿਹਾ ਹਾਂ। ਮੈਂ ਤੁਹਾਡੇ ਨਾਲ ਬਾਅਦ 'ਚ ਜੁੜਾਂਗਾ।''

PunjabKesari

ਅਮਿਤਾਭ ਵੀ ਹੋ ਚੁੱਕੇ ਨੇ ਕੋਰੋਨਾ ਦਾ ਸ਼ਿਕਾਰ
ਕਿਉਂਕਿ ਅਮਿਤਾਭ ਬੱਚਨ ਵੀ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਇਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਵੀ ਕਰਵਾਇਆ ਗਿਆ ਸੀ। ਉਨ੍ਹਾਂ ਦਿਨਾਂ 'ਚ ਬਿੱਗ ਬੀ ਦੇ ਪ੍ਰਸ਼ੰਸਕ ਬਹੁਤ ਪਰੇਸ਼ਾਨ ਸਨ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸਾਂ ਕਰਦੇ ਹੋਏ ਲੋਕਾਂ ਨੇ ਹਵਨ ਵੀ ਕੀਤਾ ਸੀ। ਅਜਿਹੇ 'ਚ ਅਮਿਤਾਭ ਬੱਚਨ ਦੇ ਘਰ ਦੇ ਸਟਾਫ ਮੈਂਬਰ ਦੇ ਕੋਰੋਨਾ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਭਿਨੇਤਾ ਦੇ ਪ੍ਰਸ਼ੰਸਕਾਂ ਦਾ ਪਰੇਸ਼ਾਨ ਹੋਣਾ ਤੈਅ ਹੈ। ਪ੍ਰਸ਼ੰਸਕ ਅਮਿਤਾਭ ਬੱਚਨ ਨੂੰ ਹਰ ਵਾਇਰਸ ਤੋਂ ਮੁਕਤ ਅਤੇ ਸਿਹਤਮੰਦ ਦੇਖਣਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਸ਼ਹਿਨਾਜ਼ ਨੂੰ ਮੁੜ ਆਈ ਸਿਧਾਰਥ ਦੀ ਯਾਦ, ਨਮ ਅੱਖਾਂ ਨਾਲ ਯਾਦ ਕੀਤੇ ਪੁਰਾਣੇ ਲਮਹੇ (ਵੀਡੀਓ)

ਕੋਰੋਨਾ ਦੀ ਚਪੇਟ 'ਚ ਆਏ ਕਈ ਸਿਤਾਰੇ
ਹੁਣ ਤੱਕ ਕਈ ਬਾਲੀਵੁੱਡ ਸਿਤਾਰੇ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ। ਇਨ੍ਹਾਂ 'ਚ ਕਰੀਨਾ ਕਪੂਰ ਖ਼ਾਨ, ਮ੍ਰਿਣਾਲ ਠਾਕੁਰ, ਏਕਤਾ ਕਪੂਰ, ਅੰਮ੍ਰਿਤਾ ਅਰੋੜਾ, ਅਰਜੁਨ ਕਪੂਰ, ਸੋਨੂੰ ਨਿਗਮ, ਸੁਮੋਨਾ ਸਣੇ ਕਈ ਹੋਰ ਸਿਤਾਰੇ ਸ਼ਾਮਲ ਹਨ। ਫ਼ਿਲਮ ਇੰਡਸਟਰੀ ਤੋਂ ਹਰ ਰੋਜ਼ ਕਿਸੇ ਨਾ ਕਿਸੇ ਨੂੰ ਕੋਰੋਨਾ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਫ਼ਿਲਮਾਂ 'ਤੇ ਵੀ ਕੋਰੋਨਾ ਦੀ ਮਾਰ ਦਾ ਅਸਰ ਪੈ ਰਿਹਾ ਹੈ, ਜਿਸ ਕਾਰਨ ਫ਼ਿਲਮਾਂ ਦੀ ਰਿਲੀਜ਼ਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕੋਰੋਨਾ ਕਾਰਨ ਸਿਨੇਮਾ ਹਾਲ ਵੀ ਬੰਦ ਹੋ ਰਹੇ ਹਨ। ਲੋਕਾਂ ਦੀ ਜ਼ਿੰਦਗੀ 'ਚ ਇਕ ਵਾਰ ਫਿਰ ਤੋਂ ਕੋਰੋਨਾ ਕਾਲ ਬਣ ਕੇ ਆ ਚੁੱਕਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News