''''ਤੁਸੀਂ ਸਾਨੂੰ ਬਹੁਤ ਮਾਣ ਦਿਵਾਇਆ...'''', ਚੈਂਪੀਅਨ ਬਣਨ ''ਤੇ Big B ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀਆਂ ਵਧਾਈਆਂ
Monday, Nov 03, 2025 - 12:44 PM (IST)
ਮੁੰਬਈ (ਏਜੰਸੀ)- ਅਦਾਕਾਰ ਅਮਿਤਾਭ ਬੱਚਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਆਪਣਾ ਪਹਿਲਾ ਆਈਸੀਸੀ ਵਿਸ਼ਵ ਕੱਪ ਖਿਤਾਬ ਜਿੱਤਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਟੀਮ ਨੇ ਸਾਰੇ ਭਾਰਤੀਆਂ ਨੂੰ ਮਾਣ ਦਿਵਾਇਆ ਹੈ।

ਬੱਚਨ ਨੇ 'ਐਕਸ' 'ਤੇ ਲਿਖਿਆ, "ਜੀਤ ਗਏ !!! ਭਾਰਤੀ ਮਹਿਲਾ ਕ੍ਰਿਕਟ ਟੀਮ... ਵਿਸ਼ਵ ਚੈਂਪੀਅਨ!! ਤੁਸੀਂ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਦਿਵਾਇਆ ਹੈ... ਵਧਾਈਆਂ, ਵਧਾਈਆਂ, ਵਧਾਈਆਂ!!!!" ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਨੂੰ ਨਵੀਂ ਮੁੰਬਈ ਵਿੱਚ ਦੱਖਣੀ ਅਫਰੀਕਾ 'ਤੇ 52 ਦੌੜਾਂ ਦੀ ਜਿੱਤ ਨਾਲ ਆਪਣਾ ਪਹਿਲਾ ਵਿਸ਼ਵ ਕੱਪ ਖਿਤਾਬ ਜਿੱਤਿਆ।
