Amitabh Bachchan ਨੇ ਕੀਤਾ KRK ਦੇ ਗੀਤ ਨੂੰ ਪ੍ਰੋਮੋਟ, ਫੈਨਜ਼ ਕਰ ਰਹੇ ਹਨ ਟ੍ਰੋਲ

Wednesday, Jul 17, 2024 - 12:20 PM (IST)

Amitabh Bachchan ਨੇ ਕੀਤਾ KRK ਦੇ ਗੀਤ ਨੂੰ ਪ੍ਰੋਮੋਟ, ਫੈਨਜ਼ ਕਰ ਰਹੇ ਹਨ ਟ੍ਰੋਲ

ਮੁੰਬਈ-  ਇੰਟਰਨੈੱਟ ਮੀਡੀਆ 'ਤੇ ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਤੋਂ ਪ੍ਰਸ਼ੰਸਕ ਕਾਫੀ ਨਾਰਾਜ਼ ਹੋ ਗਏ ਹਨ। ਦਰਅਸਲ, ਉਸ ਨੇ ਆਪਣੇ ਐਕਸ ਅਕਾਊਂਟ 'ਤੇ ਅਦਾਕਾਰ ਅਤੇ ਨਿਰਮਾਤਾ ਕਮਲ ਆਰ ਖਾਨ (ਕੇਆਰਕੇ) ਦੇ ਨਵੇਂ ਗੀਤ ਨੂੰ ਪ੍ਰਮੋਟ ਕੀਤਾ। ਕੇਆਰਕੇ ਅਕਸਰ ਫ਼ਿਲਮੀ ਸਿਤਾਰਿਆਂ 'ਤੇ ਵਿਵਾਦਿਤ ਟਿੱਪਣੀਆਂ ਕਰਦੇ ਰਹਿੰਦੇ ਹਨ। ਅਜਿਹੇ 'ਚ ਉਨ੍ਹਾਂ ਦੇ ਅਕਸਰ ਬਾਲੀਵੁੱਡ ਸਿਤਾਰਿਆਂ ਨਾਲ ਮਤਭੇਦ ਹੁੰਦੇ ਰਹਿੰਦੇ ਹਨ।ਅਮਿਤਾਭ ਬੱਚਨ ਉਨ੍ਹਾਂ ਸਿਤਾਰਿਆਂ 'ਚ ਸ਼ਾਮਲ ਹਨ ਜੋ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਫ਼ਿਲਮ ਦੇ ਪ੍ਰਮੋਸ਼ਨ ਤੋਂ ਲੈ ਕੇ ਵਾਇਰਲ ਖਬਰਾਂ ਤੱਕ ਅਦਾਕਾਰ ਟਵਿੱਟਰ ਅਤੇ ਬਲਾਗ ਦੇ ਜ਼ਰੀਏ ਪ੍ਰਸ਼ੰਸਕਾਂ ਨੂੰ ਆਪਣੀ ਰਾਏ ਦਿੰਦੇ ਰਹਿੰਦੇ ਹਨ ਪਰ ਰਾਸ਼ਿਦ ਖਾਨ ਦੇ ਗੀਤ ਨੂੰ ਪ੍ਰਮੋਟ ਕਰਨ ਦਾ ਉਨ੍ਹਾਂ ਦਾ ਕੰਮ ਪ੍ਰਸ਼ੰਸਕਾਂ ਲਈ ਹਜ਼ਮ ਕਰਨਾ ਮੁਸ਼ਕਲ ਹੋ ਗਿਆ।

 

ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ਐਕਸ (ਟਵਿਟਰ) 'ਤੇ ਗੀਤ 'ਮੇਰੇ ਸਾਥੀਆ' ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਕੇਆਰਕੇ ਦੋ ਮਾਡਲਾਂ ਨਾਲ ਕਾਲੇ ਸੂਟ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਕਿ ਟੀ-ਸੀਰੀਜ਼ ਦਾ ਗੀਤ 'ਮੇਰੇ ਸਾਥੀਆ' ਲਾਂਚ ਹੋ ਗਿਆ ਹੈ। ਇਸ ਨੂੰ ਅੰਕਿਤ ਤਿਵਾਰੀ ਦੁਆਰਾ ਗਾਇਆ ਗਿਆ ਹੈ ਅਤੇ DJ Shazewood ਦੁਆਰਾ ਤਿਆਰ ਕੀਤਾ ਗਿਆ ਹੈ। ਨਿਰਦੇਸ਼ਕ ਨਿਤੀਸ਼ ਚੰਦਰਾ ਹਨ। ਸਟਾਰ ਕਾਸਟ ਵਿੱਚ ਕੇਆਰਕੇ, ਪਾਇਲ ਸ਼ਰਮਾ ਅਤੇ ਕੀਆ ਸ਼ਰਮਾ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਕੀ ਗੀਤਾ ਕਪੂਰ ਨੇ ਵਿਆਹ ਕਰ ਲਿਆ ਹੈ? ਮਸ਼ਹੂਰ ਕੋਰੀਓਗ੍ਰਾਫਰ ਨੇ ਇਸ ਅਫਵਾਹ 'ਤੇ ਤੋੜੀ ਚੁੱਪੀ

ਬਿੱਗ ਬੀ ਨੇ ਕੇਆਰਕੇ ਦੇ ਗੀਤ ਨੂੰ ਕੀਤਾ ਪ੍ਰਮੋਟ
ਕੇਆਰਕੇ ਦੇ ਗੀਤ ਨੂੰ ਪ੍ਰਮੋਟ ਕਰਨ ਵਾਲੇ ਅਮਿਤਾਭ ਬੱਚਨ ਦੀ ਪੋਸਟ ਪੜ੍ਹ ਕੇ ਪ੍ਰਸ਼ੰਸਕ ਹੈਰਾਨ ਹਨ ਅਤੇ ਹੁਣ ਉਹ ਕੁਮੈਂਟ ਸੈਕਸ਼ਨ 'ਚ ਸਵਾਲ ਉਠਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਵਿਸ਼ਵਾਸ ਨਹੀਂ ਹੋ ਰਿਹਾ। ਅਮਿਤਾਭ ਬੱਚਨ ਕੇਆਰਕੇ ਨੂੰ ਪ੍ਰਮੋਟ ਕਰ ਰਹੇ ਹਨ। ਇਕ ਹੋਰ ਯੂਜ਼ਰ ਨੇ ਲਿਖਿਆ, 'ਸਰ, ਅਜਿਹੇ ਬੁਰੇ ਦਿਨ ਨਹੀਂ ਆਏ ਕਿ ਤੁਹਾਨੂੰ ਇਸ ਕਾਰਟੂਨ ਦੇ ਗੀਤ ਨੂੰ ਪ੍ਰਮੋਟ ਕਰਨਾ ਪੈ ਰਿਹਾ ਹੈ।' ਤੀਜੇ ਯੂਜ਼ਰ ਨੇ ਲਿਖਿਆ, 'ਲੱਗਦਾ ਹੈ ਸਰ ਦਾ ਅਕਾਊਂਟ ਹੈਕ ਹੋ ਗਿਆ ਹੈ।'


author

Priyanka

Content Editor

Related News