ਅਮਿਤਾਭ ਬੱਚਨ ਦਾ ਕੋਰੋਨਾ ਕਾਲ ''ਚ ਸ਼ਲਾਘਾਯੋਗ ਕਦਮ, ਪੋਲੈਂਡ ਤੋਂ ਖ਼ਰੀਦੇ ਆਕਸੀਜਨ ਸਿਲੰਡਰ ਤੇ ਵੈਂਟੀਲੇਟਰ

Friday, May 14, 2021 - 04:40 PM (IST)

ਮੁੰਬਈ (ਬਿਊਰੋ) - ਪਿਛਲੇ ਸਾਲ ਕੋਰੋਨਾ ਨੂੰ ਹਰਾਉਣ ਵਾਲੇ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਵੀ ਇਨ੍ਹੀਂ ਦਿਨੀਂ ਲੋੜਵੰਦ ਲੋਕਾਂ ਦੀ ਮਦਦ ਕਰਨ 'ਚ ਲੱਗੇ ਹੋਏ ਹਨ। ਅਮਿਤਾਭ ਨੇ ਹਾਲ ਹੀ 'ਚ ਪੋਲੈਂਡ ਤੋਂ 50 ਆਕਸੀਜਨ ਸਿਲੰਡਰ ਮੰਗਵਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਬੀ. ਐੱਮ. ਸੀ. ਨੂੰ 10 ਵੈਂਟੀਲੇਟਰ ਵੀ ਦਿੱਤੇ ਹਨ। ਇਹ ਜਾਣਕਾਰੀ ਖ਼ੁਦ ਅਮਿਤਾਭ ਬੱਚਨ ਨੇ ਆਪਣੇ ਬਲਾਗ ਰਾਹੀਂ ਦਿੱਤੀ ਹੈ।

ਅਮਿਤਾਭ ਨੇ ਆਪਣੇ ਬਲਾੱਗ 'ਚ ਦਿੱਤੀ ਜਾਣਕਾਰੀ 
ਅਮਿਤਾਭ ਨੇ ਆਪਣੇ ਬਲਾਗ 'ਚ ਲਿਖਿਆ, ''ਮੈਨੂੰ ਬਹੁਤ ਸਾਰੀਆਂ ਥਾਵਾਂ ਤੋਂ ਮਦਦ ਦੀ ਜਾਣਕਾਰੀ ਮਿਲ ਰਹੀ ਸੀ ਅਤੇ ਉਨ੍ਹਾਂ ਕੋਲ ਆਕਸੀਜਨ ਸਿਲੰਡਰਾਂ ਦੀ ਮੰਗ ਸਭ ਤੋਂ ਜ਼ਿਆਦਾ ਹੈ। ਇਸ ਪ੍ਰਾਪਤ ਕਰਨਾ ਮੁਸ਼ਕਲ ਹੈ ਅਤੇ ਇਸੇ ਲਈ ਮੈਂ ਰੋਕਲੋ 'ਚ ਆਪਣੇ ਦੋਸਤ ਅਤੇ ਭਾਰਤੀ ਕੌਂਸਲ ਨੂੰ ਨੂੰ ਫੋਨ ਕੀਤਾ। ਉਸ ਨੇ ਇਥੇ ਦੀ ਸਥਿਤੀ ਨੂੰ ਵੇਖਦਿਆਂ ਉਸ ਨੇ ਮੇਰੇ ਲਈ ਇੱਕ ਪੋਰਟੇਬਲ ਆਕਸੀਜਨ ਸਿਲੰਡਰ ਭੇਜਣ ਦੀ ਗੱਲ ਕੀਤੀ ਪਰ ਮੈਂ ਉਸ ਨੂੰ ਸਮਝਾਇਆ ਕਿ ਜੇ ਤੁਸੀਂ ਮੈਨੂੰ ਵੀ ਭੇਜਦੇ ਹੋ ਤਾਂ ਮੈਂ ਇਸ ਨੂੰ ਕਿਸੇ ਅਜਿਹੀ ਸੰਸਥਾ ਨੂੰ ਦੇਵਾਂਗਾ, ਜਿਸ ਨੂੰ ਇਸ ਦੀ ਵਧ ਲੋੜ ਹੋਵੇ। ਇਸੇ ਗੱਲਬਾਤ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਮੈਂ ਆਕਸੀਜਨ ਸਿਲੰਡਰਾਂ ਦਾ ਇੰਤਜ਼ਾਮ ਕਰਨ 'ਚ ਲੱਗਾ ਹੋਇਆ ਹਾਂ। ਉਸ ਨੇ ਮੈਨੂੰ ਇੱਕ ਪੋਲਿਸ਼ ਕੰਪਨੀ ਦਾ ਨਾਂ ਅਤੇ ਜਾਣਕਾਰੀ ਦਿੱਤੀ, ਜੋ ਇਸ ਨੂੰ ਬਣਾਉਂਦੀ ਹੈ। ਇਸ ਤੋਂ ਬਾਅਦ ਮੈਂ ਤੁਰੰਤ 50 ਆਕਸੀਜਨ ਸਿਲੰਡਰਾਂ ਦਾ ਆਰਡਰ ਦਿੱਤਾ, ਜੋ ਉਨ੍ਹਾਂ ਨੇ ਮੇਰੇ ਲਈ ਬੁੱਕ ਕਰ ਦਿੱਤੇ। 

15 ਮਈ ਤੱਕ ਮਿਲ ਜਾਣਗੇ ਸਾਰੇ ਸਿਲੰਡਰ
ਅਮਿਤਾਭ ਨੇ ਇਹ ਵੀ ਦੱਸਿਆ ਕਿ ਦੇਸ਼ 'ਚ ਵੈਂਟੀਲੇਟਰ ਦੀ ਬਹੁਤ ਘਾਟ ਹੈ। ਇਸ ਲਈ ਮੈਂ 20 ਵੈਂਟੀਲੇਟਰ ਮੰਗਵਾਏ ਹਨ, ਜਿਸ 'ਚ 10 ਬੀ. ਐੱਮ. ਸੀ. ਨੂੰ ਪਹੁੰਚਾ ਦਿੱਤੇ ਗਏ ਹਨ ਅਤੇ ਬਾਕੀ 25 ਤੱਕ ਆ ਜਾਣਗੇ, ਜਿਨ੍ਹਾਂ ਲੋੜਵੰਦ ਹਸਪਤਾਲਾਂ ਨੂੰ ਦੇ ਦਿੱਤਾ ਜਾਵੇਗਾ।


sunita

Content Editor

Related News