ਲੋਕਾਂ ਨੂੰ ਕਰੋੜਪਤੀ ਬਣਾਉਣ ਵਾਲੇ ਸ਼ੋਅ ''ਕੇਬੀਸੀ 12'' ''ਚ ਕੰਗਾਲ ਹੋਇਆ ਇਹ ਮੁਕਾਬਲੇਬਾਜ਼, ਜਾਣੋ ਵਜ੍ਹਾ

Thursday, Nov 26, 2020 - 02:33 PM (IST)

ਲੋਕਾਂ ਨੂੰ ਕਰੋੜਪਤੀ ਬਣਾਉਣ ਵਾਲੇ ਸ਼ੋਅ ''ਕੇਬੀਸੀ 12'' ''ਚ ਕੰਗਾਲ ਹੋਇਆ ਇਹ ਮੁਕਾਬਲੇਬਾਜ਼, ਜਾਣੋ ਵਜ੍ਹਾ

ਮੁੰਬਈ (ਬਿਊਰੋ) — 'ਕੌਨ ਬਨੇਗਾ ਕਰੋੜਪਤੀ' ਦਾ 12ਵਾਂ ਸੀਜ਼ਨ ਕਾਫ਼ੀ ਦਿਲਚਸਪ ਰਿਹਾ। ਸ਼ੋਅ 'ਤੇ ਅੱਜ ਦੀ ਸ਼ੁਰੂਆਤ ਕੱਲ ਦੀ ਰੋਲਓਵਰ ਮੁਕਾਬਲੇਬਾਜ਼ ਅਨੂਪਾ ਦਾਸ ਤੋਂ ਹੋਈ। ਉਨ੍ਹਾਂ ਨੇ ਸ਼ਾਨਦਾਰ ਖ਼ੇਡਦੇ ਹੋਏ 1 ਕਰੋੜ ਦੀ ਰਕਮ ਜਿੱਤੀ। ਇਸ ਤੋਂ ਬਾਅਦ ਅਮਿਤਾਭ ਬੱਚਨ ਸਾਹਮਣੇ ਹੌਟ ਸੀਟ 'ਤੇ ਮੇਰਠ ਦੇ ਅਭਿਸ਼ੇਕ ਸ਼ਰਮਾ ਆਏ, ਜੋ ਬੈਂਗਲੁਰੂ ਦੀ ਇਕ ਫਾਰਮਸੂਟੀਕਲ ਕੰਪਨੀ 'ਚ ਕੰਮ ਕਰਦਾ ਹੈ। ਉਹ ਸ਼ੁਰੂਆਤੀ ਦੌਰ 'ਚ ਕਾਫ਼ੀ ਸ਼ਾਨਦਾਰ ਖੇਡਿਆ ਪਰ ਇਕ ਸਵਾਲ ਦਾ ਗਲਤ ਜਵਾਬ ਦੇ ਕੇ ਉਹ ਗੇਮ 'ਚੋਂ ਆਊਟ ਹੋ ਗਿਆ। ਇਸੇ ਕਾਰਨ ਉਸ ਨੂੰ ਸ਼ੋਅ 'ਚੋਂ ਖ਼ਾਲੀ ਹੱਥ ਜਾਣਾ ਪਿਆ।
'ਕੇਬੀਸੀ' ਸੀਜ਼ਨ 12 'ਚ ਅਭਿਸ਼ੇਕ ਸ਼ਰਮਾ ਸਿਰਫ਼ 5 ਸਵਾਲਾਂ ਤੱਕ ਹੀ ਪਹੁੰਚ ਸਕਿਆ। ਪੰਜਵੇਂ ਸਵਾਲ 'ਤੇ ਹੀ ਅਭਿਸ਼ੇਕ ਗਲ਼ਤ ਜਵਾਬ ਦੇ ਕੇ ਆਊਟ ਹੋ ਗਿਆ। 'ਕੇਬੀਸੀ' 'ਚ ਅਭਿਸ਼ੇਕ ਤੋਂ ਪੁੱਛੇ ਗਏ ਸਵਾਲ ਇਹ ਹਨ :-

ਕਿਹੜੇ ਐਪ 'ਤੇ ਤੁਹਾਨੂੰ ਨਿਊਜ਼ ਫੀਡ, ਗਰੁੱਪਸ, ਵਾਚ ਅਤੇ ਮਾਰਕਟਪਲੇਸ ਮਿਲੇਗਾ?
ਇਸ ਸਵਾਲ ਦਾ ਸਹੀ ਜਵਾਬ ਦਿੱਤਾ — ਫੇਸਬੁੱਕ

ਜਯਾਮਿਤੀ ਸੈੱਟ ਬਾਕਸ 'ਤੇ ਪਾਇਆ ਜਾਣ ਵਾਲਾ 'ਸੈੱਟ ਸਕਵੇਰ' ਕਿਹੜੇ ਆਕਾਰ ਦਾ ਹੁੰਦਾ ਹੈ?
ਇਸ ਦਾ ਸਹੀ ਜਵਾਬ ਦਿੱਤਾ- ਤ੍ਰਿਭੁਜ (ਤਿਕੋਣਾ)

ਰਾਈਨਾਇਟੀਸ ਨਾਲ ਸਰੀਰ ਦਾ ਕਿਹੜਾ ਅੰਗ ਮੁੱਖ ਰੂਪ ਨਾਲ ਪ੍ਰਭਾਵਿਤ ਹੁੰਦਾ ਹੈ?
ਇਸ ਦਾ ਸਹੀ ਜਵਾਬ ਦਿੱਤਾ - ਨੱਕ

ਇਹ ਗੀਤ ਕਿਸ ਜੋੜੀ 'ਤੇ ਫਿਲਮਾਇਆ ਗਿਆ ਹੈ? ਇਸ ਸਵਾਲ ਨਾਲ ਇਕ ਆਡੀਓ ਕਲਿੱਪ ਸੁਣਾਇਆ ਗਿਆ।
ਇਸ ਸਵਾਲ ਦਾ ਸਹੀ ਜਵਾਬ ਦਿੱਤਾ — ਅਕਸ਼ੈ ਕੁਮਾਰ ਤੇ ਬਿਪਾਸ਼ਾ ਬਾਸੁ

ਅੰਗਰੇਜ਼ੀ 'ਚ ਇਨ੍ਹਾਂ 'ਚੋਂ ਕਿਹੜਾ ਸ਼ਬਦ ਹਿੰਦੀ ਭਾਸ਼ਾ ਤੋਂ ਆਇਆ ਹੈ?
ਇਸ ਸਵਾਲ ਦਾ ਜਵਾਬ ਅਭਿਸ਼ੇਕ ਨੇ - ਮਸਾਜ ਦਿੱਤਾ। ਹਾਲਾਂਕਿ ਇਹ ਉੱਤਰ ਗਲ਼ਤ ਸੀ।  ਇਸ ਸਵਾਲ 'ਤੇ ਹੀ ਅਭਿਸ਼ੇਕ ਆਊਟ ਹੋ ਗਏ ਅਤੇ ਪਹਿਲਾ ਪੜਾਅ ਪਾਰ ਨਾ ਕਰ ਸਕਣ ਕਰਕੇ ਉਹ ਖ਼ਾਲੀ ਹੱਥ ਹੀ ਸ਼ੋਅ 'ਚੋਂ ਚਲੇ ਗਏ। ਇਸ ਤੋਂ ਬਾਅਦ ਅਭਿਤਾਭ ਬੱਚਨ ਨੇ ਇਸ ਸਵਾਲ ਦਾ ਸਹੀ ਜਵਾਬ ਦੱਸਿਆ -ਸ਼ੈਂਪੂ।

ਦੱਸ ਦਈਏ ਕਿ ਇਸ ਸਾਲ ਸ਼ੋਅ ਨੂੰ ਇਕ ਨਹੀਂ ਸਗੋਂ 3 ਕਰੋੜਪਤੀ ਮਿਲੇ ਹਨ, ਉਹ ਵੀ ਤਿੰਨੇਂ ਬੀਬੀਆਂ। ਇਸ ਤੋਂ ਸਾਫ਼ ਹੈ ਕਿ ਇਸ ਸਾਲ 'ਕੇਬੀਸੀ' 'ਚ ਬੀਬੀਆਂ ਦਾ ਦਬਦਬਾ ਰਿਹਾ ਹੈ। 7 ਕਰੋੜ ਵਾਲਾ ਜੈਕਪਾਟ ਪ੍ਰਸ਼ਨ ਤੱਕ ਪਹੁੰਚਣ ਵਾਲੀ ਅਨੂਪਾ ਦਾਸ ਨੂੰ ਸਹੀ ਜਵਾਬ ਵੀ ਪਤਾ ਸੀ, ਫ਼ਿਰ ਵੀ ਉਨ੍ਹਾਂ ਨੇ ਕਵਿੱਕ ਕਰ ਦਿੱਤਾ। ਜੇਕਰ ਅਨੂਪਾ 7 ਕਰੋੜ ਦਾ ਸਹੀ ਜਵਾਬ ਦਿੰਦੀ ਤਾਂ ਉਹ ਇਸ ਸੀਜ਼ਨ ਦੀ ਪਹਿਲੀ ਮੁਕਾਬਲੇਬਾਜ਼ ਹੁੰਦੀ ਪਰ ਅਜਿਹਾ ਨਹੀਂ ਹੋਇਆ। ਅਨੂਪਾ ਦਾਸ ਤੋਂ ਪੁੱਛਿਆ ਗਿਆ ਇਹ ਸਵਾਲ :-

ਇਕ ਕਰੋੜ ਰੁਪਏ ਲਈ ਪੁੱਛਿਆ ਗਿਆ ਇਹ ਸਵਾਲ :-
18 ਨਵੰਬਰ ਨੂੰ ਲੱਦਾਖ ਦੇ ਰੇਜਾਂਗ ਲਾ 'ਚ ਉਸ ਦੀ ਬਹਾਦਰੀ ਲਈ ਕਿੰਨੇ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ?
1. ਮੇਜਰ ਧਨ ਸਿੰਘ ਥਾਪਾ
2. ਲੇਫਟਨੰਟ ਕਰਨਲ ਅਰਦਸ਼ਿਰ ਤਾਰਾਪੋਰ
3. ਸੂਬੇਦਾਰ ਜੋਗਿੰਦਰ ਸਿੰਘ
4. ਮੇਜਰ ਸ਼ੈਤਾਨ ਸਿੰਘ
ਜਵਾਬ - ਮੇਜਰ ਸ਼ੈਤਾਨ ਸਿੰਘ ਸੀ

ਇਸ ਸਵਾਲ ਦੇ ਜਵਾਬ 'ਚ ਅਨੂਪਾ ਥੋੜੀ ਫਸੀ ਪਰ ਲਾਈਫ਼ ਲਾਈਨ ਦਾ ਪ੍ਰਯੋਗ ਕਰਕੇ ਉਨ੍ਹਾਂ ਨੇ ਸਹੀ ਸਵਾਲ ਦਿੱਤਾ। ਇਸ ਤੋਂ ਬਾਅਦ ਤੋਂ 7 ਕਰੋੜ ਦਾ ਸਵਾਲ ਪੁੱਛਿਆ ਗਿਆ।

ਰਿਆਜ ਪੂਨਾਵਾਲਾ ਅਤੇ ਸ਼ੌਕਤ ਦੁਕਾਨਵਾਲਾ ਨੇ ਵਨਡੇ ਇੰਟਰਨੈਸ਼ਨਲ ਕ੍ਰਿਕਟ 'ਚ ਕਿਸ ਟੀਮ ਦੀ ਨੁਮਾਇੰਦਗੀ ਕੀਤੀ ਹੈ?
1. ਕੀਨੀਆ
2. ਸੰਯੁਕਤ ਅਰਬ ਅਮੀਰਾਤ
3. ਕੈਨਾਡਾ
4. ਈਰਾਨ
ਸਹੀ ਜਵਾਬ - ਸੰਯੁਕਤ ਅਰਬ ਅਮੀਰਾਤ
ਇਸ ਸਵਾਲ ਦਾ ਸਹੀ ਜਵਾਬ ਅਨੂਪਾ ਦਾਸ ਨੂੰ ਪਤਾ ਸੀ। ਉਨ੍ਹਾਂ ਨੇ ਇਕਦਮ ਸਟੀਕ ਅੰਦਾਜ਼ਾ ਲਾਇਆ ਸੀ ਪਰ ਸਾਰੇ ਲਾਈਫ਼ ਲਾਈਨ ਖ਼ਤਮ ਹੋ ਚੁੱਕੇ ਸਨ। ਅਨੂਪਾ ਨੂੰ ਥੋੜਾ ਸ਼ੱਕ ਸੀ, ਜਿਸ ਕਰਕੇ ਉਨ੍ਹਾਂ ਨੇ ਸ਼ੋਅ ਨੂੰ ਛੱਡਣਾ ਹੀ ਬਿਹਤਰ ਸਮਝਿਆ। ਸ਼ੋਅ ਦੇ ਫਾਰਮੇਟ ਅਨੁਸਾਰ ਜਦੋਂ ਉਨ੍ਹਾਂ ਤੋਂ ਸਹੀ ਜਵਾਬ ਚੁਣਨ ਨੂੰ ਕਿਹਾ ਗਿਆ ਤਾਂ ਉਨ੍ਹਾਂ ਨੇ ਸਹੀ ਜਵਾਬ ਦਿੱਤਾ।


author

sunita

Content Editor

Related News