ਅਮਿਤਾਭ ਬੱਚਨ ਨੇ ਪਾਨ ਮਸਾਲਾ ਬ੍ਰਾਂਡ ਦੀ ਛੱਡੀ ਐਡ, ਜਾਣੋ ਪੂਰਾ ਮਾਮਲਾ

Tuesday, Oct 12, 2021 - 10:54 AM (IST)

ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ ਕੁਝ ਸਮੇਂ ਪਹਿਲੇ ਇਕ ਪਾਨ ਮਸਾਲਾ ਐਡ ਕਰਨ ਦੇ ਚੱਲਦੇ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਹੋਏ ਸਨ ਅਤੇ ਉਨ੍ਹਾਂ ਨੂੰ ਇਸ ਐਡ ਨੂੰ ਕਰਨ ਲਈ ਕਾਫੀ ਟਾਰਗੇਟ ਕੀਤਾ ਗਿਆ ਸੀ। ਅਦਾਕਾਰ ਨੇ ਇਸ 'ਤੇ ਖਾਸ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਪਰ ਹੁਣ ਇਸ ਮਾਮਲੇ 'ਚ ਅਮਿਤਾਭ ਬੱਚਨ ਨੇ ਐਕਸ਼ਨ ਲੈ ਲਿਆ ਹੈ। ਉਨ੍ਹਾਂ ਨੇ ਇਸ ਐਡ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਅਦਾਕਾਰ ਨੇ ਇਸ ਦੀ ਵਜ੍ਹਾ ਦੱਸਦੇ ਹੋਏ ਕਿਹਾ ਹੈ ਕਿ ਅਜਿਹਾ ਇਸ ਲਈ ਕਰ ਰਹੇ ਹਾਂ ਤਾਂ ਜੋ ਇਸ ਨਾਲ ਨਵੀਂ ਪੀੜ੍ਹੀ ਨੂੰ ਪਾਨ ਮਸਾਲਾ ਦਾ ਸੇਵਨ ਕਰਨ ਲਈ ਮੋਟੀਵੇਸ਼ਨ ਨਾ ਮਿਲੇ। ਉਨ੍ਹਾਂ ਨੇ ਇਸ ਵਿਗਿਆਪਨ ਲਈ ਮਿਲੀ ਫੀਸ ਵੀ ਵਾਪਸ ਕਰ ਦਿੱਤੀ ਹੈ।
ਕਮਲਾ ਪਸੰਦ ਐਡ ਤੋਂ ਅਮਿਤਾਭ ਨੇ ਵਾਪਸ ਲਿਆ ਨਾ
ਅਮਿਤਾਭ ਬੱਚਨ ਨੇ ਕਮਲਾ ਪਸੰਦ ਦਾ ਐਡ ਕੀਤਾ ਸੀ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਕਈ ਸਾਲੇ ਲੋਕਾਂ ਨੇ ਇਤਰਾਜ਼ ਜਤਾਇਆ ਸੀ। ਲੋਕਾਂ ਦਾ ਅਜਿਹਾ ਮੰਨਣਾ ਸੀ ਕਿ ਦੇਸ਼ ਦੀ ਸੀਨੀਅਰ ਮੋਸਟ ਪਰਸਨੈਲਿਟੀ ਹੋਣ ਦੇ ਨਾਤੇ ਅਮਿਤਾਭ ਬੱਚਨ ਨੂੰ ਅਜਿਹੇ ਬੱਚਨ ਨੂੰ ਅਜਿਹੇ ਵਿਗਿਆਪਨ ਨਹੀਂ ਕਰਨੇ ਚਾਹੀਦੇ। ਨੈਸ਼ਨਲ ਐਂਟੀ-ਟੋਬੈਕੋ ਆਰਗੇਨਾਈਜੇਸ਼ਨ ਨੇ ਵੀ ਅਮਿਤਾਭ ਨਾਲ ਰਿਕਵੈਸਟ ਕੀਤੀ ਸੀ ਕਿ ਬਿਗ ਬੀ ਇਸ ਐਡ ਤੋਂ ਆਪਣਾ ਨਾਂ ਵਾਪਸ ਲੈ ਲੈਣ।

amitabh-bachchan-cuts-his-birthday-cake-with-producer-anand-pandit
ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕੀਤਾ ਟਰੋਲ 
ਇਸ ਤੋਂ ਇਲਾਵਾ ਇਸ ਮਾਮਲੇ ਨਾਲ ਅਮਿਤਾਭ ਬੱਚਨ ਦੇ ਕੁਝ ਪ੍ਰਸ਼ੰਸਕ ਵੀ ਗੁੱਸੇ 'ਚ ਸਨ ਅਤੇ ਉਨ੍ਹਾਂ ਨੇ ਸੁਪਰਸਟਾਰ ਦਾ ਇਹ ਮੂਵ ਚੰਗਾ ਨਹੀਂ ਲੱਗਾ ਸੀ। ਜਦੋਂ ਅਮਿਤਾਭ ਬੱਚਨ ਵਲੋਂ ਆਫੀਸ਼ੀਅਲ ਸਟੇਟਮੈਂਟ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਅਮਿਤਾਭ ਬੱਚਨ ਦੇ ਇਸ ਫੈਨ ਨੇ ਪਾਨ ਮਸਾਲਾ ਦਾ ਐਡ ਕਰਨ 'ਤੇ ਸਵਾਲ ਵੀ ਕੀਤਾ ਸੀ। ਇਸ ਦੇ ਜਵਾਬ 'ਚ ਅਮਿਤਾਭ ਨੇ ਕਿਹਾ ਸੀ ਕਿ- 'ਜੇਕਰ ਕਿਸੇ ਸੰਸਥਾ ਨੂੰ ਇਸ ਨਾਲ ਫਾਇਦਾ ਹੋ ਰਿਹਾ ਹੈ ਤਾਂ ਫਿਰ ਸਾਨੂੰ ਅਜਿਹਾ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਇਹ ਕਿਉਂ ਕਰ ਰਹੇ ਹਾਂ। ਜਿਵੇਂ ਅਸੀਂ ਲੋਕਾਂ ਦੀ ਇੰਡਸਟਰੀ ਚੱਲਦੀ ਹੈ ਉਂਝ ਹੀ ਉਨ੍ਹਾਂ ਦੀ ਇੰਡਸਟਰੀ ਵੀ ਚੱਲਦੀ ਹੈ। ਤੁਹਾਨੂੰ ਅਜਿਹਾ ਲੱਗਦਾ ਹੈ ਕਿ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਪਰ ਮੈਨੂੰ ਇਸ ਲਈ ਫੀਸ ਨਹੀਂ ਮਿਲੀ ਹੈ।

Amitabh Bachchan'S New Apartment | Amitabh Bachchan'S Apartment Worth
ਸਟੇਟਮੈਂਟ 'ਚ ਬਿਗ ਬੀ ਨੇ ਆਖੀ ਇਹ ਗੱਲ
ਸਟੇਟਮੈਂਟ ਦੀ ਮੰਨੀਏ ਤਾਂ-ਕਮਲਾ ਪਸੰਦ, ਕਮਰਸ਼ੀਅਲ ਦੇ ਆਨਏਅਰ ਹੋਣ ਦੇ ਕੁਝ ਦਿਨ ਬਾਅਦ, ਅਮਿਤਾਭ ਬੱਚਨ ਨੇ ਇਸ ਬਰੈਂਡ ਦੇ ਨਾਲ ਕਾਂਟਰੈਕਟ ਕੀਤਾ ਸੀ ਜੋ ਉਨ੍ਹਾਂ ਨੇ ਪਿਛਲੇ ਹਫਤੇ ਖਤਮ ਕਰ ਦਿੱਤਾ ਸੀ। ਅਜਿਹਾ ਇਸ ਕੀਤਾ ਗਿਆ ਹੈ ਕਿ ਜਦੋਂ ਮਿਸਟਰ ਬੱਚਨ ਨੇ ਇਸ ਐਡ ਨਾਲ ਜੁੜਨ ਦਾ ਫੈਸਲਾ ਕੀਤਾ ਸੀ ਉਸ ਦੌਰਾਨ ਉਨ੍ਹਾਂ ਨੇ ਇਸ ਗੱਲ ਦਾ ਇਲਮ ਨਹੀਂ ਸੀ ਕਿ ਇਸ ਤਰ੍ਹਾਂ ਦੇ ਵਿਗਿਆਪਨ ਸੈਰੋਗੇਟ ਐਡਵਰਟਾਈਜ਼ਮੈਂਟ ਦੀ ਕੈਟੇਗਿਰੀ 'ਚ ਆਉਂਦੇ ਹਨ। ਬਾਅਦ 'ਚ ਅਮਿਤਾਭ ਬੱਚਨ ਨੇ ਇਸ ਐਡ ਤੋਂ ਆਪਣਾ ਨਾਂ ਵਾਪਸ ਲੈ ਲਿਆ ਅਤੇ ਇਸ ਬਰੈਂਡ ਦੇ ਪ੍ਰਮੋਸ਼ਨ ਲਈ ਉਨ੍ਹਾਂ ਨੇ ਜੋ ਫੀਸ ਲਈ ਸੀ ਉਹ ਵੀ ਵਾਪਸ ਕਰ ਦਿੱਤੀ।


Aarti dhillon

Content Editor

Related News