ਅਮਿਤਾਭ ਬੱਚਨ ਨੇ ਲਗਵਾਇਆ ਕੋਵਿਡ-19 ਟੀਕਾ, ਤਸਵੀਰ ਕੀਤੀ ਸਾਂਝੀ

Friday, Apr 02, 2021 - 09:25 AM (IST)

ਅਮਿਤਾਭ ਬੱਚਨ ਨੇ ਲਗਵਾਇਆ ਕੋਵਿਡ-19 ਟੀਕਾ, ਤਸਵੀਰ ਕੀਤੀ ਸਾਂਝੀ

ਮੁੰਬਈ (ਭਾਸ਼ਾ) : ਮੇਗਾਸਟਾਰ ਅਮਿਤਾਭ ਬੱਚਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਲੈ ਲਈ ਹੈ। ਬੱਚਨ (78) ਨੇ ਆਪਣੇ ਬਲਾਗ ’ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਦੇ ਇਲਾਵਾ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਲੈ ਲਈ ਹੈ। ਬਿੱਗ ਬੀ ਨੇ ਲਿਖਿਆ, ‘ਟੀਕਾ ਲਗਵਾ ਲਿਆ...ਸਭ ਠੀਕ ਹੈ...ਪਰਿਵਾਰ ਅਤੇ ਕਰਮਚਾਰੀਆਂ ਦੀ ਕੱਲ ਕੋਵਿਡ-19 ਸਬੰਧੀ ਜਾਂਚ ਕਰਾਈ ਸੀ...ਅੱਜ ਉਸ ਦੀ ਰਿਪੋਰਟ ਆਈ...ਇੰਫੈਕਟਡ ਨਾ ਹੋਣ ਦੀ ਪੁਸ਼ਟੀ ਹੋਈ ਹੈ...ਇਸ ਲਈ ਅੱਜ ਟੀਕਾ ਲਗਵਾ ਲਿਆ।’ ਉਨ੍ਹਾਂ ਅੱਗੇ ਲਿਖਿਆ, ‘ਅਭਿਸ਼ੇਕ ਬੱਚਣ ਦੇ ਇਲਾਵਾ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਟੀਕਾ ਲਗਵਾ ਲਿਆ ਹੈ... ਉਹ ਸ਼ੂਟਿੰਗ ’ਤੇ ਹੈ ਅਤੇ ਵਾਪਸ ਪਰਤਦੇ ਹੀ ਜਲਦ ਟੀਕਾ ਲਗਵਾ ਲਏਗਾ।’ 

ਅਭਿਨੇਤਾ ਟੀਕਾ ਲਗਵਾਉਂਦੇ ਹੋਏ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਆਗਰਾ ਵਿਚ ਫ਼ਿਲਮ ‘ਦਸਵੀਂ’ ਦੀ ਸ਼ੂਟਿੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਰਾਏ ਬੱਚਨ, ਅਤੇ ਉਨ੍ਹਾਂ ਦੀ ਪੋਤੀ ਅਰਾਧਿਆ ਬੱਚਨ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਸਲਮਾਨ ਖਾਨ, ਸੰਜੇ ਦੱਤ, ਸ਼ਰਮਿਲਾ ਟੈਗੌਰ, ਧਰਮਿੰਦਰ, ਹੇਮਾ ਮਾਲਿਨੀ, ਮੋਹਨ ਲਾਲ, ਜਤਿੰਦਰ, ਕਮਲ ਹਾਸਨ, ਨਾਗਾਰਜੁਨ, ਰੋਹਿਤ ਸ਼ੈਟੀ, ਨੀਨਾ ਗੁਪਤਾ, ਰਾਕੇਸ਼ ਰੋਸ਼ਨ ਅਤੇ ਜੋਨੀ ਲੀਵਰ ਵਰਗੇ ਕਈ ਫ਼ਿਲਮੀ ਸਿਤਾਰੇ ਕੋਵਿਡ-19 ਟੀਕਾ ਲਗਵਾ ਚੁੱਕੇ ਹਨ।


author

cherry

Content Editor

Related News