ਕੋਰੋਨਾ ਨੂੰ ਲੈ ਕੇ ਅਮਿਤਾਭ ਬੱਚਨ ਨੇ ਫੈਨਜ਼ ਨੂੰ ਕੀਤੀ ਅਪੀਲ, ਕਿਹਾ- ''ਦਰਵਾਜ਼ੇ ਖਿੜਕੀਆਂ ਸਭ ਬੰਦ ਕਰ ਦਿਓ’

Sunday, Jul 04, 2021 - 06:28 PM (IST)

ਮੁੰਬਈ : ਕੋਰੋਨਾ ਵਾਇਰਸ ਦਾ ਕਹਿਰ ਫਿਲਹਾਲ ਭਾਵੇਂ ਘੱਟ ਹੋ ਗਿਆ ਹੈ ਪਰ ਇਸ ਦੇ ਫੈਲਣ ਦਾ ਖ਼ਤਰਾ ਹਾਲੇ ਵੀ ਜਾਰੀ ਹੈ। ਅਜਿਹੇ ’ਚ ਸਰਕਾਰ ਨੇ ਸਾਰੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਥੇ ਹੀ ਫ਼ਿਲਮੀ ਸਿਤਾਰੇ ਵੀ ਕਿਸੀ ਨਾ ਕਿਸੀ ਤਰ੍ਹਾਂ ਆਪਣੇ ਫੈਨਜ਼ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕਰ ਰਹੇ ਹਨ। ਇਨ੍ਹਾਂ ’ਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਵੀ ਹਨ।

PunjabKesari
ਅਮਿਤਾਭ ਬੱਚਨ ਨੇ ਇਕ ਵਾਰ ਫਿਰ ਤੋਂ ਆਪਣੇ ਫੈਨਜ਼ ਨੂੰ ਕੋਰੋਨਾ ਵਾਇਰਸ ਤੋਂ ਸਾਵਧਾਨ ਰਹਿਣ ਅਤੇ ਜ਼ਰੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਕ ਕਵਿਤਾ ਰਾਹੀਂ ਫੈਨਜ਼ ਨੂੰ ਇਹ ਅਪੀਲ ਕੀਤੀ ਹੈ। ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ’ਤੇ ਇਕ ਕਵਿਤਾ ਸਾਂਝੀ ਕੀਤੀ ਹੈ। ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਆਪਣੇ ਫੈਨਜ਼ ਲਈ ਖ਼ਾਸ ਤਸਵੀਰਾਂ ਅਤੇ ਵੀਡੀਓ ਵੀ ਸਾਂਝੀ ਕਰਦੇ ਰਹਿੰਦੇ ਹਨ।

PunjabKesari
ਅਮਿਤਾਭ ਬੱਚਨ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ’ਤੇ ਲਿਖਿਆ, ‘ਸੁਨੋ ਸੁਨੋ ਇਹ ਦੁਨੀਆ ਵਾਲੋ, ਇਹ ਵਾਇਰਸ ਘਰ ਲੱਭ ਰਿਹਾ ਹੈ ਅਤੇ ਉਸਦਾ ਘਰ ਹੈ ਇਨਸਾਨ ਦੇ ਫੇਫੜੇ, ਲੰਗਸ!!! ਖ਼ਬਰਦਾਰ ! ਦਰਵਾਜ਼ੇ ਖਿੜਕੀਆਂ ਸਭ ਬੰਦ ਕਰ ਦਿਓ !!! ਘਰ ’ਚ ਵੜਨ ਨਾ ਦਿਓ ਉਸਨੂੰ ! ਮਾਸਕ ਪਾਓ ਅਤੇ ਦੂਰੀ ਬਣਾ ਕੇ ਰੱਖੋ ਦੂਸਰਿਆਂ ਤੋਂ, ਭੀੜ ਤੋਂ, ਪਾਰਟੀ ਤੋਂ !!! ਅਤੇ ਹਾਂ, ਹੱਥ ਧੋਂਦੇ ਰਹਿਣਾ ਬਰਾਬਰ ! ਓਕੇ!’ ਸੋਸ਼ਲ ਮੀਡੀਆ ’ਤੇ ਅਮਿਤਾਭ ਬੱਚਨ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬਿੱਗ ਬੀ ਦੇ ਫੈਨਜ਼ ਅਤੇ ਤਮਾਮ ਸੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਨੇ ਟਵੀਟ ਨੂੰ ਖ਼ੂਬ ਪਸੰਦ ਕਰ ਰਹੇ ਹਨ। ਨਾਲ ਹੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।


Aarti dhillon

Content Editor

Related News