ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਵਿਆਹ ਨੂੰ ਹੋਏ 48 ਸਾਲ, ਬਿਗ ਬੀ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

Thursday, Jun 03, 2021 - 04:20 PM (IST)

ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਵਿਆਹ ਨੂੰ ਹੋਏ 48 ਸਾਲ, ਬਿਗ ਬੀ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

zਮੁੰਬਈ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਅਦਾਕਾਰਾ ਜਯਾ ਬੱਚਨ ਦੇ ਵਿਆਹ ਨੂੰ 48 ਸਾਲ ਪੂਰੇ ਹੋ ਗਏ ਹਨ। ਇਸ ਖ਼ਾਸ ਮੌਕੇ ’ਤੇ ਬਿਗ ਬੀ ਨੇ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਨਾਲ ਹੀ ਜਿਨ੍ਹਾਂ ਲੋਕਾਂ ਨੇ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ। 

PunjabKesari
ਇਹ ਤਸਵੀਰ ਅਮਿਤਾਭ ਬੱਚਨ ਅਤੇ ਜਯਾ ਦੇ ਵਿਆਹ ਦੇ ਸਮੇਂ ਦੀ ਹੈ। ਬਿਗ ਬੀ ਜਯਾ ਨੂੰ ਸਿੰਦੂਰ ਲਗਾ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ ਕਿ ‘3 ਜੂਨ 1973...ਵਿਆਹ ਜਯੰਤੀ ’ਤੇ ਜਿਨ੍ਹਾਂ ਨੇ ਜਯਾ ਅਤੇ ਮੈਨੂੰ ਵਧਾਈ ਦਿੱਤੀ ਹੈ ਉਸ ਲਈ ਅਸੀਂ ਧੰਨਵਾਦ ਕਰਦੇ ਹਾਂ। 

PunjabKesari
ਦੱਸ ਦੇਈਏ ਕਿ ਅਮਿਤਾਭ ਅਤੇ ਜਯਾ ਕਈ ਫ਼ਿਲਮਾਂ ’ਚ ਇਕੱਠੇ ਕੰਮ ਕਰ ਚੁੱਕੇ ਹਨ। ਦੋਵਾਂ ਨੇ ਪਹਿਲੀ ਵਾਰ ‘ਬੰਸੀ ਬਿਰਜੂ’ ’ਚ ਕੰਮ ਕੀਤਾ ਸੀ ਜੋ ਸਾਲ 1972 ’ਚ ਰਿਲੀਜ਼ ਹੋਈ ਸੀ। ਫਿਰ ਅਮਿਤਾਭ ਦੇ ਨਾਲ ਜਯਾ ਨੇ ‘ਜੰਜ਼ੀਰ’ ਫ਼ਿਲਮ ’ਚ ਕੰਮ ਕੀਤਾ ਅਤੇ ਇਹ ਫ਼ਿਲਮ ਹਿੱਟ ਸਾਬਤ ਹੋਈ ਇਸ ਤੋਂ ਬਾਅਦ ਦੋਵੇਂ ‘ਅਭਿਮਾਨ’, ‘ਚੁਪਕੇ ਚੁਪਕੇ’ ਅਤੇ ‘ਸ਼ੋਲੇ’ ਵਰਗੀਆਂ ਫ਼ਿਲਮਾਂ ’ਚ ਇਕੱਠੇ ਨਜ਼ਰ ਆਏ। 

PunjabKesari

PunjabKesari

PunjabKesari


author

Aarti dhillon

Content Editor

Related News