ਮਹਾਰਾਸ਼ਟਰ ਦੇ ਲੋਕ ਆਯੁਕਤ ਨੇ ਕਿਹਾ, ਅਮਿਤਾਭ ਦੇ ਬੰਗਲੇ ਦੀ ਕੰਧ ਡੇਗਣ ’ਚ ਬੇਲੋੜੀ ਦੇਰੀ ਕਰ ਰਹੀ BMC

Wednesday, Jan 05, 2022 - 12:00 PM (IST)

ਮਹਾਰਾਸ਼ਟਰ ਦੇ ਲੋਕ ਆਯੁਕਤ ਨੇ ਕਿਹਾ, ਅਮਿਤਾਭ ਦੇ ਬੰਗਲੇ ਦੀ ਕੰਧ ਡੇਗਣ ’ਚ ਬੇਲੋੜੀ ਦੇਰੀ ਕਰ ਰਹੀ BMC

ਮੁੰਬਈ, (ਭਾਸ਼ਾ)– ਮਹਾਰਾਸ਼ਟਰ ਦੇ ਲੋਕ ਆਯੁਕਤ ਨੇ ਕਿਹਾ ਹੈ ਕਿ ਬ੍ਰਹਨਮੁੰਬਈ ਮਹਾਨਗਰ ਪਾਲਿਕਾ (ਬੀ. ਐੱਮ. ਸੀ.) ਸੜਕ ਨੂੰ ਚੌੜਾ ਕਰਨ ਦੀ ਯੋਜਨਾ ਅਧੀਨ ਜੁਹੂ ਵਿਖੇ ਅਮਿਤਾਭ ਬੱਚਨ ਦੇ ਬੰਗਲੇ ‘ਪ੍ਰਤੀਕਸ਼ਾ’ ਦੀ ਬਾਹਰੀ ਕੰਧ ਨੂੰ ਡੇਗਣ ’ਚ ਬੋਲੋੜੀ ਦੇਰੀ ਕਰ ਰਹੀ ਹੈ। ਉਹ ਬੇਤੁੱਕੇ ਬਹਾਨੇ ਬਣਾ ਰਹੀ ਹੈ।

ਮਹਾਰਾਸ਼ਟਰ ਦੇ ਲੋਕ ਆਯੁਕਤ ਜਸਟਿਸ ਵੀ. ਐੱਮ. ਕਨਾਡੇ ਨੇ ਮੌਜੂਦਾ ਸਥਿਤੀ ’ਚ ਕੰਮ ’ਚ ਘੱਟੋ-ਘੱਟ ਇਕ ਸਾਲ ਦੀ ਦੇਰ ਹੋਣ ਦਾ ਜ਼ਿਕਰ ਕਰਦਿਆਂ ਆਪਣੇ ਤਾਜ਼ਾ ਹੁਕਮ ’ਚ ਕਿਹਾ ਕਿ ਨਗਰ ਨਿਗਮ ਨੂੰ ਦੇਰੀ ਲਈ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਹੈ। ਬੀ. ਐੱਮ. ਸੀ. ਨੇ ਕੰਧ ਨਾ ਡੇਗਣ ਦਾ ਜੋ ਕਾਰਨ ਦੱਸਿਆ ਹੈ, ਉਹ ਸਹੀ ਪ੍ਰਤੀਤ ਨਹੀਂ ਹੁੰਦਾ। ਉਹ ਬੇਤੁੱਕੇ ਬਹਾਨੇ ਬਣਾ ਕੇ ਸਮਾਂ ਲੰਘਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਜਦੋਂ ਪੀ. ਐੱਮ. ਮੋਦੀ ਦਾ ਨਾਂ ਲਏ ਬਿਨਾਂ ਕਪਿਲ ਸ਼ਰਮਾ ਨੇ ਕਰ ਦਿੱਤਾ ਅਕਸ਼ੇ ਕੁਮਾਰ ਨੂੰ ਟਰੋਲ

ਇਸ ਮਾਮਲੇ ’ਚ ਸ਼ਿਕਾਇਤਕਰਤਾ ਟਿਊਲਿਪ ਮਿਰਾਂਡਾ ਨੇ ਕਿਹਾ ਸੀ ਕਿ ਜਦੋਂ ਕੋਈ ਆਮ ਨਾਗਰਿਕ ਕਬਜ਼ਾ ਕਰਦਾ ਹੈ ਤਾਂ ਬੀ. ਐੱਮ. ਸੀ. ਤੁਰੰਤ ਜਾ ਕੇ ਉਸ ਨੂੰ ਢਾਹ ਦਿੰਦੀ ਹੈ ਪਰ ਅਮਿਤਾਭ ਬੱਚਨ ਦੇ ਬੰਗਲੇ ’ਤੇ ਕਾਰਵਾਈ ਕਰਨ ’ਚ ਬੀ. ਐੱਮ. ਸੀ. ਦਿਲਚਸਪੀ ਨਹੀਂ ਦਿਖਾ ਰਿਹਾ।

ਟਿਊਲਿਪ ਨੇ ਕਿਹਾ ਕਿ ਲੋਕ ਆਯੁਕਤ ਨੇ ਬੀ. ਐੱਮ. ਸੀ. ਦੀ ਅਜੀਬੋ-ਗਰੀਬ ਰਿਪੋਰਟ ਨੂੰ ਸਵੀਕਾਰ ਨਹੀਂ ਕੀਤਾ ਹੈ ਤੇ ਅਗਲੀ ਸੁਣਵਾਈ ’ਤੇ ਸੜਕ ਵਿਭਾਗ ਤੋਂ ਜਵਾਬ ਮੰਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News