ਅਮਿਤ ਸਿੰਗਲਾ ਦਾ ਗੀਤ ''ਸ਼ੌਟ ਗੰਨ'' 18 ਨੂੰ ਹੋਵੇਗਾ ਰਿਲੀਜ਼

09/13/2020 12:28:37 PM

ਜਲੰਧਰ(ਬਿਊਰੋ):  ਮਿਊਜ਼ਿਕ ਨਿਰਮਾਣ ਕੰਪਨੀ 'ਫਿਲਮੀ ਲੋਕ' ਆਪਣੇ ਨਵੇਂ-ਨਵੇਂ ਪ੍ਰੋਜੈਕਟ ਦੇ ਚਲਦਿਆਂ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਇਸ ਕੰਪਨੀ ਨੇ ਇਕ ਹੋਰ ਪ੍ਰੋਜੈਕਟ ਦਾ ਐਲਾਨ ਕੀਤਾ ਹੈ । ਉਹ ਹੈ ਗਾਇਕ ਅਮਿਤ ਸਿੰਗਲਾ ਦਾ ਗੀਤ 'ਸ਼ੌਟ ਗੰਨ' । ਇਸ ਗੀਤ ਨੂੰ ਆਉਂਦੀ 18 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਹਾਲ ਹੀ 'ਚ ਇਸ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਸ 'ਚ ਅਮਿਤ ਸਿੰਗਲਾ ਨਾਲ ਸੁਪਰਹਿੱਟ ਗਾਇਕਾ ਗੁਰਲੇਜ਼ ਅੱਖਤਰ ਨੇ ਵੀ ਡਿਊਟ ਗੀਤ ਗਾਇਆ ਹੈ।

'ਸੋਹਣੀ ਫਿਲਮਜ਼' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗੀਤ ਨੂੰ ਗੀਤਕਾਰ ਜੱਸੀ ਪੰਨੂ ਨੇ ਲਿਖਿਆ ਹੈ ਤੇ ਮਿਊਜ਼ਿਕ ਏ.ਆਰ ਵੀ ਦਾ ਹੈ।ਗੀਤ ਦਾ ਵੀਡੀਓ ਹਰਜੋਤ ਸਿੰਘ ਤੇ ਕੁਰਾਨ ਢਿੱਲੋਂ ਨੇ ਤਿਆਰ ਕੀਤਾ ਹੈ।ਮਿਕਸ ਐਂਡ ਮਾਸਟਰ ਜੇ.ਕੇ ਵੱਲੋਂ ਕੀਤਾ ਗਿਆ ਹੈ ਜਦਕਿ ਵੀ.ਐਫ. ਐਕਸ ਦਾ ਕੰਮ ਅਮਿਤ ਮਿਸ਼ਰਾ ਤੇ ਸਤੀਸ਼ ਵਰਮਾ ਨੇ ਕੀਤਾ ਹੈ।ਦੱਸਣਯੋਗ ਹੈ ਕਿ ਮਿਊਜ਼ਿਕ ਕੰਪਨੀ 'ਫਿਲਮੀਂ ਲੋਕ' ਇਸ ਤੋਂ ਪਹਿਲਾਂ ਵੀ ਕਈ ਕਲਾਕਾਰਾਂ ਦੇ ਗੀਤ ਰਿਲੀਜ਼ ਕਰ ਚੁੱਕੀ ਹੈ।ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ।


Lakhan

Content Editor

Related News