ਅਲੀ ਅਬਾਸ ਬਣਾਉਣਗੇ 84 ਦੇ ਸਿੱਖ ਦੰਗਿਆਂ ’ਤੇ ਫ਼ਿਲਮ, ਮੁੱਖ ਭੂਮਿਕਾ ਨਿਭਾਉਣਗੇ ਦਿਲਜੀਤ ਦੋਸਾਂਝ

Saturday, Jan 02, 2021 - 04:37 PM (IST)

ਅਲੀ ਅਬਾਸ ਬਣਾਉਣਗੇ 84 ਦੇ ਸਿੱਖ ਦੰਗਿਆਂ ’ਤੇ ਫ਼ਿਲਮ, ਮੁੱਖ ਭੂਮਿਕਾ ਨਿਭਾਉਣਗੇ ਦਿਲਜੀਤ ਦੋਸਾਂਝ

ਮੁੰਬਈ (ਬਿਊਰੋ) — ਸਾਲ 2020 ਕਹਿਣ ਨੂੰ ਸਾਰਿਆਂ ਲਈ ਮੁਸ਼ਕਿਲਾਂ ਭਰਿਆ ਰਿਹਾ ਹੈ ਪਰ ਕਰੀਅਰ ਦੇ ਲਿਹਾਜ ਨਾਲ ਦਿਲਜੀਤ ਦੋਸਾਂਝ ਨੇ ਉਸ ਸਾਲ ਕਾਫ਼ੀ ਕੁਝ ਕਮਾਇਆ ਹੈ। ਇਕ ਪਾਸੇ ਦਿਲਜੀਤ ਨੂੰ ਵਧੀਆ ਫ਼ਿਲਮਾਂ ’ਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਸਰਗਰਮੀਆਂ ਨੇ ਵੀ ਲੋਕਪਿ੍ਰਯਤਾ ਵਧਾਉਣ ਦਾ ਕੰਮ ਕੀਤਾ। ਹੁਣ 2021 ’ਚ ਇਸ ਵੱਡੀ ਲੋਕਪਿ੍ਰਯਤਾ ਦਾ ਫਾਇਦਾ ਮਿਲਣਾ ਸ਼ੁਰੂ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਦੇ ਹੱਥ ਇਕ ਵੱਡੀ ਫ਼ਿਲਮ ਲੱਗ ਗਈ ਹੈ। ਉਹ ਡਾਇਰੈਕਟਰ ਅਲੀ ਅੱਬਾਸ ਜਫਰ ਨਾਲ ਇਕ ਫ਼ਿਲਮ ’ਤੇ ਕੰਮ ਕਰਨ ਜਾ ਰਹੇ ਹਨ। ਅਲੀ ਅੱਬਾਸ ਜਫਰ ਦੀ ਇਹ ਨਵੀਂ ਫ਼ਿਲਮ 1984 ’ਚ ਹੋਏ ਸਿੱਖ ਦੰਗਿਆਂ ’ਤੇ ਆਧਾਰਿਤ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਡਾਇਰੈਕਟਰ ਦਾ ਡਰੀਮ ਪ੍ਰੋਜੈਕਟ ਹੈ ਅਤੇ ਉਹ ਇਸ ਨੂੰ ਵੱਡੇ ਪੱਧਰ ’ਤੇ ਬਣਾਉਣ ਦੀ ਤਿਆਰੀ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਨੇਹਾ ਕੱਕੜ ਕਰਵਾਉਣਾ ਚਾਹੁੰਦੀ ਹੈ ਦੂਜਾ ਵਿਆਹ, ਪਤੀ ਰੋਹਨਪ੍ਰੀਤ ਸਾਹਮਣੇ ਜ਼ਾਹਿਰ ਕੀਤੀ ਇੱਛਾ

ਇਕ ਨਿਊਜ਼ ਪੋਰਟਲ ਮੁਤਾਬਕ, 84 ਦੇ ਦੰਗਿਆਂ ’ਤੇ ਬਣ ਰਹੀ ਇਸ ਫ਼ਿਲਮ ’ਚ ਪਹਿਲਾਂ ਤੋਂ ਹੀ ਦਿਲਜੀਤ ਦੋਸਾਂਝ ਨੂੰ ਲੈਣ ਦਾ ਮਨ ਬਣਾਇਆ ਗਿਆ ਸੀ। ਹੁਣ ਕਿਉਂਕਿ ਅਦਾਕਾਰ ਵੀ ਇਕ ਪੰਜਾਬੀ ਹੈ, ਅਜਿਹੇ ’ਚ ਉਹ ਕਿਰਦਾਰ ਨਾਲ ਵੀ ਚੰਗੇ ਤਰੀਕੇ ਨਾਲ ਨਿਆਂ ਕਰ ਸਕੇਗਾ। ਖ਼ਬਰ ਹੈ ਕਿ ਦਿਲਜੀਤ ਦੋਸਾਂਝ ਨੇ ਆਪਣੇ ਇਸ ਨਵੇਂ ਪ੍ਰੋਜੈਕਟ ਲਈ ਹਾਮੀ ਭਰ ਦਿੱਤੀ ਹੈ। ਇਸ ਸਾਲ ਜਨਵਰੀ 9 ਤੋਂ ਫ਼ਿਲਮ ’ਤੇ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ 1984 ਦੇ ਦੰਗਿਆਂ ’ਤੇ ਕਈ ਫ਼ਿਲਮਾਂ ਬਣਾਈਆਂ ਗਈਆਂ ਹਨ ਪਰ ਅਲੀ ਨੂੰ ਪੂਰਾ ਭਰੋਸਾ ਹੈ ਕਿ ਉਸ ਦੀ ਪੇਸ਼ਕਸ਼ ਵੱਖਰੀ ਤੇ ਜ਼ਿਆਦਾ ਵਿਸ਼ਵਾਸਪੂਰਨ ਰਹੇਗੀ। ਦਿਲਜੀਤ ਨਾਲ ਬਣ ਰਹੀ ਇਸ ਫ਼ਿਲਮ ਦੇ ਸੈੱਟ ’ਤੇ ਕਾਫ਼ੀ ਕੰਮ ਕੀਤਾ ਜਾ ਰਿਹਾ ਹੈ। ਉਸ ਦੌਰ ਨੂੰ ਵਿਖਾਉਣ ਲਈ ਉਸ ਤਰ੍ਹਾਂ ਦੇ ਘਰਾਂ ਨੂੰ ਬਣਾਇਆ ਜਾ ਰਿਹਾ ਹੈ, ਜੋ ਉਸ ਦੌਰ ਦੀ ਕਹਾਣੀ ਨੂੰ ਬਿਆਨ ਕਰ ਸਕਣ। 

ਇਹ ਖ਼ਬਰ ਵੀ ਪੜ੍ਹੋ : ਅਨੁਸ਼ਕਾ ਤੇ ਵਿਰਾਟ ਨੇ ਖ਼ਾਸ ਤਰੀਕੇ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ, ਵੇਖੋ ਖ਼ੂਬਸੂਰਤ ਤਸਵੀਰਾਂ

ਉਂਝ ਇਸ ਸਾਲ ਦਿਲਜੀਤ ਦੀ ਇਕ ਹੋਰ ਫ਼ਿਲਮ ‘ਜੋੜੀ’ ਰਿਲੀਜ਼ ਹੋਣ ਜਾ ਰਹੀ ਹੈ। ਖ਼ੁਦ ਅਦਾਕਾਰ ਨੇ ਕੁਝ ਦਿਨ ਪਹਿਲਾ ਆਪਣੀ ਇਸ ਫ਼ਿਲਮ ਦਾ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਸੀ। ਫ਼ਿਲਮ ਨੂੰ 26 ਜੂਨ ਨੂੰ ਰਿਲੀਜ਼ ਕਰਨ ਦੀ ਤਿਆਰੀ ਹੈ। ਫ਼ਿਲਮਾਂ ਤੋਂ ਇਲਾਵਾ ਦਿਲਜੀਤ ਦੋਸਾਂਝ ਇਸ ਵਾਰ ਆਪਣੇ ਵਿਚਾਰਾਂ ਕਾਰਨ ਵੀ ਕਾਫ਼ੀ ਸੁਰਖੀਆਂ ’ਚ ਬਣੇ ਹੋਏ ਹਨ। ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੀ ਕੰਗਨਾ ਰਣੌਤ ਨਾਲ ਟਵਿੱਟਰ ਜੰਗ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਸਿਆਸਤ ’ਚ ਆਉਣ ਨੂੰ ਲੈ ਕੀ ਸੋਚਦੇ ਨੇ ਸੋਨੂੰ ਸੂਦ, ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News