ਸ਼ਿਵ ਸ਼ਕਤੀ ਪੂਜਾ 'ਚ ਅੰਬਾਨੀ ਦੀ ਵੱਡੀ ਨੂੰਹ ਸ਼ਲੋਕਾ ਨੇ ਲਗਾਏ ਚਾਰ ਚੰਨ, ਤਸਵੀਰਾਂ ਹੋਈਆਂ ਵਾਇਰਲ

Thursday, Jul 11, 2024 - 01:01 PM (IST)

ਸ਼ਿਵ ਸ਼ਕਤੀ ਪੂਜਾ 'ਚ ਅੰਬਾਨੀ ਦੀ ਵੱਡੀ ਨੂੰਹ ਸ਼ਲੋਕਾ ਨੇ ਲਗਾਏ ਚਾਰ ਚੰਨ, ਤਸਵੀਰਾਂ ਹੋਈਆਂ ਵਾਇਰਲ

ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ 12 ਜੁਲਾਈ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਵਿਆਹ ਤੋਂ ਪਹਿਲਾਂ, ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਨਾ ਸਿਰਫ ਐਂਟੀਲੀਆ 'ਚ ਬਲਕਿ ਪੂਰੇ ਸੋਸ਼ਲ ਮੀਡੀਆ 'ਤੇ ਖੂਬ ਧੂਮ ਮਚਾ ਰਹੇ ਹਨ। ਅਜਿਹੇ 'ਚ ਅੰਬਾਨੀ ਪਰਿਵਾਰ ਦੀਆਂ ਔਰਤਾਂ ਦੇ ਸ਼ਾਹੀ ਲੁੱਕ ਹਰ ਪਾਸੇ ਵਾਇਰਲ ਹੋ ਰਹੇ ਹਨ।

PunjabKesari

 

ਹਾਲ ਹੀ 'ਚ ਅੰਬਾਨੀ ਪਰਿਵਾਰ ਦੀ ਵੱਡੀ ਨੂੰਹ ਯਾਨੀ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਮਹਿਤਾ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ। ਆਪਣੀ ਨਵੀਂ ਲੁੱਕ 'ਚ ਸ਼ਲੋਕਾ ਮਹਿਤਾ ਆਪਣੀ ਦਾਦੀ ਦਾ ਸੋਨੇ ਦਾ ਹਾਰ ਸੁਨਹਿਰੀ ਸਾੜ੍ਹੀ ਨਾਲ ਪਹਿਨ ਕੇ ਕਾਫੀ ਤਾਰੀਫਾਂ ਪ੍ਰਾਪਤ ਕਰ ਰਹੀ ਹੈ।

PunjabKesari

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਸ਼ਿਵ ਸ਼ਕਤੀ ਪੂਜਾ ਨੂੰ ਐਂਟੀਲੀਆ 'ਚ ਰੱਖਿਆ ਗਿਆ ਸੀ। ਜਿਸ 'ਚ ਸ਼ਲੋਕਾ ਮਹਿਤਾ ਨੇ ਆਪਣੇ ਗੋਲਡਨ ਲੁੱਕ ਦਾ ਜਾਦੂ ਦਿਖਾਇਆ। ਅੰਬਾਨੀ ਪਰਿਵਾਰ ਦੀ ਵੱਡੀ ਨੂੰਹ ਨੇ ਸ਼ਿਵ ਸ਼ਕਤੀ ਪੂਜਾ ਲਈ ਗੋਲਡਨ ਰੰਗ ਦੀ ਸਾੜ੍ਹੀ ਪਹਿਨੀ ਸੀ।

PunjabKesari

ਸ਼ਲੋਕਾ ਮਹਿਤਾ ਦੀ ਨਿਊ ਲੁੱਕ ਦੀ ਗੋਲਡਨ ਸਾੜੀ ਟਿਸ਼ੂ ਸਿਲਕ ਤੋਂ ਬਣਾਈ ਗਈ ਸੀ, ਜਿਸ ਦੇ ਬਾਰਡਰ 'ਤੇ ਵੱਡੇ ਗੋਲਡਨ ਫੁੱਲ ਬਣਾਏ ਗਏ ਸਨ। ਸ਼ਲੋਕਾ ਨੇ ਸੁਨਹਿਰੀ ਸਾੜ੍ਹੀ ਦੇ ਨਾਲ ਇੱਕ ਸੁੰਦਰ ਪਿਸਤਾ ਹਰੇ ਰੰਗ ਦਾ ਦੁਪੱਟਾ ਵੀ ਲਿਆ ਹੋਇਆ ਸੀ।

PunjabKesari

ਅੰਬਾਨੀ ਪਰਿਵਾਰ ਦੀ ਵੱਡੀ ਨੂੰਹ ਸੁਨਹਿਰੀ ਸਾੜ੍ਹੀ 'ਚ ਕਿਸੇ ਰਾਣੀ ਤੋਂ ਘੱਟ ਨਹੀਂ ਲੱਗ ਰਹੀ ਸੀ। ਸ਼ਲੋਕਾ ਨੇ ਆਪਣੀ ਨਾਨੀ ਦਾ ਸੋਨੇ ਦਾ ਹਾਰ, ਮਾਂਗ ਟਿੱਕਾ ਅਤੇ ਡਿਜ਼ਾਇਨਰ ਸਾੜੀ ਨਾਲ ਮੇਲ ਖਾਂਦੀਆਂ ਮੁੰਦਰੀਆਂ ਪਾਈਆਂ ਸਨ। ਸ਼ਲੋਕਾ ਨੇ ਬ੍ਰਾਊਨ ਸ਼ੇਡ ਗਲੋਇੰਗ ਮੇਕਅੱਪ ਨਾਲ ਆਪਣੀਆਂ ਅੱਖਾਂ 'ਤੇ ਕਾਜਲ ਲਗਾਇਆ ਸੀ, ਜੋ ਉਸ ਦੀ ਲੁੱਕ ਨੂੰ ਹੋਰ ਵਧਾ ਰਹੀ ਸੀ। ਸ਼ਲੋਕਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
PunjabKesari


author

Priyanka

Content Editor

Related News