ਅਕਸ਼ੇ ਕੁਮਾਰ ਦੀ ਫ਼ਿਲਮ ''ਰਾਮ ਸੇਤੁ'' ਦਾ ਕੋ-ਪ੍ਰੋਡਿਊਸਰ ਬਣਿਆ ਐਮਾਜ਼ਾਨ ਪ੍ਰਾਈਮ ਵੀਡੀਓ

03/19/2021 6:35:19 PM

ਮੁੰਬਈ (ਬਿਊਰੋ) : ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ਨੇ ਹੁਣ ਪ੍ਰੋਡਕਸ਼ਨ 'ਚ ਵੀ ਕਦਮ ਰੱਖ ਲਿਆ ਹੈ। ਐਮਾਜ਼ਾਨ ਪ੍ਰਾਈਮ ਹੁਣ ਅਕਸ਼ੇ ਕੁਮਾਰ ਦੀ ਫ਼ਿਲਮ 'ਰਾਮ ਸੇਤੂ' ਦਾ ਕੋ ਪ੍ਰੋਡਿਊਸਰ ਬਣ ਗਿਆ ਹੈ। ਇਸ ਫ਼ਿਲਮ 'ਚ ਅਕਸ਼ੈ ਕੁਮਾਰ ਨਾਲ ਜੈਕਲੀਨ ਫਰਨਾਂਡੀਜ਼ ਤੇ ਨੁਸਰਤ ਭਾਰੂਚਾ ਮੁੱਖ ਕਿਰਦਾਰ 'ਚ ਹਨ। ਇਸ ਐਕਸ਼ਨ-ਐਡਵੈਂਚਰ ਫ਼ਿਲਮ ਨੂੰ ਅਭਿਸ਼ੇਕ ਸ਼ਰਮਾ ਡਾਇਰੈਕਟ ਕਰ ਰਹੇ ਹਨ। ਐਮਾਜ਼ਾਨ ਪ੍ਰਾਈਮ ਵੀਡੀਓ ਨੇ 'ਰਾਮ ਸੇਤੂ' ਫ਼ਿਲਮ ਲਈ ਕੇਪ ਆਫ਼ ਗੁੱਡ ਫਿਲਮਸ, ਐਬੰਡੇਸ਼ੀਆ ਐਂਟਰਟੇਨਮੈਂਟ ਤੇ ਲਾਏਕਾ ਪ੍ਰੋਡਕਸ਼ਨ ਨਾਲ ਹੱਥ ਮਿਲਾ ਇਸ ਦੇ ਕੋ-ਪ੍ਰੋਡਿਊਸਰ ਬਣਨ ਦੀ ਅਨਾਊਸਮੈਂਟ ਕੀਤੀ ਹੈ।

ਇਸ ਫ਼ਿਲਮ ਦੀ ਕਹਾਣੀ ਭਾਰਤੀ ਸੱਭਿਆਚਾਰਕ ਤੇ ਇਤਿਹਾਸਕ ਵਿਰਾਸਤ 'ਚ ਡੂੰਘੀ ਜੁੜੀ ਹੋਈ ਹੈ। ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਬਾਅਦ 'ਰਾਮ ਸੇਤੂ' ਜਲਦ ਹੀ ਭਾਰਤ ਅਤੇ 240 ਤੋਂ ਵੱਧ ਦੇਸ਼ਾਂ ਦੇ ਪ੍ਰਾਈਮ ਮੈਂਬਰਾਂ ਲਈ ਅਵੇਲੇਬਲ ਹੋਵੇਗੀ। ਅਕਸ਼ੇ ਕੁਮਾਰ ਨੇ ਇਸ ਫ਼ਿਲਮ ਬਾਰੇ ਕਿਹਾ, "ਰਾਮ ਸੇਤੂ ਦੀ ਕਹਾਣੀ ਉਨ੍ਹਾਂ ਕੁਝ ਥੀਮਾਂ 'ਚੋਂ ਇੱਕ ਹੈ, ਜਿਨ੍ਹਾਂ ਨੇ ਹਮੇਸ਼ਾਂ ਮੈਨੂੰ ਇੰਸਪਾਇਰ ਕੀਤਾ ਹੈ ਅਤੇ ਮੇਰੇ ਦਿਮਾਗ ਨੂੰ ਜਗਾਇਆ ਹੈ। ਇਹ ਕਹਾਣੀ ਤਾਕਤ, ਬਹਾਦਰੀ ਅਤੇ ਪਿਆਰ ਨੂੰ ਦਰਸਾਉਂਦੀ ਹੈ ਅਤੇ ਉਨ੍ਹਾਂ ਵੱਖਰੀਆਂ ਭਾਰਤੀ ਕਦਰਾਂ ਕੀਮਤਾਂ ਨੂੰ ਦਰਸਾਉਂਦੀ ਹੈ, ਜਿਸ ਨੇ ਸਾਡੇ ਮਹਾਨ ਦੇਸ਼ ਦੀ ਨੈਤਿਕ ਤੇ ਸਮਾਜਿਕ ਤਾਣਾ-ਬਾਣਾ ਬਣਾਈ ਹੈ।''

ਇਸ ਤੋਂ ਇਲਾਵਾ ਅਕਸ਼ੇ ਨੇ ਕਿਹਾ ''ਰਾਮ ਸੇਤੂ, ਅਤੀਤ, ਵਰਤਮਾਨ ਤੇ ਆਉਣ ਵਾਲੀਆਂ ਪੀੜ੍ਹੀਆਂ ਵਿਚਕਾਰ ਇੱਕ ਬ੍ਰਿਜ਼ ਹੈ। ਮੈਂ ਭਾਰਤੀ ਵਿਰਾਸਤ ਦੇ ਵੱਡੇ ਹਿੱਸੇ ਦੀ ਕਹਾਣੀ ਸੁਣਾਉਣ ਲਈ ਬਹੁਤ ਐਕਸਾਈਟਿਡ ਹਾਂ, ਖ਼ਾਸਕਰ ਨੌਜਵਾਨਾਂ ਨੂੰ ਇਸ ਫ਼ਿਲਮ ਦੀ ਕਹਾਣੀ ਨੂੰ ਸੁਣਨਾ ਚਾਹੀਦਾ ਹੈ। ਮੈਨੂੰ ਖੁਸ਼ੀ ਹੈ ਕਿ ਇਹ ਕਹਾਣੀ ਐਮਾਜ਼ਾਨ ਪ੍ਰਾਈਮ ਵੀਡੀਓ ਜ਼ਰੀਏ ਦੁਨੀਆ ਦੇ ਸਾਰੇ ਕੋਨਿਆਂ ਤੱਕ ਪਹੁੰਚੇਗੀ ਅਤੇ ਪੂਰੀ ਦੁਨੀਆ ਦੇ ਦਰਸ਼ਕਾਂ ਦਾ ਦਿਲ ਜਿੱਤ ਲਵੇਗੀ।'' ਫ਼ਿਲਮ 'ਰਾਮ ਸੇਤੁ' ਦੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਬਾਅਦ ਐਮਾਜ਼ਾਨ ਪ੍ਰਾਈਮ ਵੀਡੀਓ ਦੁਨੀਆ ਭਰ 'ਚ ਇਸ ਦਾ ਇਕਸਾਰ ਸਟ੍ਰੀਮਿੰਗ ਪਾਰਟਨਰ ਹੋਵੇਗਾ।


sunita

Content Editor

Related News