ਅਮਨ ਯਾਣਕ ਦਾ ਗੀਤ ‘ਪੰਜ ਆਬਾਂ ਦੇ ਨਾਮ’ ਨੂੰ ਮਿਲ ਰਿਹਾ ਲੋਕਾਂ ਦਾ ਪਿਆਰ (ਵੀਡੀਓ)
Monday, Dec 19, 2022 - 04:04 PM (IST)
ਚੰਡੀਗੜ੍ਹ (ਬਿਊਰੋ)– ਇਨ੍ਹੀਂ ਦਿਨੀਂ ਜਿਥੇ ਹਥਿਆਰਾਂ ਵਾਲੇ ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਦਾ ਬੋਲ-ਬਾਲਾ ਹੈ, ਉਥੇ ਗਾਇਕ ਅਮਨ ਯਾਣਕ ਦਾ ਗੀਤ ‘ਪੰਜ ਆਬਾਂ ਦੇ ਨਾਮ’ ਰਿਲੀਜ਼ ਹੋਇਆ ਹੈ।
ਇਹ ਗੀਤ ਸਾਫ-ਸੁੱਥਰੇ ਬੋਲਾਂ ਦੇ ਨਾਲ-ਨਾਲ ਸਾਫ-ਸੁੱਥਰੀ ਵੀਡੀਓ ਦੀ ਵੀ ਮਿਸਾਲ ਪੇਸ਼ ਕਰਦਾ ਹੈ। ਗੀਤ ਨੂੰ ਅਮਨ ਯਾਣਕ ਨੇ ਬੜੀ ਖ਼ੂਬਸੂਰਤੀ ਨਾਲ ਗਾਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਮੰਤਰ ਮੁਗਧ ਹੋ ਜਾਓਗੇ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਟਿਕਾਣਿਆਂ ’ਤੇ ਏਜੰਸੀ ਨੇ ਮਾਰੀ ਰੇਡ
ਗੀਤ ਨੂੰ ਸੰਗੀਤ ਬਲੈਕ ਵਾਇਰਸ ਨੇ ਦਿੱਤਾ ਹੈ, ਜਿਸ ’ਚ ਪੁਰਾਣੇ ਤੇ ਨਵੇਂ ਦੋਵਾਂ ਤਰ੍ਹਾਂ ਦੇ ਸਾਜ ਸੁਣਨ ਨੂੰ ਮਿਲ ਰਹੇ ਹਨ। ਗੀਤ ਦੇ ਬੋਲ ਦਵਿੰਦਰ ਰਾਊਕੇ ਨੇ ਲਿਖੇ ਹਨ, ਜੋ ਰੂਹ ਨੂੰ ਸਕੂਨ ਦੇਣ ਵਾਲੇ ਹਨ।
ਗੀਤ ਦੀ ਵੀਡੀਓ ਫ਼ਿਲਮੀ ਲੋਕ ਵਲੋਂ ਬਣਾਈ ਗਈ ਹੈ, ਜਿਸ ਨੂੰ ਡਾਇਰੈਕਟ ਕੁਰਨ ਤੇ ਹਰਜੋਤ ਨੇ ਕੀਤਾ ਹੈ। ਗੀਤ ’ਚ ਫੀਮੇਲ ਲੀਡ ’ਚ ਪੀਹੂ ਸ਼ਰਮਾ ਦੇਖਣ ਨੂੰ ਮਿਲ ਰਹੀ ਹੈ।
ਯੂਟਿਊਬ ’ਤੇ ਇਸ ਗੀਤ ਨੂੰ ਅਮਨ ਯਾਣਕ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਹੁਣ ਤਕ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।