ਕੀ ਅਲੀ ਗੋਨੀ ਤੇ ਜੈਸਮੀਨ ਭਸੀਨ ਦਾ ਹੋ ਗਿਆ ਬ੍ਰੇਕਅੱਪ? ਤਸਵੀਰ ਨਾਲ ਪ੍ਰਸ਼ੰਸਕ ਹੋਏ ਉਦਾਸ

04/06/2022 1:57:03 PM

ਮੁੰਬਈ (ਬਿਊਰੋ)– ਟੀ. ਵੀ. ਇੰਡਸਟਰੀ ਦੇ ਮਸ਼ਹੂਰ ਕੱਪਲ ਜੈਸਮੀਨ ਭਸੀਨ ਤੇ ਅਲੀ ਗੋਨੀ ਦੇ ਹਾਲ ਹੀ ’ਚ ਬ੍ਰੇਕਅੱਪ ਹੋਣ ਦੀਆਂ ਖ਼ਬਰਾਂ ਆਈਆਂ ਹਨ। ਕੱਪਲ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਬ੍ਰੇਕਅੱਪ ਦਾ ਹਿੰਟ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਵਿਰੁੱਧ ਜਾਰੀ ਸੰਮਨ ’ਤੇ 5 ਮਈ ਤੱਕ ਰੋਕ

ਇਸ ਖ਼ਬਰ ਨਾਲ ਪ੍ਰਸ਼ੰਸਕ ਕਾਫੀ ਉਦਾਸ ਨਜ਼ਰ ਆ ਰਹੇ ਹਨ। ਪੋਸਟ ਦਾ ਪੂਰਾ ਸੱਚ ਤਾਂ ਨਹੀਂ ਪਤਾ ਪਰ ਉਨ੍ਹਾਂ ਦੀ ਇਸ ਪੋਸਟ ਨੇ ਪ੍ਰਸ਼ੰਸਕਾਂ ਨੂੰ ਉਦਾਸ ਕਰ ਦਿੱਤਾ ਹੈ।

ਅਲੀ ਨੇ ਬਿੱਗ ਬੌਸ ਸ਼ੋਅ ਤੋਂ ਆਪਣੀ ਤੇ ਜੈਸਮੀਨ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਅਲੀ ਨੇ ਲਿਖਿਆ ਹੈ, ‘ਇਕੱਠੇ ਨਹੀਂ ਪਰ ਦਿਲ ਹਮੇਸ਼ਾ ਜੁੜੇ ਰਹਿਣਗੇ।’ ਅਲੀ ਨੇ ਪੋਸਟ ਦੀ ਕੈਪਸ਼ਨ ’ਚ ਇਨਫਿਨੀਟੀ ਦਾ ਸਾਈਨ ਵੀ ਲਗਾਇਆ ਹੈ। ਤਸਵੀਰ ’ਚ ਦੋਵੇਂ ਇਕ-ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ।

ਜੈਸਮੀਨ ਨੇ ਵੀ ਅਲੀ ਦੀ ਇਹ ਪੋਸਟ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਇਸ ਸਟੋਰੀ ’ਚ ਅਲੀ ਨੂੰ ਟੈਗ ਵੀ ਕੀਤਾ ਹੈ। ਦੋਵਾਂ ਦੀ ਪੋਸਟ ਦੇਖ ਕੇ ਤਾਂ ਇੰਝ ਲੱਗ ਰਿਹਾ ਹੈ ਕਿ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਹੈ। ਹੁਣ ਸੱਚ ਤਾਂ ਅਲੀ ਤੇ ਜੈਸਮੀਨ ਹੀ ਦੱਸ ਸਕਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News