‘ਪੁਸ਼ਪਾ’ ਤੋਂ ਬਾਅਦ ਹੁਣ ਅੱਲੂ ਅਰਜੁਨ ਦੀ ਇਸ ਫ਼ਿਲਮ ਦਾ ਹਿੰਦੀ ਵਰਜ਼ਨ ਹੋਵੇਗਾ ਸਿਨੇਮਾਘਰਾਂ ’ਚ ਰਿਲੀਜ਼

01/18/2022 1:54:51 PM

ਮੁੰਬਈ (ਬਿਊਰੋ)– ਅੱਲੂ ਅਰਜੁਨ ਸਭ ਤੋਂ ਚਰਚਿਤ ਸਿਤਾਰਿਆਂ ’ਚੋਂ ਇਕ ਹੈ। ਫ਼ਿਲਮ ‘ਪੁਸ਼ਪਾ : ਦਿ ਰਾਈਜ਼’ ਤੋਂ ਬਾਅਦ ਅੱਲੂ ਅਰਜੁਨ ਦੀ ਕਾਫੀ ਚਰਚਾ ਹੋ ਰਹੀ ਹੈ। ਇਹ ਫ਼ਿਲਮ ਪੂਰੀ ਦੁਨੀਆ ’ਚ ਹਿੱਟ ਸਾਬਿਤ ਹੋਈ ਹੈ। ‘ਪੁਸ਼ਪਾ’ ਦੀ ਪ੍ਰਸਿੱਧੀ ਤੇ ਸਫਲਤਾ ਨੂੰ ਦੇਖਦਿਆਂ ਹੁਣ ਫ਼ਿਲਮ ‘ਆਲਾ ਵੈਕੁੰਟਪੁਰਮੁਲੁ’ ਦੇ ਨਿਰਮਾਤਾਵਾਂ ਨੇ ਉਨ੍ਹਾਂ ਦੀ ਫ਼ਿਲਮ ਨੂੰ ਹਿੰਦੀ ’ਚ ਡਬ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਨੇ ਯੂਜ਼ਰ ਦੇ ਘਰ ਲਗਵਾਇਆ ਬਿਜਲੀ ਦਾ ਮੀਟਰ, ਕਿਹਾ– ‘ਨਹੀਂ ਸੋਚਿਆ...’

ਫ਼ਿਲਮ ਦਾ ਹਿੰਦੀ ਵਰਜ਼ਨ 26 ਜਨਵਰੀ ਨੂੰ ਭਾਰਤ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗਾ। ਤ੍ਰਿਵਿਕਰਮ ਸ਼੍ਰੀਨਿਵਾਸ ਵਲੋਂ ਨਿਰਦੇਸ਼ਿਤ ਅੱਲੂ ਅਰਜੁਨ ਦੀ ਫ਼ਿਲਮ ‘ਅਲਾ ਵੈਕੁੰਟਪੁਰਮੁਲੁ’ ਨੇ ਸਾਲ 2020 ’ਚ ਸਿਨੇਮਾਘਰਾਂ ’ਚ ਦਸਤਕ ਦਿੱਤੀ। ਫਿਰ ਇਹ ਇਕ ਬਲਾਕਬਸਟਰ ਬਣ ਗਈ।

‘ਅਲਾ ਵੈਕੁੰਟਪੁਰਮੁਲੁ’ ਦੀ ਕੁਲ ਕਮਾਈ ਲਗਭਗ 160 ਕਰੋੜ ਰੁਪਏ ਹੈ। ਇਹ ਫ਼ਿਲਮ ਸਾਲ 2020 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ’ਚੋਂ ਇਕ ਸੀ। ਫਿਲਹਾਲ ਇਹ ਫ਼ਿਲਮ ਨੈੱਟਫਲਿਕਸ ’ਤੇ ਸਟ੍ਰੀਮ ਕਰ ਰਹੀ ਹੈ।

ਅੱਲੂ ਅਰਜੁਨ ਦੀ ‘ਪੁਸ਼ਪਾ’ ਧਮਾਕੇਦਾਰ ਹਿੱਟ ਰਹੀ ਹੈ, ਇਸ ਲਈ ਨਿਰਮਾਤਾ ਹਿੰਦੀ ’ਚ ‘ਅਲਾ ਵੈਕੁੰਟਪੁਰਮੁਲੁ’ ਨੂੰ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ‘ਅਲਾ ਵੈਕੁੰਟਪੁਰਮੁਲੁ’ ਇਕ ਵਪਾਰਕ ਮਨੋਰੰਜਨ ਫ਼ਿਲਮ ਹੈ, ਜਿਸ ’ਚ ਅੱਲੂ ਅਰਜੁਨ, ਪੂਜਾ ਹੇਗੜੇ ਤੇ ਸਮੂਥਿਰਕਾਨੀ ਮੁੱਖ ਭੂਮਿਕਾਵਾਂ ’ਚ ਹਨ। ਤ੍ਰਿਵਿਕਰਮ ਸ਼੍ਰੀਨਿਵਾਸ ਵਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਤੱਬੂ, ਜੈਰਾਮ, ਸੁਸ਼ਾਂਤ, ਨਿਵੇਥਾ ਪਥੁਰਾਜ, ਨਵਦੀਪ ਤੇ ਰਾਹੁਲ ਰਾਮਕ੍ਰਿਸ਼ਨ ਵੀ ਮੁੱਖ ਭੂਮਿਕਾਵਾਂ ’ਚ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News