‘ਜਵਾਨ’ ਫ਼ਿਲਮ ’ਚ ਸ਼ਾਹਰੁਖ ਖ਼ਾਨ ਨਾਲ ਨਜ਼ਰ ਆਉਣਗੇ ਅੱਲੂ ਅਰਜੁਨ! ਆਫਰ ਹੋਇਆ ਵੱਡਾ ਰੋਲ

Tuesday, Feb 14, 2023 - 11:29 AM (IST)

‘ਜਵਾਨ’ ਫ਼ਿਲਮ ’ਚ ਸ਼ਾਹਰੁਖ ਖ਼ਾਨ ਨਾਲ ਨਜ਼ਰ ਆਉਣਗੇ ਅੱਲੂ ਅਰਜੁਨ! ਆਫਰ ਹੋਇਆ ਵੱਡਾ ਰੋਲ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਇਸ ਸਾਲ ਫ਼ਿਲਮ ‘ਪਠਾਨ’ ਨਾਲ ਪਹਿਲਾਂ ਹੀ ਬਾਕਸ ਆਫਿਸ ’ਤੇ ਤੂਫ਼ਾਨ ਲਿਆ ਚੁੱਕੇ ਹਨ। ਹੁਣ ਕਿੰਗ ਖ਼ਾਨ ਇਕ ਹੋਰ ਧਮਾਕੇ ਦੀ ਤਿਆਰੀ ਕਰ ਰਹੇ ਹਨ। 2023 ’ਚ ਉਨ੍ਹਾਂ ਦੀ ਬਹੁ-ਉਡੀਕੀ ਜਾ ਰਹੀ ਫ਼ਿਲਮ ‘ਜਵਾਨ’ ਵੀ ਰਿਲੀਜ਼ ਹੋ ਰਹੀ ਹੈ। ਇਹ ਇਕ ਪੈਨ ਇੰਡੀਆ ਫ਼ਿਲਮ ਹੈ, ਜਿਸ ’ਚ ਨਿਰਦੇਸ਼ਕ ਤੋਂ ਲੈ ਕੇ ਅਦਾਕਾਰ ਦੱਖਣ ਦੇ ਹਨ। ਸ਼ਾਹਰੁਖ ਖ਼ਾਨ, ਨਯਨਤਾਰਾ, ਵਿਜੇ ਸੇਤੂਪਤੀ ਤੋਂ ਬਾਅਦ ‘ਜਵਾਨ’ ’ਚ ਇਕ ਹੋਰ ਸੁਪਰਸਟਾਰ ਦੀ ਐਂਟਰੀ ਹੋਣ ਵਾਲੀ ਹੈ।

ਸੁਣਨ ’ਚ ਆਇਆ ਹੈ ਕਿ ‘ਜਵਾਨ’ ਰਾਹੀਂ ‘ਪੁਸ਼ਪਾ’ ਸਟਾਰ ਅੱਲੂ ਅਰਜੁਨ ਬਾਲੀਵੁੱਡ ’ਚ ਡੈਬਿਊ ਕਰਨ ਵਾਲੇ ਹਨ। ਜੀ ਹਾਂ, ਤੁਸੀਂ ਸਹੀ ਪੜ੍ਹਿਆ। ਹੁਣ ਇਹ ਖ਼ਬਰ ਕਿੰਨੀ ਸਹੀ ਹੈ, ਇਸ ਬਾਰੇ ਕੋਈ ਅਧਿਕਾਰਤ ਵੇਰਵਾ ਸਾਹਮਣੇ ਨਹੀਂ ਆਇਆ ਹੈ ਪਰ ਫ਼ਿਲਮ ਪ੍ਰਸ਼ੰਸਕਾਂ ’ਚ ਇਕ ਹਲਚਲ ਜ਼ਰੂਰ ਹੈ। ਇੰਨੇ ਵੱਡੇ ਸਿਤਾਰਿਆਂ ਨੂੰ ਇਕੋ ਫ਼ਿਲਮ ’ਚ ਇਕੱਠੇ ਦੇਖਣ ਲਈ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ। ਖ਼ਬਰਾਂ ਹਨ ਕਿ ਅੱਲੂ ਅਰਜੁਨ ਨੂੰ ਫ਼ਿਲਮ ‘ਜਵਾਨ’ ’ਚ ਰੋਲ ਆਫਰ ਕੀਤਾ ਗਿਆ ਹੈ। ਜੇਕਰ ਅੱਲੂ ਇਹ ਰੋਲ ਕਰਨ ਲਈ ਰਾਜ਼ੀ ਹੋ ਜਾਂਦੇ ਹਨ ਤਾਂ ਇਹ ਉਨ੍ਹਾਂ ਦਾ ਬਾਲੀਵੁੱਡ ਡੈਬਿਊ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਅਗਲੇ ਮਹੀਨੇ ਸਿੱਧੂ ਦੀ ਬਰਸੀ ਮਨਾਏਗਾ ਪਰਿਵਾਰ, ਪਿਤਾ ਬਲਕੌਰ ਸਿੰਘ ਨੇ ਕੀਤਾ ਵੱਡਾ ਐਲਾਨ

ਅੱਲੂ ਅਰਜੁਨ ਫ਼ਿਲਮ ‘ਪੁਸ਼ਪਾ’ ਨਾਲ ਪੂਰੇ ਭਾਰਤ ਦੇ ਸਟਾਰ ਬਣ ਗਏ ਹਨ। ਬਾਲੀਵੁੱਡ ’ਚ ਵੀ ਅਦਾਕਾਰਾਂ ਦੀ ਮੰਗ ਵੱਧ ਗਈ ਹੈ। ਅੱਲੂ ਨੂੰ ‘ਜਵਾਨ’ ’ਚ ਕੈਮਿਓ ਰੋਲ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਭੂਮਿਕਾ ਬੇਸ਼ੱਕ ਛੋਟੀ ਹੈ ਪਰ ਕਹਾਣੀ ਦਾ ਅਹਿਮ ਹਿੱਸਾ ਹੋਵੇਗੀ। ਨਿਰਦੇਸ਼ਕ ਅਟਲੀ ਨੂੰ ਉਮੀਦ ਹੈ ਕਿ ਅੱਲੂ ਅਰਜੁਨ ਇਸ ਭੂਮਿਕਾ ਨੂੰ ਕਰਨ ਲਈ ਸਹਿਮਤ ਹੋ ਜਾਣਗੇ। ਅਜੇ ਤਕ ਸਾਊਥ ਅਦਾਕਾਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਅੱਲੂ ਅਰਜੁਨ ਆਪਣੇ ਫ਼ੈਸਲੇ ਦਾ ਖ਼ੁਲਾਸਾ ਕਰਨਗੇ।

ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਨਿਰਦੇਸ਼ਕ ਅਟਲੀ ਲਈ ਇਸ ਖ਼ਾਸ ਹਿੱਸੇ ਦੀ ਕਾਸਟਿੰਗ ਮੁਸ਼ਕਿਲ ਹੋ ਰਹੀ ਹੈ। ਉਸ ਨੂੰ ਇਸ ਭੂਮਿਕਾ ਲਈ ਏ ਲਿਸਟ ਸਟਾਰ ਦੀ ਜ਼ਰੂਰਤ ਹੈ, ਜੋ ਪਹਿਲਾਂ ਕਦੇ ਵੀ ਸ਼ਾਹਰੁਖ ਖ਼ਾਨ ਨਾਲ ਸਕ੍ਰੀਨ ’ਤੇ ਨਜ਼ਰ ਨਹੀਂ ਆਏ। ਕੁਝ ਦਿਨਾਂ ’ਚ ਅੱਲੂ ਆਪਣਾ ਫ਼ੈਸਲਾ ਨਿਰਦੇਸ਼ਕ ਨੂੰ ਦੱਸ ਦੇਣਗੇ। ਸਾਊਥ ਦੇ ਮਸ਼ਹੂਰ ਨਿਰਦੇਸ਼ਕ ਅਟਲੀ ਫ਼ਿਲਮ ‘ਜਵਾਨ’ ਬਣਾ ਰਹੇ ਹਨ। ਇਸ ਫ਼ਿਲਮ ’ਚ ਕਿੰਗ ਖ਼ਾਨ ਪਹਿਲੀ ਵਾਰ ਨਯਨਤਾਰਾ, ਵਿਜੇ ਸੇਤੂਪਤੀ ਨਾਲ ਸਕ੍ਰੀਨ ਸਾਂਝੀ ਕਰਨਗੇ। 2023 ’ਚ ਕਿੰਗ ਖ਼ਾਨ ਦੀ ਇਹ ਦੂਜੀ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News