ਇਸ ਦਿਨ ਰਿਲੀਜ਼ ਹੋਵੇਗੀ ਅੱਲੂ ਅਰਜੁਨ ਦੀ ਫ਼ਿਲਮ ''ਪੁਸ਼ਪਾ'', ਆਮਿਰ ਖ਼ਾਨ ਨਾਲ ਹੋਵੇਗਾ ਮੁਕਾਬਲਾ

Wednesday, Aug 04, 2021 - 10:26 AM (IST)

ਇਸ ਦਿਨ ਰਿਲੀਜ਼ ਹੋਵੇਗੀ ਅੱਲੂ ਅਰਜੁਨ ਦੀ ਫ਼ਿਲਮ ''ਪੁਸ਼ਪਾ'', ਆਮਿਰ ਖ਼ਾਨ ਨਾਲ ਹੋਵੇਗਾ ਮੁਕਾਬਲਾ

ਮੁੰਬਈ: ਕ੍ਰਿਸਮਿਸ ਮੌਕੇ ਅਕਸਰ ਹਰ ਸਾਲ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ। ਲੰਮੇ ਸਮੇਂ ਤੋਂ ਇੰਤਜ਼ਾਰ ਕੀਤੀ ਜਾਣ ਵਾਲੀ ਆਮਿਰ ਖਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਕ੍ਰਿਸਮਿਸ ਮੌਕੇ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਅੱਜ ਅਦਾਕਾਰ ਅੱਲੂ ਅਰਜੁਨ ਦੀ ਮੋਸਟ ਅਵੇਟੇਡ ਫ਼ਿਲਮ 'ਪੁਸ਼ਪਾ: ਦਿ ਰਾਇਜ਼' ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਮੇਕਰਸ ਨੇ ਦੱਸਿਆ ਹੈ ਕਿ ਇਸ ਫ਼ਿਲਮ ਦਾ ਫਰਸਟ ਪਾਰਟ ਕ੍ਰਿਸਮਿਸ 2021 'ਚ ਰਿਲੀਜ਼ ਕੀਤਾ ਜਾਵੇਗਾ। ਦੂਜਾ ਪਾਰਟ 2022 'ਚ ਰਿਲੀਜ਼ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।
ਇਸ ਫ਼ਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਕਿਉਂਕਿ ਇਸ 'ਚ ਆਇਕਨ ਸਟਾਰ ਅੱਲੂ ਅਰਜੁਨ, ਰਸ਼ਿਮਕਾ ਮੰਦਾਨਾ ਅਤੇ ਫਹਦ ਫਾਸਿਲ ਨਜ਼ਰ ਆਉਣਗੇ।

PunjabKesari
ਜਿਵੇਂ ਹੀ ਫ਼ਿਲਮ ਦੀ ਪਹਿਲੀ ਲੁੱਕ ਰਿਲੀਜ਼ ਕੀਤੀ ਗਈ ਉਵੇਂ ਹੀ ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਵਿਚ ਉਤਸ਼ਾਹ ਦੀ ਲਹਿਰ ਦੌੜ ਗਈ। ਆਇਕੌਨ ਸਟਾਰ ਇਸ ਪੈਨ ਇੰਡੀਆ ਫ਼ਿਲਮ ਜ਼ਰੀਏ ਸੁਕੁਮਾਰ ਅਤੇ ਮਿਊਜ਼ਿਕ ਮੇਸਟ੍ਰੋ ਦੇਵੀ ਸ੍ਰੀ ਪ੍ਰਸਾਦ ਦੇ ਨਾਲ ਇਕ ਵਾਰ ਫਿਰ ਕੰਮ ਕਰਨਗੇ। ਇਸ ਨੂੰ ਲੈ ਕੇ ਮੂਵੀ ਮੇਕਰਸ ਦੇ ਨਿਰਮਾਤਾ ਨਵੀਨ ਯਰਨੇਨੀ ਅਤੇ ਵਾਈ ਰਵੀਸ਼ੰਕਰ ਕਹਿੰਦੇ ਹਨ, 'ਪੁਸ਼ਪਾ ਦੀ ਕਹਾਣੀ ਐਕਸ਼ਨ ਨਾਲ ਭਰਪੂਰ ਹੈ ਜਿਸ 'ਚ ਅਜਿਹੇ ਪਲ ਹਨ ਜੋ ਦਿਲ ਨੂੰ ਛੂਹ ਜਾਂਦੇ ਹਨ ਅਤੇ ਇਸ ਫ਼ਿਲਮ ਨੂੰ ਬਣਾਉਣਾ ਸਾਡੇ ਲਈ ਬਹੁਤ ਹੀ ਮਜ਼ੇਦਾਰ ਰਿਹਾ। ਇਸ ਫ਼ਿਲਮ ਨੇ ਪਹਿਲਾਂ ਤੋਂ ਹੀ ਦਰਸ਼ਕਾਂ ਦੇ ਵਿਚ ਕਾਫ਼ੀ ਉਤਸੁਕਤਾ ਪੈਦਾ ਕਰ ਦਿੱਤੀ ਹੈ।'
ਉਨ੍ਹਾਂ ਕਿਹਾ, 'ਅਸੀਂ ਇਹ ਐਲਾਨ ਕਰਦਿਆਂ ਬੇਹੱਦ ਉਤਸ਼ਾਹਿਤ ਹਾਂ ਕਿ ਫ਼ਿਲਮ ਦੇ ਪਹਿਲੇ ਭਾਗ ਨੂੰ ਇਸ ਸਾਲ ਕ੍ਰਿਸਮਿਸ 'ਤੇ ਰਿਲੀਜ਼ ਕੀਤਾ ਜਾਵੇਗਾ। ਸਾਨੂੰ ਇਸ ਗੱਲ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਪ੍ਰਸ਼ੰਸਕ ਇਸ ਫ਼ਿਲਮ ਨੂੰ ਦੇਖਕੇ ਇਸਦੀ ਪੂਰੀ ਟੀਮ 'ਤੇ ਪਿਆਰ ਵਰ੍ਹਾਉਣ। ਅਸੀਂ ਫੈਸਲਾ ਲਿਆ ਹੈ ਕਿ ਅਸੀਂ ਇਸ ਸਾਲ ਫ਼ਿਲਮ ਦਾ ਦੂਜਾ ਹਿੱਸਾ 2022 'ਚ ਰਿਲੀਜ਼ ਕਰਾਂਗੇ।'
ਇਸ ਫ਼ਿਲਮ ਦੇ ਨਾਲ ਦਰਸ਼ਕ ਅੱਲੂ ਅਰਜੁਨ ਅਤੇ ਰਸ਼ਿਮਕਾ ਮੰਦਾਨਾ ਨੂੰ ਪਹਿਲੀ ਵਾਰ ਬਿੱਗ ਸਕ੍ਰੀਨ 'ਤੇ ਸਪੇਸ ਸ਼ੇਅਰ ਕਰਦਿਆਂ ਦੇਖਣਗੇ। ਇਸ ਫ਼ਿਲਮ ਦਾ ਪਹਿਲਾ ਹਿੱਸਾ ਕ੍ਰਿਸਮਿਸ 2021 ਅਤੇ ਦੂਜਾ ਹਿੱਸਾ 2022 'ਚ ਰਿਲੀਜ਼ ਕੀਤਾ ਜਾਵੇਗਾ।
ਇਸ ਸਾਲ ਕ੍ਰਿਸਮਿਸ 'ਤੇ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਵੀ ਰਿਲੀਜ਼ ਹੋਵੇਗੀ। ਯਾਨੀ ਬਾਕਸ ਆਫਿਸ 'ਤੇ ਇਸ ਕ੍ਰਿਸਮਿਸ ਤੇ ਦੋਵੇਂ ਸਿਤਾਰਿਆਂ ਦੀ ਟੱਕਰ ਹੋਣ ਵਾਲੀ ਹੈ।


author

Aarti dhillon

Content Editor

Related News