ਅੱਲੂ ਅਰਜੁਨ ਦੀ ‘ਪੁਸ਼ਪਾ 2 ਦਿ ਰੂਲ’ ਦਾ ਪੋਸਟਰ ਜਾਰੀ, ਅਗਲੇ ਸਾਲ ਇਸ ਦਿਨ ਹੋਵੇਗੀ ਰਿਲੀਜ਼

Tuesday, Sep 12, 2023 - 12:38 PM (IST)

ਅੱਲੂ ਅਰਜੁਨ ਦੀ ‘ਪੁਸ਼ਪਾ 2 ਦਿ ਰੂਲ’ ਦਾ ਪੋਸਟਰ ਜਾਰੀ, ਅਗਲੇ ਸਾਲ ਇਸ ਦਿਨ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ) - ਸਾਲ ਦੀ ਸਭ ਤੋਂ ਉਡੀਕੀ ਜਾ ਰਹੀ ਫ਼ਿਲਮ ‘ਪੁਸ਼ਪਾ 2-ਦਿ ਰੂਲ’ ਦੀ ਰਿਲੀਜ਼ ਡੇਟ ਆਖਰਕਾਰ ਸਾਹਮਣੇ ਆ ਗਈ ਹੈ। ਇਹ ਫ਼ਿਲਮ 15 ਅਗਸਤ 2024 ਨੂੰ ਰਿਲੀਜ਼ ਹੋਵੇਗੀ। ਹਾਲ ਹੀ ’ਚ ਨਿਰਮਾਤਾਵਾਂ ਨੇ ਰਿਲੀਜ਼ ਦੀ ਮਿਤੀ ਦਾ ਐਲਾਨ ਕਰਦੇ ਹੋਏ ਇਕ ਅਧਿਕਾਰਤ ਪੋਸਟਰ ਜਾਰੀ ਕੀਤਾ। ‘ਪੁਸ਼ਪਾ 2-ਦਿ ਰੂਲ’ ਨੂੰ ਕਈ ਭਾਸ਼ਾਵਾਂ ’ਚ ਰਿਲੀਜ਼ ਕੀਤਾ ਜਾਵੇਗਾ। 

ਮਾਈਥ੍ਰੀ ਮੂਵੀ ਮੇਕਰਸ ਦੁਆਰਾ ਨਿਰਮਿਤ, ਮੈਸਟ੍ਰੋ ਸੁਕੁਮਾਰ ਦੁਆਰਾ ਨਿਰਦੇਸ਼ਿਤ, ਇਸ ਫ਼ਿਲਮ ’ਚ ਆਈਕਨ ਸਿਤਾਰੇ ਅੱਲੂ ਅਰਜੁਨ, ਰਸ਼ਮਿਕਾ ਮੰਦਾਨਾ ਤੇ ਫਹਿਦ ਫਾਸਿਲ ਮੁੱਖ ਭੂਮਿਕਾਵਾਂ ’ਚ ਹਨ। ‘ਪੁਸ਼ਪਾ-ਦਿ ਰਾਈਜ਼’ ਨੇ ਬਾਕਸ ਆਫਿਸ ’ਤੇ ਇਕ ਇਤਿਹਾਸਕ ਲਹਿਰ ਪੈਦਾ ਕੀਤੀ ਤੇ ਮਹਾਮਾਰੀ ਤੋਂ ਬਾਅਦ ਟ੍ਰਨਅਰਾਊਂਡ ਫ਼ਿਲਮ ਸੀ, ਜਿਸ ਨੇ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਵਾਪਸ ਲਿਆਂਦਾ।

ਫ਼ਿਲਮ ਨੇ ਆਪਣੇ ਸ਼ਕਤੀਸ਼ਾਲੀ ਸੰਵਾਦਾਂ, ਕਹਾਣੀ ਤੇ ਦਿਲ ਨੂੰ ਜਿੱਤਣ ਵਾਲੇ ਗੀਤਾਂ ਨਾਲ ਪੂਰੇ ਦੇਸ਼ ’ਚ ਧੁੰਮ ਮਚਾ ਦਿੱਤੀ ਹੈ। ਅੱਲੂ ਅਰਜੁਨ ਦੁਆਰਾ ਨਿਭਾਇਆ ਗਿਆ ‘ਪੁਸ਼ਪਰਾਜ’ ਦਾ ਕਿਰਦਾਰ ਭਾਰਤੀ ਸਿਨੇਮਾ ਦੇ ਇਤਿਹਾਸ ’ਚ ਸਭ ਤੋਂ ਪਿਆਰੇ ਕਿਰਦਾਰਾਂ ’ਚੋਂ ਇਕ ਬਣ ਗਿਆ ਹੈ, ਕਿਉਂਕਿ ਇਹ ਹਰ ਭਾਸ਼ਾ ਜਾਂ ਲੋਕਾਂ ਵਿਚਾਲੇ ਪ੍ਰਸਿੱਧ ਹੋ ਗਿਆ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News