ਆਲੀਆ ਨੂੰ ਸਮਿਤਾ ਪਾਟਿਲ ਮੈਮੋਰੀਅਲ ਐਵਾਰਡ ਨਾਲ ਕੀਤਾ ਸਨਮਾਨਿਤ, ਕਿਹਾ- ‘ਸਾਡਾ ਕੰਮ ਇਸ ਦਾ ਖ਼ਾਸ ਹਿੱਸਾ ਹੈ’
Thursday, Sep 22, 2022 - 11:26 AM (IST)
ਬਾਲੀਵੁੱਡ ਡੈਸਕ- ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਚਰਚਾ ’ਚ ਹੈ। ਫ਼ਿਲਮ ਦੀ ਸਫ਼ਲਤਾ ਨੂੰ ਲੈ ਕੇ ਅਦਾਕਾਰਾ ਬੇਹੱਦ ਖੁਸ਼ ਹੈ। ਇਸ ਦੌਰਾਨ ਅਦਾਕਾਰਾ ਦੀ ਖੁਸ਼ੀ ’ਚ ਕੁਝ ਹੋਰ ਵੀ ਸ਼ਾਮਲ ਹੋ ਗਿਆ ਹੈ। ਹਾਲ ਹੀ ’ਚ ਉਨ੍ਹਾਂ ਨੂੰ ਸਮਿਤਾ ਪਾਟਿਲ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਇਸ ਪ੍ਰਾਪਤੀ ਦੀ ਖੁਸ਼ੀ ਜ਼ਾਹਰ ਕੀਤੀ ਹੈ।
ਆਲੀਆ ਭੱਟ ਨੂੰ ਭਾਰਤੀ ਸਿਨੇਮਾ ’ਚ ਸ਼ਲਾਘਾਯੋਗ ਯੋਗਦਾਨ ਲਈ ਪ੍ਰਿਯਦਰਸ਼ਨੀ ਅਕੈਡਮੀ ਦੁਆਰਾ ਸਮਿਤਾ ਪਾਟਿਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਨਮਾਨ ਨੂੰ ਲੈ ਕੇ ਆਲੀਆ ਭੱਟ ਨੇ ਕਿਹਾ ਕਿ ਮੈਂ ਪ੍ਰਿਯਦਰਸ਼ਨੀ ਅਕੈਡਮੀ ਨੂੰ ਸਰਵੋਤਮ ਅਦਾਕਾਰਾ ਵਜੋਂ ਸਮਿਤਾ ਪਾਟਿਲ ਮੈਮੋਰੀਅਲ ਐਵਾਰਡ ਤੋਂ ਸਨਮਾਨ ਪ੍ਰਦਾਨ ਕਰਨ ਲਈ ਧੰਨਵਾਦ ਕਰਨਾ ਚਾਹਾਂਗੀ। ਅਦਾਕਾਰਾ ਨੇ ਇਹ ਵੀ ਕਿਹਾ ਕਿ ਇਹ ਉਸਦੇ ਲਈ ਬਹੁਤ ਮਾਣ ਵਾਲੀ ਗੱਲ ਹੈ, ਜਿਸਨੂੰ ਉਹ ਆਉਣ ਵਾਲੇ ਸਾਲਾਂ ’ਚ ਸੰਭਾਲਣਾ ਚਾਹੇਗੀ।
ਇਹ ਵੀ ਪੜ੍ਹੋ : ਇਹ ਸਾਲ ਹੋਰ ਵੀ ਖ਼ਾਸ ਹੋਵੇਗੀ ਸ਼ਾਹਰੁਖ ਦੇ ਮੰਨਤ ਦੀ ਦੀਵਾਲੀ, ਪਤਨੀ ਗੌਰੀ ਖ਼ਾਨ ਨੇ ਕੀਤਾ ਖੁਲਾਸਾ
ਇਸ ਦੇ ਨਾਲ ਹੀ ਆਲੀਆ ਨੇ ਦੇਸ਼ ਦੀ ਤਾਰੀਫ਼ ਵੀ ਕੀਤੀ ਅਤੇ ਕਿਹਾ ਕਿ ਭਾਰਤ ਕੋਲ ਕਲਾ ਦੀ ਸਭ ਤੋਂ ਖ਼ਾਸ ਵਿਰਾਸਤ ਹੈ ਅਤੇ ਮੈਂ ਹਮੇਸ਼ਾ ਧੰਨਵਾਦੀ ਰਹਾਂਗੀ ਕਿ ਸਾਡਾ ਕੰਮ ਇਸ ਦਾ ਖ਼ਾਸ ਹਿੱਸਾ ਹੈ।
ਇੰਨਾ ਹੀ ਨਹੀਂ ਆਲੀਆ ਨੇ ਇੰਸਟਾਗ੍ਰਾਮ ਸਟੋਰੀ ’ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਸਮਿਤਾ ਪਾਟਿਲ ਮੈਮੋਰੀਅਲ ਐਵਾਰਡ ਮਿਲਣ ਲਈ ਧੰਨਵਾਦੀ ਹਾਂ। ਸਭ ਦਾ ਧੰਨਵਾਦ।’
ਇਹ ਵੀ ਪੜ੍ਹੋ : ਰਵੀਨਾ ਟੰਡਨ ਦੀ ਇਹ ਦਮਦਾਰ ਫ਼ਿਲਮ ਨਾਲ ਕਰੇਗੀ ਵਾਪਸੀ, ਅਰਬਾਜ਼ ਖ਼ਾਨ ਪ੍ਰੋਡਕਸ਼ਨ ਬੈਨਰ ਹੇਠ ਬਣੇਗੀ ਫ਼ਿਲਮ
ਦੱਸ ਦੇਈਏ ਕਿ ਆਲੀਆ-ਰਣਬੀਰ ਦੀ ਫ਼ਿਲਮ ‘ਬ੍ਰਹਮਾਸਤਰ’ ਨੇ ਬਾਕਸ ਆਫ਼ਿਸ ’ਤੇ ਜ਼ਬਰਦਸਤ ਕਮਾਈ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਮੌਨੀ ਰਾਏ, ਅਮਿਤਾਭ ਬੱਚਨ ਅਤੇ ਨਾਗਾਰਜੁਨ ਵੀ ਅਹਿਮ ਭੂਮਿਕਾ ’ਚ ਨਜ਼ਰ ਆਏ ਹਨ। ਫ਼ਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਕੀਤਾ ਹੈ।