''ਕੰਨਿਆਦਾਨ'' ਵਿਗਿਆਪਨ ਨੂੰ ਲੈ ਕੇ ਮੁਸ਼ਕਿਲਾਂ ''ਚ ਘਿਰੀ ਆਲੀਆ, ਅਦਾਕਾਰਾ ਦੇ ਖਿਲਾਫ ਦਰਜ ਹੋਇਆ ਕੇਸ

Thursday, Sep 30, 2021 - 04:31 PM (IST)

''ਕੰਨਿਆਦਾਨ'' ਵਿਗਿਆਪਨ ਨੂੰ ਲੈ ਕੇ ਮੁਸ਼ਕਿਲਾਂ ''ਚ ਘਿਰੀ ਆਲੀਆ, ਅਦਾਕਾਰਾ ਦੇ ਖਿਲਾਫ ਦਰਜ ਹੋਇਆ ਕੇਸ

ਮੁੰਬਈ- ਅਦਾਕਾਰਾ ਆਲੀਆ ਭੱਟ ਦਾ 'ਕੰਨਿਆਦਾਨ' ਵਾਲਾ ਵਿਗਿਆਪਨ ਬੀਤੇ ਕਈ ਦਿਨਾਂ ਤੋਂ ਵਿਵਾਦਾਂ ਵੱਲ ਚੱਲ ਰਿਹਾ ਹੈ। ਇਹ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਹਾਲ ਹੀ 'ਚ ਇਕ ਸ਼ਖਸ ਨੇ ਆਲੀਆ ਭੱਟ ਦੇ ਖਿਲਾਫ ਮੁੰਬਈ ਦੇ ਸਾਂਤਾਕਰੂਜ ਥਾਣੇ 'ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਉਨ੍ਹਾਂ ਆਲੀਆ ਭੱਟ ਦਾ 'ਕੰਨਿਆਦਾਨ' 'ਤੇ ਵਿਚਾਰ ਰੱਖਣਾ ਬਿਲਕੁੱਲ ਪਸੰਦ ਨਹੀਂ ਆ ਰਿਹਾ ਹੈ।


ਸ਼ਿਕਾਇਤਕਰਤਾ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਆਲੀਆ ਦਾ ਇਹ ਵਿਗਿਆਪਨ ਹਿੰਦੁ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ ਕਿਉਂਕਿ ਇਸ 'ਚ 'ਕੰਨਿਆਦਾਨ' ਨੂੰ ਪ੍ਰਤੀਗਾਮੀ ਤਰੀਕੇ ਨਾਲ ਦਿਖਾਇਆ ਹੈ। ਲਿਹਾਜ਼ਾ ਮੰਗ ਹੈ ਕਿ ਮਾਨਯਵਰ ਕੰਪਨੀ ਅਤੇ ਆਲੀਆ ਭੱਟ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਆਲੀਆ ਲਾੜੀ ਦੇ ਰੂਪ 'ਚ ਨਜ਼ਰ ਆ ਰਹੀ ਹੈ ਅਤੇ ਵਿਆਹ ਦੇ ਮੰਡਪ 'ਤੇ ਬੈਠੀ ਹੋਈ ਹੈ। ਇਸ ਦੌਰਾਨ ਆਪਣੀ ਪਰਵਰਿਸ਼ ਅਤੇ ਮਾਤਾ-ਪਿਤਾ ਦੇ ਬਾਰੇ 'ਚ ਗੱਲ ਕਰਦੀ ਹੈ। ਨਾਲ ਹੀ 'ਕੰਨਿਆਦਾਨ' ਦੀ ਪਰੰਪਰਾ 'ਤੇ ਰਾਏ ਰੱਖਦੀ ਹੈ ਕਿ ਇਸ ਨੂੰ ਕੰਨਿਆਦਾਨ ਦੀ ਜਗ੍ਹਾ 'ਕੰਨਿਆਮਾਨ' ਕਰ ਦੇਣਾ ਚਾਹੀਦਾ। ਇਸ ਟੀ.ਵੀ. ਐਡ ਦੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਇਸ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਸੀ। ਲੋਕਾਂ ਦਾ ਕਹਿਣਾ ਹੈ ਕਿ ਸਾਰੇ ਧਰਮਾਂ 'ਚ ਕਈ ਅਜਿਹੀਆਂ ਕੁਰੀਤੀਆਂ ਹਨ ਜਿਨ੍ਹਾਂ ਦੇ ਖਿਲਾਫ ਜਾਗਰੂਕਤਾ ਨਹੀਂ ਫਲਾਈ ਜਾਂਦੀ ਪਰ ਕੁਝ ਬ੍ਰਾਂਡਸ ਅਜਿਹੇ ਹਨ ਜਿਨ੍ਹਾਂ ਨੇ ਹਿੰਦੂ ਧਰਮ ਦੇ ਖਿਲਾਫ ਜਿਵੇਂ ਧਰਮ ਯੁੱਧ ਛੇੜ ਕੇ ਰੱਖ ਦਿੱਤਾ ਹੈ।

Bollywood Tadka
ਦੱਸ ਦੇਈਏ ਕਿ ਆਲੀਆ ਪ੍ਰੇਮੀ ਰਣਬੀਰ ਕਪੂਰ ਦੇ ਨਾਲ ਜੋਧਪੁਰ 'ਚ ਸੀ। ਹੁਣ ਦੋਵੇਂ ਵਾਪਸ ਮੰਬਈ ਆ ਗਏ ਹਨ। ਦੋਵਾਂ ਦੀਆਂ ਵੇਕੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਆਲੀਆ ਅਤੇ ਰਣਵੀਰ ਦੇ ਨਾਲ ਬਿਤਾਏ ਪਲਾਂ ਦੀਆਂ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਦੋਵੇਂ ਜਲਦ ਵਿਆਹ ਕਰ ਸਕਦੇ ਹਨ।


author

Aarti dhillon

Content Editor

Related News