ਰਣਬੀਰ ਨਾਲ ਸੱਤ ਫੇਰੇ ਲੈਂਦੇ ਹੋਏ ਨਹੀਂ ਛੁਪੀ ਆਲੀਆ ਦੀ ਖੁਸ਼ੀ, ਦੇਖੋ ਖੂਬਸੂਰਤ ਤਸਵੀਰਾਂ

Saturday, Apr 16, 2022 - 12:14 PM (IST)

ਰਣਬੀਰ ਨਾਲ ਸੱਤ ਫੇਰੇ ਲੈਂਦੇ ਹੋਏ ਨਹੀਂ ਛੁਪੀ ਆਲੀਆ ਦੀ ਖੁਸ਼ੀ, ਦੇਖੋ ਖੂਬਸੂਰਤ ਤਸਵੀਰਾਂ

ਮੁੰਬਈ- ਬੀ-ਟਾਊਨ ਦੇ ਗਲਿਆਰਿਆਂ 'ਚ ਇਸ ਸਮੇਂ ਬਾਲੀਵੁੱਡ ਲਵ ਬਰਡਸ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਤਸਵੀਰਾਂ ਛਾਈਆਂ ਹੋਈਆਂ ਹਨ। ਜਿਥੇ ਹੁਣ ਤੱਕ ਪ੍ਰਸ਼ੰਸਕ ਜੋੜੇ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਨੂੰ ਦੇਖ ਰਹੇ ਸਨ। ਇਸ ਵਿਚਾਲੇ ਲਾੜੀ ਦੀ ਭੈਣ ਸ਼ਾਹੀਨ ਭੱਟ ਨੇ ਜੋੜੇ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੰਨਾ ਹੀ ਨਹੀਂ ਜੋੜੇ ਦੇ ਸੱਤ ਫੇਰੇ ਲੈਂਦੇ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਇਸ ਸਮੇਂ ਚਰਚਾ ਦਾ ਵਿਸ਼ਾ ਹੈ। 

PunjabKesari
ਸ਼ਾਹੀਨ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਉਸ 'ਚ ਆਲੀਆ ਭੱਟ ਅਤੇ ਰਣਬੀਰ ਕਪੂਰ ਹੱਸ ਰਹੇ ਹਨ। ਲਾਲ ਪੱਤਿਆਂ ਵਾਲੇ ਇਕ ਖੂਬਸੂਰਤ ਦਰਖ਼ਤ ਦੇ ਵਿਚਾਲੇ ਖੜ੍ਹੇ ਹੋ ਕੇ ਰਣਬੀਰ ਅਤੇ ਆਲੀਆ ਪੋਜ਼ ਦੇ ਰਹੇ ਹਨ।

PunjabKesari
ਉਧਰ ਦੂਜੀ ਤਸਵੀਰ 'ਚ ਦੋਵਾਂ ਨੂੰ ਇਕ-ਦੂਜੇ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਦੇਖ ਸਕਦੇ ਹੋ। ਉਨ੍ਹਾਂ ਦੇ ਗਲੇ 'ਚ ਫੁੱਲਾਂ ਦੀ ਇਕ ਸਫੇਦ ਮਾਲਾ ਹੈ। ਉਨ੍ਹਾਂ 'ਤੇ ਗੁਲਾਬੀਆਂ ਪੰਖੜੀਆਂ ਦੀ ਵਰਖਾ ਹੋ ਰਹੀ ਹੈ। 

PunjabKesari
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸ਼ਾਹੀਨ ਨੇ ਲਿਖਿਆ-'ਦੁਨੀਆ 'ਚ ਮੇਰੇ ਦੋ ਪਸੰਦੀਦਾ ਲੋਕਾਂ ਨੇ ਕੱਲ ਵਿਆਹ ਕੀਤਾ ਸਾਡੀ ਅਜੀਬ ਖੁਸ਼ਮਿਜਾਜ਼ ਛੋਟੀ ਨੂੰ ਅਜੇ ਬਹੁਤ ਕੁਝ ਅਜ਼ੀਬ ਅਤੇ ਖੁਸ਼ ਮਿਲਿਆ ਹੈ। ਮੈਂ ਤੁਹਾਨੂੰ ਦੋਵਾਂ ਨੂੰ ਬਹੁਤ ਪਿਆਰ ਕਰਦੀ ਹਾਂ।

 PunjabKesari
ਇਸ ਤੋਂ ਇਲਾਵਾ ਰਣਬੀਰ ਆਲੀਆ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ 'ਚ ਦੋਵੇਂ ਹੀ ਹਰ ਰਸਮ ਨੂੰ ਬੇਹੱਦ ਇੰਜੁਆਏ ਕਰਦੇ ਦੇਖੇ ਜਾ ਰਹੇ ਹਨ। ਤਸਵੀਰਾਂ ਤੋਂ ਸਾਫ ਦਿਖ ਰਿਹਾ ਹੈ ਕਿ ਆਲੀਆ ਰਣਬੀਰ ਦੇ ਨਾਲ ਕਿੰਨੀ ਖੁਸ਼ ਹੈ। ਇਸ ਬਲੈਕ ਐਂਡ ਵ੍ਹਾਈਟ ਤਸਵੀਰ 'ਚ ਦੋਵੇਂ ਇਕ-ਦੂਜੇ ਨੂੰ ਅੱਖਾਂ 'ਚ ਅੱਖਾਂ ਪਾ ਕੇ ਨਿਹਾਰਦੇ ਰਹੇ ਹਨ।

ਸੱਤ ਫੇਰੇ ਲੈਂਦੇ ਹੋਏ ਨਹੀਂ ਛੁਪੀ ਆਲੀਆ ਦੀ ਖੁਸ਼ੀ 

PunjabKesari
ਪੂਜਾ ਕਰਦੇ ਰਣਬੀਰ-ਆਲੀਆ

PunjabKesari
ਆਲੀਆ ਅਤੇ ਰਣਬੀਰ ਨੇ ਵਿਆਹ ਦੇ ਦੌਰਾਨ ਸੱਬਿਆਸਾਚੀ ਮੁੱਖਰਜੀ ਦੇ ਡਿਜ਼ਾਈਨ ਕੀਤੇ ਹੋਏ ਆਊਟਫਿੱਟ ਚੁਣੇ। ਆਲੀਆ ਜਿਥੇ ਵ੍ਹਾਈਟ ਅਤੇ ਗੋਲਡਨ ਸਾੜੀ 'ਚ ਬਹੁਤ ਖੂਬਸੂਰਤ ਦਿਖਾਈ ਦਿੱਤੀ। ਉਧਰ ਰਣਬੀਰ ਵ੍ਹਾਈਟ ਸ਼ੇਰਵਾਨੀ 'ਚ ਹਮੇਸ਼ਾ ਦੀ ਤਰ੍ਹਾਂ ਹੈਂਡਸਮ ਲੱਗੇ। ਪ੍ਰਸ਼ੰਸਕ ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।


author

Aarti dhillon

Content Editor

Related News