ਸਿਲਵਰ ਆਊਟਫਿਟ ''ਚ ਆਲੀਆ ਭੱਟ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
Thursday, Sep 26, 2024 - 11:15 AM (IST)

ਮੁੰਬਈ- ਆਲੀਆ ਭੱਟ ਨੇ ਇਕ ਵਾਰ ਫਿਰ ਆਪਣੇ ਮਨਮੋਹਕ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਿਲਵਰ ਆਊਟਫਿਟ 'ਚ ਕੁਝ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੇ ਦੀਵਾਨੇ ਹੋ ਗਏ ਹਨ।
ਇਨ੍ਹਾਂ ਤਸਵੀਰਾਂ 'ਚ ਆਲੀਆ ਨੇ ਸਿਲਵਰ ਰੰਗ ਦਾ ਆਊਟਫਿਟ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦਾ ਹਲਕਾ ਮੇਕਅੱਪ ਅਤੇ ਖੁੱਲ੍ਹੇ ਵਾਲ ਉਸ ਦੀ ਦਿੱਖ ਨੂੰ ਹੋਰ ਨਿਖਾਰ ਰਹੇ ਹਨ।
ਜਿਵੇਂ ਹੀ ਆਲੀਆ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ, ਪ੍ਰਸ਼ੰਸਕਾਂ ਅਤੇ ਸੈਲੀਬ੍ਰਿਟੀਜ਼ ਨੇ ਕੁਮੈਂਟਸ ਅਤੇ ਲਾਈਕਸ ਦੀ ਵਰਖਾ ਕੀਤੀ। ਹਰ ਕੋਈ ਉਸ ਦੀ ਖੂਬਸੂਰਤੀ ਅਤੇ ਸਟਾਈਲ ਦੀ ਤਾਰੀਫ ਕਰ ਰਿਹਾ ਹੈ।