ਵਿਆਹ ਦੇ ਪੰਜ ਦਿਨ ਬਾਅਦ ਹੀ ਕੰਮ ''ਤੇ ਪਰਤੀ ਆਲੀਆ ਭੱਟ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

Tuesday, Apr 19, 2022 - 02:06 PM (IST)

ਵਿਆਹ ਦੇ ਪੰਜ ਦਿਨ ਬਾਅਦ ਹੀ ਕੰਮ ''ਤੇ ਪਰਤੀ ਆਲੀਆ ਭੱਟ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਮੁੰਬਈ- ਅਦਾਕਾਰਾ ਆਲੀਆ ਭੱਟ ਇਸ ਹਫਤੇ ਪ੍ਰੇਮੀ ਰਣਬੀਰ ਕਪੂਰ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਵਿਆਹ 'ਚ ਆਲੀਆ ਨੇ ਆਪਣੀ ਲੁੱਕ ਨੂੰ ਬਹੁਤ ਸਿੰਪਲ ਰੱਖਿਆ ਸੀ। ਹਾਲਾਂਕਿ ਉਸ ਲੁੱਕ 'ਚ ਵੀ ਉਹ ਬਹੁਤ ਖੂਬਸੂਰਤ ਲਾੜੀ ਬਣੀ। ਵਿਆਹ ਤੋਂ ਬਾਅਦ ਜੋੜੇ ਨੇ ਆਪਣੇ ਪ੍ਰੇਮੀ ਨੂੰ ਸ਼ਾਨਦਾਰ ਵੈਡਿੰਗ ਪਾਰਟੀ ਦਿੱਤੀ। ਉਧਰ ਰਣਬੀਰ ਅਤੇ ਆਲੀਆ ਦੇ ਵਿਆਹ ਨੂੰ ਅਜੇ 5 ਦਿਨ ਹੀ ਹੋਏ ਹਨ। ਕਪੂਰ ਪਰਿਵਾਰ ਦੀ ਨੂੰਹ ਕੰਮ 'ਤੇ ਪਰਤ ਆਈ ਹੈ। ਹਾਲ ਹੀ 'ਚ ਆਲੀਆ ਨੂੰ ਸ਼ੂਟਿੰਗ ਲਈ ਰਵਾਨਾ ਹੁੰਦੇ ਏਅਰਪੋਰਟ 'ਤੇ ਸਪਾਟ ਕੀਤਾ ਗਿਆ, ਜਿਥੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਆਲੀਆ ਪਿੰਕ ਪਲਾਜ਼ੋ ਸੂਟ 'ਚ ਬਹੁਤ ਖੂਬਸੂਰਤ ਦਿਖੀ। ਇਸ ਦੇ ਨਾਲ ਉਨ੍ਹਾਂ ਨੇ ਮੈਚਿੰਗ ਦੁਪੱਟਾ ਕੈਰੀ ਕੀਤਾ ਹੈ ਅਤੇ ਨਾਲ ਮੈਚਿੰਗ ਸੈਂਡਲ ਵੀ ਪੇਅਰ ਕੀਤੇ ਹਨ।

PunjabKesari
ਮੱਥੇ 'ਤੇ ਬਿੰਦੀ ਅਤੇ ਖੁੱਲ੍ਹੇ ਵਾਲਾਂ 'ਚ ਰਣਬੀਰ ਦੀ ਲਾੜੀ ਦੀ ਖੂਬਸੂਰਤੀ ਦੇਖਦੇ ਹੀ ਬਣ ਰਹੀ ਹੈ। 

PunjabKesari
ਏਅਰਪੋਰਟ ਦੇ ਬਾਹਰ ਆਲੀਆ ਕੈਮਰੇ ਦੇ ਸਾਹਮਣੇ ਆਪਣੇ ਮਹਿੰਦੀ ਵਾਲੇ ਹੱਥ ਫਲਾਂਟ ਕਰ ਪੋਜ਼ ਦੇ ਰਹੀ ਹੈ। ਪ੍ਰਸ਼ੰਸਕਾਂ ਨੂੰ ਆਲੀਆ ਦਾ ਇਹ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ।

PunjabKesari
ਦੱਸ ਦੇਈਏ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਸਾਲ 2017 ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸਨ। ਕਰੀਬ 5 ਸਾਲਾਂ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਜੋੜਾ 14 ਅਪ੍ਰੈਲ ਨੂੰ ਵਿਆਹ ਦੇ ਬੰਧਨ 'ਚ ਬੱਝ ਗਿਆ। ਦੋਵਾਂ ਦਾ ਵਿਆਹ ਕਰੀਬੀ ਦੋਸਤਾਂ ਅਤੇ ਪਰਿਵਾਰ ਦੇ ਵਿਚਾਲੇ ਪੂਰੇ ਰੀਤੀ-ਰਿਵਾਜ ਦੇ ਨਾਲ ਹੋਇਆ ਹੈ।

PunjabKesari


author

Aarti dhillon

Content Editor

Related News