ਰਣਬੀਰ ਕਪੂਰ ਤੇ ਆਲੀਆ ਭੱਟ ਇਸ ਸਾਲ ਦਸੰਬਰ ’ਚ ਇਸ ਜਗ੍ਹਾ ਰਚਾਉਣਗੇ ਵਿਆਹ

Wednesday, Oct 27, 2021 - 03:55 PM (IST)

ਰਣਬੀਰ ਕਪੂਰ ਤੇ ਆਲੀਆ ਭੱਟ ਇਸ ਸਾਲ ਦਸੰਬਰ ’ਚ ਇਸ ਜਗ੍ਹਾ ਰਚਾਉਣਗੇ ਵਿਆਹ

ਮੁੰਬਈ (ਬਿਊਰੋ)– ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਵਿਆਹ ਦੇ ਇਸ ਸੀਜ਼ਨ ਦੇ ਸ਼ੁਰੂ ਹੋਣ ਦੇ ਨਾਲ ਹੀ ਬਾਲੀਵੁੱਡ ਦੇ ਲਵ ਬਰਡਸ ਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਵੀ ਤੇਜ਼ ਹੋ ਗਿਆ ਹੈ। ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਚਰਚਾਵਾਂ ਵਿਚਾਲੇ ਬੀ-ਟਾਊਨ ਦੀ ਹਿੱਟ ਜੋੜੀ ਆਲੀਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ ਦੀਆਂ ਖ਼ਬਰਾਂ ਨੇ ਇਕ ਵਾਰ ਮੁੜ ਜ਼ੋਰ ਫੜ ਲਿਆ ਹੈ। ਦੋਵਾਂ ਦੇ ਵਿਆਹ ਨੂੰ ਲੈ ਕੇ ਇਕ ਵਾਰ ਮੁੜ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਦੋਵਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋਣ ਵਾਲੇ ਹਨ। ਆਲੀਆ-ਰਣਬੀਰ ਦਾ ਵਿਆਹ ਪਿਛਲੇ ਲੰਮੇ ਸਮੇਂ ਤੋਂ ਸੁਰਖ਼ੀਆਂ ’ਚ ਰਿਹਾ ਹੈ।

ਨੀਤੂ ਕਪੂਰ ਜਲਦ ਆਪਣੇ ਘਰ ’ਚ ਦੁਲਹਨ ਦੇ ਰੂਪ ’ਚ ਆਲੀਆ ਭੱਟ ਨੂੰ ਲਿਆਉਣ ਵਾਲੀ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਪਿਛਲੇ ਸਾਲ ਵੀ ਆਲੀਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ ਨੂੰ ਲੈ ਕੇ ਖ਼ਬਰਾਂ ਆਈਆਂ ਸਨ ਪਰ ਮੰਨਿਆ ਗਿਆ ਕਿ ਕੋਰੋਨਾ ਕਾਰਨ ਉਨ੍ਹਾਂ ਨੂੰ ਇਹ ਫ਼ੈਸਲਾ ਵਾਪਸ ਲੈਣਾ ਪਿਆ। ਹੁਣ ਖ਼ਬਰ ਹੈ ਕਿ ਇਹ ਜੋੜੀ ਵੀ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਵਾਂਗ ਇਸੇ ਸਾਲ ਦਸੰਬਰ ’ਚ ਵਿਆਹ ਦੇ ਬੰਧਨ ’ਚ ਬੱਝਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਲਾਲ ਜੋੜੇ ’ਚ ਸ਼ਹਿਨਾਜ਼ ਗਿੱਲ ਦੀ ਵੀਡੀਓ ਵਾਇਰਲ, ਲੋਕ ਬੋਲੇ– ‘ਕਾਸ਼ ਇਹ ਸੱਚ ਹੋ ਜਾਂਦਾ’

ਮੀਡੀਆ ਰਿਪੋਰਟ ਮੁਤਾਬਕ ਆਲੀਆ ਤੇ ਰਣਬੀਰ ਇਸ ਸਾਲ ਦਸੰਬਰ ’ਚ ਵਿਆਹ ਕਰਵਾਉਣ ਜਾ ਰਹੇ ਹਨ। ਅਸਲ ’ਚ ਖ਼ਬਰਾਂ ਹਨ ਕਿ ‘ਬ੍ਰਹਮਾਸਤਰ’ ਤੋਂ ਬਾਅਦ ਰਣਬੀਰ ਕਪੂਰ ਆਪਣੀ ਆਉਣ ਵਾਲੀ ਫ਼ਿਲਮ ‘ਐਨੀਮਲ’ ਦੀ ਸ਼ੂਟਿੰਗ ਕਰਨ ਵਾਲੇ ਸਨ ਪਰ ਉਨ੍ਹਾਂ ਨੇ ਇਸ ਦਾ ਸ਼ੈਡਿਊਲ ਜਨਵਰੀ 2022 ਤਕ ਮੁਲਤਵੀ ਕਰ ਦਿੱਤਾ ਹੈ। ਇਸ ਫ਼ਿਲਮ ’ਚ ਰਣਬੀਰ ਨਾਲ ਪਰਿਣੀਤੀ ਚੋਪੜਾ, ਅਨਿਲ ਕਪੂਰ, ਬੌਬੀ ਦਿਓਲ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਉਥੇ ਆਲੀਆ ਭੱਟ ਨੂੰ ਲੈ ਕੇ ਖ਼ਬਰਾਂ ਹਨ ਕਿ ਉਹ ਵੀ ਕਥਿਤ ਤੌਰ ’ਤੇ ਅਕਤੂਬਰ ਤਕ ਆਪਣੇ ਸਾਰੇ ਕੰਮ ਪੂਰੇ ਕਰ ਲਵੇਗੀ ਤੇ ਨਵੰਬਰ ਤੋਂ ਜਨਵਰੀ ਦੇ ਪਹਿਲੇ ਹਫਤੇ ਤਕ ਖ਼ੁਦ ਨੂੰ ਫ੍ਰੀ ਰੱਖਣ ਵਾਲੀ ਹੈ।

ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਆਲੀਆ-ਰਣਬੀਰ ਕ੍ਰਿਕਟਰ ਵਿਰਾਟ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਵਾਂਗ ਇਟਲੀ ’ਚ ਵਿਆਹ ਦੇ ਬੰਧਨ ’ਚ ਬੱਝਣਗੇ। ਆਲੀਆ-ਰਣਬੀਰ ਦੇ ਵਿਆਹ ’ਚ ਬੇਹੱਦ ਘੱਟ ਲੋਕ ਸ਼ਾਮਲ ਹੋਣਗੇ। ਇਸ ’ਚ ਦੋਵਾਂ ਪਰਿਵਾਰਾਂ ਦੇ ਕੁਝ ਲੋਕ ਤੇ ਕੁਝ ਖ਼ਾਸ ਦੋਸਤਾਂ ਦੇ ਨਾਂ ਸ਼ਾਮਲ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News