ਅਦਾਕਾਰਾ ਆਲੀਆ ਭੱਟ ਤੇ ਰਣਬੀਰ ਦੀਆਂ ਨੰਨ੍ਹੇ ਬੱਚੇ ਨਾਲ ਤਸਵੀਰਾਂ ਵਾਇਰਲ

11/08/2022 10:35:45 AM

ਮੁੰਬਈ (ਬਿਊਰੋ) : 'ਬ੍ਰਹਮਾਸਤਰ' ਸਟਾਰ ਆਲੀਆ ਭੱਟ ਅਤੇ ਰਣਬੀਰ ਕਪੂਰ ਬੀਤੇ ਐਤਵਾਰ ਆਪਣੇ ਪਹਿਲੇ ਬੱਚੇ ਦੇ ਮਾਤਾ-ਪਿਤਾ ਬਣੇ ਹਨ। ਆਲੀਆ ਨੇ ਨੰਨ੍ਹੀ ਧੀ ਨੂੰ ਜਨਮ ਦਿੱਤਾ। ਦੋਵੇਂ ਆਪਣੀ ਧੀ ਦੇ ਜਨਮ ਤੋਂ ਬਹੁਤ ਖੁਸ਼ ਹਨ। ਇਸ ਦੇ ਨਾਲ ਹੀ ਸਿਤਾਰੇ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਰਣਬੀਰ ਤੇ ਆਲੀਆ ਨੂੰ ਵਧਾਈਆਂ ਦੇ ਰਹੇ ਹਨ। ਇਸੇ ਦੌਰਾਨ ਰਣਬੀਰ ਤੇ ਆਲੀਆ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।

ਰਣਬੀਰ ਅਤੇ ਆਲੀਆ ਦੀ ਥ੍ਰੋਬੈਕ ਤਸਵੀਰ ਵਾਇਰਲ
ਅਜਿਹੀ ਹੀ ਇੱਕ ਵਾਇਰਲ ਤਸਵੀਰ 'ਚ ਰਣਬੀਰ ਕਪੂਰ ਇੱਕ ਬੱਚੇ ਨੂੰ ਗੋਦ 'ਚ ਲੈ ਕੇ ਬੈਠੇ ਹਨ। ਉਹ ਬੱਚੇ ਨੂੰ ਬਹੁਤ ਪਿਆਰ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੂਜੀ ਤਸਵੀਰ ਆਲੀਆ ਭੱਟ ਦੀ ਹੈ, ਜਿਸ 'ਚ ਉਹ ਵੀ ਇੱਕ ਛੋਟੇ ਬੱਚੇ ਨਾਲ ਨਜ਼ਰ ਆ ਰਹੀ ਹੈ। ਤਸਵੀਰ 'ਚ ਆਲੀਆ ਵੀ ਬੱਚੇ ਨੂੰ ਪਿਆਰ ਨਾਲ ਗੋਦ 'ਚ ਚੁੱਕਦੀ ਹੋਈ ਨਜ਼ਰ ਆ ਰਹੀ ਹੈ। ਰਣਬੀਰ ਅਤੇ ਆਲੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਦੱਸਣਯੋਗ ਹੈ ਕਿ ਕਿ ਰਣਬੀਰ ਅਤੇ ਆਲੀਆ ਨੇ ਅਪ੍ਰੈਲ 'ਚ ਵਿਆਹ ਕੀਤਾ ਸੀ। ਫਿਲਹਾਲ, ਰਣਬੀਰ ਅਤੇ ਆਲੀਆ ਆਪਣੇ ਮਾਤਾ-ਪਿਤਾ ਦਾ ਆਨੰਦ ਮਾਣ ਰਹੇ ਹਨ। ਜੁਲਾਈ 'ਚ ਰਣਬੀਰ ਨੇ 'ਔਰ ਬਤਾਓ' 'ਤੇ ਆਰਜੇ ਸਟੂਟੀ ਨੂੰ ਦੱਸਿਆ ਕਿ ਕਿਵੇਂ ਉਹ ਅਤੇ ਆਲੀਆ ਬੱਚੇ ਦੇ ਆਉਣ ਦੀ ਤਿਆਰੀ ਕਰ ਰਹੇ ਸਨ। ਰਣਬੀਰ ਨੇ ਕਿਹਾ ਸੀ, "ਫਿਲਹਾਲ, ਮੈਂ ਆਪਣੀ ਪਤਨੀ ਨਾਲ ਸਿਰਫ਼ ਸੁਫ਼ਨਾ ਦੇਖ ਰਿਹਾ ਹਾਂ, ਅਸੀਂ ਹਰ ਦਿਨ ਇਸ ਖ਼ੂਬਸੂਰਤ ਸੁਫ਼ਨੇ ਨੂੰ ਜਿਉਂਦੇ ਹਾਂ। ਹਰ ਨਵੇਂ ਮਾਤਾ-ਪਿਤਾ ਵਾਂਗ, ਤੁਸੀਂ ਆਪਣੀਆਂ ਕਹਾਣੀਆਂ ਪੜ੍ਹਦੇ ਹੋ, ਅਸੀਂ ਇੱਕ ਨਰਸਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਇਸ ਲਈ ਹਰ ਕੋਈ ਮਜ਼ੇਦਾਰ ਚੀਜ਼ਾਂ ਕਰ ਰਿਹਾ ਹੈ ਪਰ ਅਜਿਹੀ ਚੀਜ਼ ਲਈ ਜੋਸ਼, ਘਬਰਾਹਟ ਅਤੇ ਚਿੰਤਾ ਦੀ ਤੁਲਨਾ ਕਿਸੇ ਵੀ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ।"

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਕੋਲ ਕਰਨ ਜੌਹਰ ਦੁਆਰਾ ਨਿਰਦੇਸ਼ਿਤ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਹੈ। ਉਹ ਹਾਲੀਵੁੱਡ ਫ਼ਿਲਮ 'ਹਾਰਟ ਆਫ ਸਟੋਨ' ਨਾਲ ਵੀ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ 'ਚ ਉਸ ਦੀ ਸਹਿ-ਅਦਾਕਾਰ ਗੈਲ ਗੈਡਟ ਹੈ। ਦੂਜੇ ਪਾਸੇ, ਰਣਬੀਰ ਕਪੂਰ ਦੇ ਆਉਣ ਵਾਲੇ ਪ੍ਰੋਜੈਕਟਾਂ 'ਚ ਲਵ ਰੰਜਨ ਦੀ ਅਨਟਾਈਟਲ ਫ਼ਿਲਮ ਅਤੇ ਸੰਦੀਪ ਰੈਡੀ ਵਾਂਗਾ ਦੀ 'ਐਨੀਮਲ' ਸ਼ਾਮਲ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News