ਆਲੀਆ ਭੱਟ ਨੇ ‘ਗੰਗੂਬਾਈ ਕਾਠਿਆਵਾੜੀ’ ਦੀ ਸ਼ੂਟਿੰਗ ਖਤਮ ਹੁੰਦੇ ਹੀ ਕੀਤੀ ਅਗਲੀ ਫ਼ਿਲਮ ਦੀ ਤਿਆਰੀ

Wednesday, Jun 30, 2021 - 04:31 PM (IST)

ਆਲੀਆ ਭੱਟ ਨੇ ‘ਗੰਗੂਬਾਈ ਕਾਠਿਆਵਾੜੀ’ ਦੀ ਸ਼ੂਟਿੰਗ ਖਤਮ ਹੁੰਦੇ ਹੀ ਕੀਤੀ ਅਗਲੀ ਫ਼ਿਲਮ ਦੀ ਤਿਆਰੀ

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਨੇ ਹਾਲ ਹੀ ’ਚ ਆਪਣੀ ਆਉਣ ਵਾਲੀ ਫ਼ਿਲਮ ‘ਗੰਗੂਬਾਈ ਕਾਠਿਆਵਾੜੀ’ ਦੀ ਸ਼ੂਟਿੰਗ ਖਤਮ ਕੀਤੀ ਹੈ ਪਰ ਇਸ ਦੇ ਨਾਲ ਹੀ ਉਹ ਅਗਲੀ ਫ਼ਿਲਮ ‘ਡਾਰਲਿੰਗਸ’ ਦੀਆਂ ਤਿਆਰੀਆਂ ’ਚ ਰੁੱਝੀ ਹੋਈ ਹੈ। ਇਹ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਦਿੱਤੀ ਹੈ।

PunjabKesari
ਆਲੀਆ ਨੇ ਸੋਸ਼ਲ ਮੀਡੀਆ ’ਤੇ ਇਸ ਫ਼ਿਲਮ ਦੀ ਸਕਰਿਪਟ ਹੱਥ ’ਚ ਲਏ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦੀ ਕੈਪਸ਼ਨ ’ਚ ਅਦਾਕਾਰਾ ਨੇ ਲਿਖਿਆ ਕਿ ‘ਮੇਰੀ ਅੱਜ ਦੀ ਡੇਟ’। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਇਕ ਮਾਂ ਅਤੇ ਧੀ ਦੀ ਕਹਾਣੀ ਹੈ ਜਿਨ੍ਹਾਂ ਦੀ ਜ਼ਿੰਦਗੀ ਕਈ ਤਰ੍ਹਾਂ ਦੇ ਉਤਾਰ-ਚੜਾਅ ਭਰੇ ਹਲਾਤਾਂ ’ਚ ਲੰਘਦੀ ਹੈ। ਇਹ ਮਾਂ-ਧੀ ਦੀ ਜੋੜੀ ਦੁਨੀਆ ’ਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ਾਂ ’ਚ ਕਿਨ੍ਹਾਂ ਹਲਾਤਾਂ ’ਚ ਲੰਘਦੀ ਹੈ, ਫ਼ਿਲਮ ’ਚ ਇਹ ਦਿਖਾਇਆ ਜਾਵੇਗਾ। 


author

Aarti dhillon

Content Editor

Related News